ਜਲੰਧਰ ਦੇ ਜੇਪੀ ਨਗਰ 'ਚ ਖੌਫ਼ਨਾਕ ਵਾਰਦਾਤ, 87 ਸਾਲਾ ਬਜ਼ੁਰਗ ਔਰਤ ਦੀ ਗਰਦਨ 'ਤੇ ਚਾਕੂ ਰੱਖ ਕੇ ਸੋਨੇ ਦੀਆਂ ਚੂੜੀਆਂ ਖੋਹੀਆਂ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 5 ਦੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਚਾਕੂ ਅਤੇ ਕੰਬਲ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Publish Date: Mon, 16 Feb 2026 03:09 PM (IST)
Updated Date: Mon, 16 Feb 2026 03:13 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਦੇ ਜੇਪੀ ਨਗਰ ਇਲਾਕੇ 'ਚ ਸਵੇਰ ਦੇ ਸਮੇਂ 87 ਸਾਲਾ ਇਕ ਬਜ਼ੁਰਗ ਔਰਤ ਨਾਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਪੀੜਤ ਜਨਕ ਦੇਵੀ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਇਕ ਨੌਜਵਾਨ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਗਿਆ। ਉਸ ਸਮੇਂ ਉਹ ਘਰ ਵਿਚ ਇਕੱਲੀ ਸੀ ਜਦਕਿ ਬਾਕੀ ਪੂਰਾ ਪਰਿਵਾਰ ਵਿਦੇਸ਼ ਰਹਿੰਦਾ ਹੈ।
ਔਰਤ ਅਨੁਸਾਰ, ਮੁਲਜ਼ਮ ਨੇ ਚਾਕੂ ਦਿਖਾ ਕੇ ਉਸ ਨੂੰ ਡਰਾਇਆ ਤੇ ਜ਼ਬਰਦਸਤੀ ਉ ਦੇ ਹੱਥਾਂ ਵਿੱਚੋਂ ਸੋਨੇ ਦੀਆਂ ਚੂੜੀਆਂ ਉਤਾਰ ਲਈਆਂ। ਇਸ ਤੋਂ ਬਾਅਦ ਉਸ ਨੇ ਵਾਲੀਆਂ ਉਤਾਰਨ ਦੀ ਵੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਬਾਹਰ ਕੁਝ ਲੋਕਾਂ ਦੀ ਆਵਾਜ਼ ਸੁਣ ਕੇ ਮੁਲਜ਼ਮ ਘਬਰਾ ਗਿਆ। ਆਲੇ-ਦੁਆਲੇ ਲੋਕਾਂ ਦੇ ਇਕੱਠੇ ਹੋਣ 'ਤੇ ਉਹ ਆਪਣਾ ਚਾਕੂ ਅਤੇ ਕੰਬਲ ਮੌਕੇ 'ਤੇ ਹੀ ਛੱਡ ਕੇ ਬਾਹਰ ਖੜ੍ਹੇ ਆਪਣੇ ਇੱਕ ਸਾਥੀ ਨਾਲ ਫ਼ਰਾਰ ਹੋ ਗਿਆ।