- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਨੀਵਾਰ ਦੁਪਹਿਰ ਵਕਤ ਕਰੀਬ ਸਵਾ ਤਿੰਨ ਵਜੇ ਇੱਕ ਸੈਂਟਰੋ ਕਾਰ ਜਿਸਨੂੰ ਕਿ ਡਰਾਈਵਰ ਮੁਹੰਮਦ ਸ਼ਰੀਫ ਚਲਾ ਰਿਹਾ ਸੀ ਕਿ ਜਦੋਂ ਉਹ ਦਾਰਾਪੁਰ ਨੇੜੇ ਪੈਟਰੋਲ ਪਹੁੰਚੇ ਤਾਂ ਕਾਰ ਦਾ ਟਾਇਰ ਫਟਣ ਕਰਕੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ ।
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸ਼ਨੀਵਾਰ ਦੁਪਹਿਰ ਵਾਪਰੇ ਇੱਕ ਸੜਕ ਹਾਦਸੇ ਵਿੱਚ ਪਤੀ ਪਤਨੀ ਸਮੇਤ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ । ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਬਲਜੀਤ ਸਿੰਘ ਨੇ ਸਮੇਤ ਪੁਲਿਸ ਟੀਮ ਮੌਕੇ ਤੇ ਪਹੁੰਚੇ ਤੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆਂ ਜਿੱਥੇ ਉਹ ਜ਼ੇਰੇ ਇਲਾਜ ਹਨ । ਜ਼ਖ਼ਮੀਆਂ ਦੀ ਪਛਾਣ ਰਫੀ ਪੁੱਤਰ ਇਮਾਸ ਹੁਸੈਨ , ਉਸਦੀ ਮਾਤਾ ਬਾਗੋ ਪਤਨੀ ਇਮਾਸ ਹੁਸੈਨ ਤੇ ਨਵਾਬ ਅਲੀ ਪੁੱਤਰ ਗੁਲਾਮ ਮੁਹੰਮਦ ਵਾਸੀ ਚੰਬਾ ਵਜੋਂ ਹੋਈ।
ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਦੁਪਹਿਰ ਵਕਤ ਕਰੀਬ ਸਵਾ ਤਿੰਨ ਵਜੇ ਇੱਕ ਸੈਂਟਰੋ ਕਾਰ ਜਿਸਨੂੰ ਕਿ ਡਰਾਈਵਰ ਮੁਹੰਮਦ ਸ਼ਰੀਫ ਚਲਾ ਰਿਹਾ ਸੀ ਕਿ ਜਦੋਂ ਉਹ ਦਾਰਾਪੁਰ ਨੇੜੇ ਪੈਟਰੋਲ ਪਹੁੰਚੇ ਤਾਂ ਕਾਰ ਦਾ ਟਾਇਰ ਫਟਣ ਕਰਕੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ । ਇਸ ਹਾਦਸੇ ਵਿੱਚ ਡਰਾਈਵਰ ਸਮੇਤ ਮਾਂ ਪੁੱਤਰ ਜ਼ਖਮੀ ਹੋ ਗਏ । ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।