ਪੁਲਿਸ ਵੱਲੋਂ ਜ਼ਬਤ ਵਾਹਨ ਰਿਲੀਜ਼ ਨਾ ਕਰਵਾਏ ਤਾਂ 20 ਨੂੰ ਹੋਣਗੇ ਨਿਲਾਮ ਪੁਲਿਸ ਵੱਲੋਂ ਜਬਤ ਕੀਤੇ ਵਾਹਨ ਰਿਲੀਜ ਨਾ ਕਰਵਾਏ ਤਾਂ 20 ਜੁਲਾਈ ਨੂੰ ਨਿਲਾਮੀ
Publish Date: Thu, 09 Jul 2026 09:09 PM (IST)
Updated Date: Thu, 09 Jul 2026 09:12 PM (IST)
-ਚਾਰ ਵਾਰ ਅਖਬਾਰਾਂ ’ਚ ਵੀ ਦਿੱਤੇ ਜਾ ਚੁੱਕੇ ਹਨ ਇਸ਼ਤਿਹਾਰ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਵਿਭਾਗ ਵੱਲੋਂ ਸਾਲ 2013 ਤੋਂ 2025 ਤੱਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਦੀ ਗਿਣਤੀ 338 ਹੈ, ਦੇ ਮਾਲਕਾਂ ਵੱਲੋਂ ਵਾਰ-ਵਾਰ ਅਖਬਾਰਾਂ ’ਚ ਇਸ਼ਤਿਹਾਰ ਦੇਣ ਦੇ ਬਾਵਜੂਦ ਵੀ ਰਿਲੀਜ਼ ਨਹੀਂ ਕਰਵਾਏ ਜਾ ਰਹੇ, ਜਿਸ ਕਾਰਨ ਕਮਿਸ਼ਨਰੇਟ ਪੁਲਿਸ ਅਦਾਲਤ ਵੱਲੋਂ ਇਨ੍ਹਾਂ ਦੀ ਨਿਲਾਮੀ ਦਾ ਹੁਕਮ ਜਾਰੀ ਕਰਵਾਉਣ ਜਾ ਰਹੀ ਹੈ। ਜੇ ਸੱਤ ਦਿਨ ਦੇ ਅੰਦਰ-ਅੰਦਰ ਵਾਹਨਾਂ ਦੇ ਮਾਲਕਾਂ ਵੱਲੋਂ ਆਪਣੇ ਵਾਹਨ ਰਿਲੀਜ਼ ਨਾ ਕਰਵਾਏ ਗਏ ਤਾਂ ਇਨ੍ਹਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ 20 ਜੁਲਾਈ ਨੂੰ ਕਰ ਦਿੱਤੀ ਜਾਵੇਗੀ। ਟ੍ਰੈਫਿਕ ਇੰਚਾਰਜ ਵੱਲੋਂ ਜਾਰੀ ਕੀਤੇ ਗਏ ਨੋਟ ਵਿੱਚ ਕਿਹਾ ਗਿਆ ਹੈ ਕਿ 2013 ਤੋਂ 2025 ਤੱਕ ਜਿਹੜੇ 338 ਦੋਪਹੀਆ ਵਾਹਨ, ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਹਨ ਜਲੰਧਰ ਯਾਰਡ, ਟ੍ਰੈਫਿਕ ਪੁਲਿਸ ਅਤੇ ਪੁਲਿਸ ਲਾਈਨ ’ਚ ਖੜ੍ਹੇ ਹੋਏ ਹਨ। ਟ੍ਰੈਫਿਕ ਪੁਲਿਸ ਵੱਲੋਂ 17/5/2026, 29/5/2026, 17/6/2026 ਤੇ 26/6/2026 ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਮਾਲਕਾਂ ਨੂੰ ਆਪਣੇ ਆਪਣੇ ਵਾਹਨ ਰਿਲੀਜ਼ ਕਰਵਾਉਣ ਲਈ ਕਿਹਾ ਗਿਆ ਸੀ। ਹੁਣ ਟ੍ਰੈਫਿਕ ਪੁਲਿਸ ਇਨ੍ਹਾਂ ਦੀ ਨਿਲਾਮੀ ਲਈ ਅਦਾਲਤ ਵਿੱਚੋਂ ਨਿਲਾਮੀ ਦੇ ਹੁਕਮ ਜਾਰੀ ਕਰਵਾ ਰਹੀ ਹੈ। ਇਸ ਤੋਂ ਬਾਅਦ ਕੋਈ ਵੀ ਸੁਣਵਾਈ ਨਹੀਂ ਹੋਵੇਗੀ। ਵਧੇਰੇ ਜਾਣਕਾਰੀ ਲਈ ਟ੍ਰੈਫਿਕ ਪੁਲਿਸ ਦੇ ਹੈਲਪਲਾਈਨ ਨੰਬਰ 0181-2227296 ਅਤੇ 88725-00548 ’ਤੇ ਸੰਪਰਕ ਕੀਤਾ ਜਾ ਸਕਦਾ ਹੈ।