ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ, ਸਕੂਟਰੀ ਤੇ ਮੋਟਰਸਾਈਲ ਦੀ ਟੱਕਰ ਨਾਲ ਦੁਸਾਂਝ ਕਲਾਂ ਦੇ ਦੋ ਬੱਚਿਆਂ ਦੀ ਮੌਤ; ਪਸਰਿਆ ਮਾਤਮ
ਮੋਟਰਸਾਈਕਲ ਸਵਾਰ ਦੇ ਸੱਟਾ ਲੱਗੀਆਂ ਤੇ ਇਲਾਜ ਲਈ ਸਰਕਾਰੀ ਹਸਪਤਾਲ ਫਗਵਾੜਾ ਇਲਾਜ ਅਧੀਨ ਦਾਖਲ ਹੈ। ਥਾਣਾ ਗੁਰਾਇਆ ਅਧੀਨ ਪੈਂਦੀ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਇੰਚਾਰਜ ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਐਕਟਿਵਾ ਸਵਾਰ ਦੋ ਬੱਚੇ ਦੁਸਾਂਝ ਕਲਾਂ ਤੋਂ ਕੋਟਲੀ ਖੱਖਿਆ ਵੱਲ ਤੇ ਮੋਟਰਸਾਈਕਲ ਸਵਾਰ ਹਰਮੇਸ਼ ਲਾਲ ਪੁੱਤਰ ਮੇਜਰ ਰਾਮ ਵਾਸੀ ਅਪੱਰਾ ਮੰਡੀ ਬੁਲਟ ਮੋਟਰਸਾਈਕਲ 'ਤੇ ਦੁਸਾਂਝ ਕਲਾਂ ਨੂੰ ਜਾ ਰਿਹਾ ਸੀ।
Publish Date: Fri, 13 Feb 2026 12:50 PM (IST)
Updated Date: Fri, 13 Feb 2026 12:52 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ, ਦੁਸਾਂਝ ਕਲਾਂ : ਬੀਤੀ ਰਾਤ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਇੰਦਣਾ ਕਲਾਸਕੇ ਗੇਟ ਨੇੜੇ ਦਰਦਨਾਕ ਹਾਦਸਾ ਵਾਪਰਿਆ। ਜਿਸ ਵਿਚ ਸਕੂਟਰੀ ਤੇ ਮੋਟਰਸਾਈਲ ਦੀ ਟੱਕਰ ਹੋਣ ਨਾਲ ਦੁਸਾਂਝ ਕਲਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਵਿਕਰਮਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਦੁਸਾਂਝ ਕਲਾਂ ਥਾਣਾ ਗੁਰਾਇਆ, ਸਮਰ ਪੁੱਤਰ ਧੀਰਜ ਵਾਸੀ ਦੁਸਾਂਝ ਕਲਾਂ ਥਾਣਾ ਗੁਰਾਇਆ ਵਜੋਂ ਹੋਈ ਹੈ। ਮੋਟਰਸਾਈਕਲ ਸਵਾਰ ਦੇ ਸੱਟਾ ਲੱਗੀਆਂ ਤੇ ਇਲਾਜ ਲਈ ਸਰਕਾਰੀ ਹਸਪਤਾਲ ਫਗਵਾੜਾ ਇਲਾਜ ਅਧੀਨ ਦਾਖਲ ਹੈ। ਥਾਣਾ ਗੁਰਾਇਆ ਅਧੀਨ ਪੈਂਦੀ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਇੰਚਾਰਜ ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਐਕਟਿਵਾ ਸਵਾਰ ਦੋ ਬੱਚੇ ਦੁਸਾਂਝ ਕਲਾਂ ਤੋਂ ਕੋਟਲੀ ਖੱਖਿਆ ਵੱਲ ਤੇ ਮੋਟਰਸਾਈਕਲ ਸਵਾਰ ਹਰਮੇਸ਼ ਲਾਲ ਪੁੱਤਰ ਮੇਜਰ ਰਾਮ ਵਾਸੀ ਅਪੱਰਾ ਮੰਡੀ ਬੁਲਟ ਮੋਟਰਸਾਈਕਲ 'ਤੇ ਦੁਸਾਂਝ ਕਲਾਂ ਨੂੰ ਜਾ ਰਿਹਾ ਸੀ। ਟੱਕਰ ਹੋਣ ਨਾਲ ਦੁਸਾਂਝ ਕਲਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਪਰਿਵਾਰ ਦੇ ਮੈਂਬਰਾਂ ਦੇ ਬਿਆਨਾ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ, ਦੋਵੇਂ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਕੇ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ ।