ਫੋਲੜੀਵਾਲ ’ਚ ਮਨਾਇਆ ਭਾਰਤੀ ਇਸਾਈ ਦਿਵਸ ਇਸਾਈ ਭਾਈਚਾਰੇ ਫੋਲੜੀਵਾਲ ਵਿਖੇ ਮਨਾਇਆ ਗਿਆ ਭਾਰਤੀ ਇਸਾਈ ਦਿਵਸ
Publish Date: Mon, 06 Jul 2026 06:41 PM (IST)
Updated Date: Mon, 06 Jul 2026 06:45 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ ਯੂਥ ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਵੱਲੋਂ ਹਲਕਾ ਜਲੰਧਰ ਕੈਂਟ ਦੇ ਪਿੰਡ ਫੋਲੜੀਵਾਲ ’ਚ ਭਾਰਤੀ ਇਸਾਈ ਦਿਵਸ ਮਨਾਇਆ ਗਿਆ । ਇਸ ਮੌਕੇ ਚਰਚ ਆਫ ਨਾਰਥ ਇੰਡੀਆ (ਸੀਐਨਆਈ), ਸੈਵੰਥ-ਡੇ ਐਡਵੈਂਟਿਸਟ ਚਰਚ, ਸੈਲਵੇਸ਼ਨ ਆਰਮੀ ਚਰਚ ਅਤੇ ਹੋਸੰਨਾ ਪੰਜਾਬੀ ਮਿਨਿਸਟਰੀਜ਼ ਸਮੇਤ ਵੱਖ-ਵੱਖ ਸੁਤੰਤਰ ਚਰਚਾਂ ਅਤੇ ਮਿਨਿਸਟਰੀਆਂ ਦੇ ਨੁਮਾਇੰਦਿਆਂ ਵੱਲੋਂ ਹਿੱਸਾ ਲਿਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਰਤੀ ਇਸਾਈ ਦਿਵਸ ਹਰ ਸਾਲ 3 ਜੁਲਾਈ ਨੂੰ ਸੰਤ ਥਾਮਸ ਰਸੂਲ ਦੇ ਇਸਵੀ ਸੰਨ 52 ਵਿੱਚ ਭਾਰਤ ਆਗਮਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਭਾਰਤ ਵਿੱਚ ਇਸਾਈ ਧਰਮ ਦੀ ਲਗਭਗ ਦੋ ਹਜ਼ਾਰ ਸਾਲ ਪੁਰਾਣੀ ਵਿਰਾਸਤ ਨੂੰ ਯਾਦ ਕੀਤਾ ਜਾਂਦਾ ਹੈ। ਸਮਾਗਮ ਵਿੱਚ ਪੰਜਾਬ ਕ੍ਰਿਸਚੀਅਨ ਮੂਵਮੈਂਟ ਦੇ ਜਨਰਲ ਸਕੱਤਰ ਤਰਸੇਮ ਮਸੀਹ ਕਾਹਨੂਵਾਨ, ਏਲਿਆਸ ਮਸੀਹ ਪਰਤਾਪਪੁਰਾ, ਜ਼ਿਲ੍ਹਾ ਪ੍ਰਧਾਨ (ਦਿਹਾਤੀ) ਸਟੀਫਨ ਹੰਸ, ਸੀਨੀਅਰ ਸਲਾਹਕਾਰ ਗਲੈਡਵਿਨ ਗੁਲਫ਼ਰਾਨ, ਮਹਿਲਾ ਵਿੰਗ ਦੀ ਪ੍ਰਧਾਨ ਡੌਲੀ ਮਸੀਹ, ਰੈਵ. ਡੈਨੀਅਲ ਸਿੱਧੂ, ਰੈਵ. ਵਿਲੀਅਮ ਮੱਲ, ਪਾਸਟਰ ਪ੍ਰੇਮ ਮਸੀਹ, ਯੂਥ ਪੰਜਾਬ ਕ੍ਰਿਸਚੀਅਨ ਮੂਵਮੈਂਟ ਦੇ ਸੂਬਾ ਯੂਥ ਜਨਰਲ ਸਕੱਤਰ ਐਡਵੋਕੇਟ ਰੋਹਿਤ ਮਸੀਹ ਅਵਰਾਹਮ, ਮਾਈਕਲ ਭਾਗ ਅਤੇ ਯੂਥ ਲੀਡਰ ਵਿਜੈ ਗੁਲਜ਼ਾਰ ਆਦਿ ਨੇ ਸ਼ਮੂਲੀਅਤ ਕਰਦਿਆਂ ਹਾਜ਼ਰੀ ਭਰੀ ਅਤੇ ਪਵਿੱਤਰ ਬਾਈਬਲ ਚੋਂ ਪਰਮਪਿਤਾ ਪ੍ਰਮੇਸ਼ਵਰ ਪ੍ਰਭੂ ਯਿਸ਼ੂ ਮਸੀਹ ਦਾ ਵਚਨ ਸੰਗਤ ਨਾਲ ਸਾਂਝਾ ਕੀਤਾ।