- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਚ.ਐਮ.ਵੀ. ਵਿੱਚ ਅਕਾਦਮਿਕ ਸਫਲਤਾਵਾਂ ਦਾ ਸਿਲਸਿਲਾ ਜਾਰੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਹੰਸਰਾਜ ਮਹਿਲਾ ਮਹਾ ਵਿਦਿਆਲਿਆ ਆਪਣੀ ਅਕਾਦਮਿਕ ਉੱਤਮਤਾ ਦੀ ਸ਼ਾਨਦਾਰ ਪਰੰਪਰਾ ਨੂੰ ਲਗਾਤਾਰ ਨਵੀਆਂ ਉੱਚਾਈਆਂ 'ਤੇ ਲੈ ਕੇ ਜਾ ਰਿਹਾ ਹੈ। ਹਰ ਨਵੇਂ ਨਤੀਜੇ ਨਾਲ ਸੰਸਥਾ ਦੀ ਚਮਕ ਹੋਰ ਨਿਖਰ ਰਹੀ ਹੈ। ਪੀ.ਜੀ.ਅਰਥ ਸ਼ਾਸਤਰ ਵਿਭਾਗ ਦੀਆਂ ਵਿਦਿਆਰਥਣਾਂ ਨੇ ਬੀ.ਐੱਸ.ਸੀ. ਇਕਨਾਮਿਕਸ ਸਮੈਸਟਰ-5 ਦੀ ਯੂਨੀਵਰਸਿਟੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਹਾਵਿਦਿਆਲਿਆ ਦਾ ਨਾਂ ਰੋਸ਼ਨ ਕੀਤਾ। ਧਰਾ ਮਹਾਜਨ ਨੇ 8.30 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ। ਦੀਵਾਂਸ਼ੀ ਸ਼ਰਮਾ ਨੇ 8.05 ਐੱਸ.ਜੀ.ਪੀ.ਏ. ਅਤ ਸਾਕਸ਼ੀ ਠਾਕੁਰ ਨੇ 8.00 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਆਪਣੀ ਯੋਗਤਾ ਦਾ ਲੋਹਾ ਮਨਵਾਇਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥਣਾਂ ਦੇ ਸ਼ਾਨਦਾਰ ਨਤੀਜਿਆਂ ਦੀ ਸ਼ਲਾਘਾ ਕਰਦਿਆਂ ਅਰਥ ਸ਼ਾਸਤਰ ਵਿਭਾਗ ਨੂੰ ਵਿਦਿਆਰਥਣਾਂ ਨੂੰ ਉੱਤਮਤਾ ਵੱਲ ਪ੍ਰੇਰਿਤ ਕਰਨ ਲਈ ਵਧਾਈ ਦਿੱਤੀ। ਪੀ.ਜੀ.ਅਰਥ ਸ਼ਾਸਤਰ ਵਿਭਾਗ ਦੀ ਮੁਖੀ ਡਾ. ਸ਼ਾਲੂ ਬੱਤਰਾ, ਜਯੋਤਿਕਾ ਅਤੇ ਹਰਮਨੂ ਨੇ ਵਿਦਿਆਰਥਣਾਂ ਨੂੰ ਸਫਲਤਾ ਲਈ ਵਧਾਈ ਦਿੱਤੀ।