- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰ ਮਾਲ ਗੱਡੀ ਅਤੇ ਟਰੱਕ ਨੁਕਸਾਨਿਆ ਗਿਆ। ਮੌਕੇ 'ਤੇ ਮੌਜੂਦ ਇਲਾਕੇ ਦੇ ਰਹਿਣ ਵਾਲੇ ਅਜੇ ਕੁਮਾਰ ਆਦਿ ਨੇ ਦੱਸਿਆ ਕਿ ਤੜਕਸਾਰ ਤਕਰੀਬਨ 5.30 ਵਜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਤਾਂ ਇਕਦਮ ਘਬਰਾ ਕੇ ਜਦ ਉਨ੍ਹਾਂ ਨੇ ਉਠ ਕੇ ਦੇਖਿਆ ਤਾਂ ਕੁਝ ਦੂਰੀ ਤੇ ਰੇਲਵੇ ਲਾਈਨਾਂ ਤੇ ਹਾਦਸਾ ਵਾਪਰਿਆ ਹੋਇਆ ਸੀ।

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ: ਜਲੰਧਰ ’ਚ ਤੜਕਸਾਰ ਜਲੰਧਰ- ਫਿਰੋਜ਼ਪੁਰ ਰੇਲ ਮਾਰਗ 'ਤੇ ਪੈਂਦੇ ਡੀਏਵੀ ਕਾਲਜ ਦੇ ਨਾਲ ਲਗਦੇ ਸ਼ੀਤਲ ਨਗਰ , ਜਲੰਧਰ ਵਿਖੇ ਮਾਲ ਗੱਡੀ ਅਤੇ ਟਰੱਕ ਦੀ ਟੱਕਰ ਹੋ ਗਈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਮਾਲ ਗੱਡੀ ਅਤੇ ਟਰੱਕ ਨੁਕਸਾਨਿਆ ਗਿਆ। ਮੌਕੇ 'ਤੇ ਮੌਜੂਦ ਇਲਾਕੇ ਦੇ ਰਹਿਣ ਵਾਲੇ ਅਜੇ ਕੁਮਾਰ ਆਦਿ ਨੇ ਦੱਸਿਆ ਕਿ ਤੜਕਸਾਰ ਤਕਰੀਬਨ 5.30 ਵਜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਤਾਂ ਇਕਦਮ ਘਬਰਾ ਕੇ ਜਦ ਉਨ੍ਹਾਂ ਨੇ ਉਠ ਕੇ ਦੇਖਿਆ ਤਾਂ ਕੁਝ ਦੂਰੀ ਤੇ ਰੇਲਵੇ ਲਾਈਨਾਂ ਤੇ ਹਾਦਸਾ ਵਾਪਰਿਆ ਹੋਇਆ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਟਰੱਕ ਡਰਾਈਵਰ ਉਥੋਂ ਫਰਾਰ ਹੋ ਚੁੱਕਾ ਸੀ। ਮੌਕੇ 'ਤੇ ਪਹੁੰਚੇ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਡਰਾਈਵਰ ਦੀ ਅਣਗਹਿਲੀ ਕਰਕੇ ਵਾਪਰੇ ਹਾਦਸੇ ਦੌਰਾਨ ਤਕਰੀਬਨ ਅੱਧਾ ਘੰਟਾ ਜਲੰਧਰ- ਫਿਰੋਜ਼ਪੁਰ ਰੇਲ ਮਾਰਗ ਪ੍ਰਭਾਵਿਤ ਰਿਹਾ ਤੇ ਉਹਨਾਂ ਵਲੋਂ ਰੇਲਵੇ ਲਾਈਨ ਤੋਂ ਟਰੱਕ ਨੂੰ ਹਟਾ ਕੇ ਅਵਾਜਾਈ ਬਹਾਲ ਕਰਵਾਈ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਖਾਲੀ ਮਾਲਗੱਡੀ ਜਲੰਧਰ ਸ਼ਹਿਰ ਤੋਂ ਫਿਰੋਜ਼ਪੁਰ ਵੱਲ ਜਾ ਰਹੀ ਸੀ। ਸਵੇਰੇ ਕਰੀਬ 6 ਵਜੇ ਜਦੋਂ ਮਾਲਗੱਡੀ ਗੰਦੇ ਨਾਲੇ ਦੇ ਨੇੜੇ ਪਹੁੰਚੀ ਤਾਂ ਮਸ਼ੀਨਾਂ ਨਾਲ ਲੱਦਿਆ ਇੱਕ ਟਰੱਕ ਉੱਥੇ ਪਿੱਛੇ ਵੱਲ ਜਾ ਰਿਹਾ ਸੀ। ਇਸ ਦੌਰਾਨ ਟਰੱਕ ਸਿੱਧਾ ਰੇਲਵੇ ਟਰੈਕ ’ਤੇ ਆ ਰਹੇ ਮਾਲਗੱਡੀ ਦੇ ਇੰਜਣ ਨਾਲ ਟਕਰਾ ਗਿਆ।
ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਪੁਲਿਸ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।