ਅਪਾਹਜ ਆਸ਼ਰਮ ’ਚ ਲਾਇਆ ਮੁਫ਼ਤ ਅੱਖਾਂ ਤੇ ਡਾਕਟਰੀ ਜਾਂਚ ਕੈਂਪ ਅਪਾਹਜ ਆਸ਼ਰਮ ਲਗਾਇਆ ਮੁਫ਼ਤ ਅੱਖਾਂ ਅਤੇ ਡਾਕਟਰੀ ਜਾਂਚ ਕੈਂਪ
Publish Date: Wed, 08 Jul 2026 07:19 PM (IST)
Updated Date: Thu, 09 Jul 2026 04:06 AM (IST)
ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਜਲੰਧਰ : ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਦੀ ਨਿਗਰਾਨੀ ਹੇਠ, ਅਪਾਹਜ ਆਸ਼ਰਮ ਵਿਖੇ ਸਵਰਗੀ ਜਸਬੀਰ ਕੌਰ ਦੀ ਯਾਦ ’ਚ ਮੁਫ਼ਤ ਅੱਖਾਂ ਤੇ ਡਾਕਟਰੀ ਜਾਂਚ ਕੈਂਪ ਲਾਇਆ ਗਿਆ। ਜਿਸ ’ਚ ਲਗਭਗ 900 ਤੋਂ ਵੱਧ ਲੋੜਵੰਦ ਵਿਅਕਤੀਆਂ ਨੇ ਲਾਭ ਉਠਾਇਆ। ਕੈਂਪ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕੀਤਾ। ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਦੱਸਿਆ ਕਿ ਡਾ. ਗਗਨਦੀਪ ਸਿੰਘ, ਡਾ. ਨਿਕਿਤ ਕੁੰਦਰਾ, ਡਾ. ਹਰਪ੍ਰੀਤ ਸਿੰਘ, ਕੋਮਲਪ੍ਰੀਤ ਕੌਰ ਤੇ ਸੰਤੋਸ਼ ਰਾਣੀ ਨੇ ਟੀਮ ਦੇ ਨਾਲ 280 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਅਗਲੇ ਦੋ ਹਫ਼ਤਿਆਂ ਦੇ ਅੰਦਰ ਜ਼ਰੂਰੀ ਸਰਜਰੀਆਂ ਤੇ ਇਲਾਜ ਦੀਆਂ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਦੰਦਾਂ ਦੇ ਵਿਭਾਗ ’ਚ ਡਾ. ਸੁਕ੍ਰਿਤੀ ਤ੍ਰਿਵੇਦੀ, ਡਾ. ਭਾਨੂ ਸ਼ਰਧਾ ਤੇ ਦੰਦਾਂ ਦੀ ਸਹਾਇਕ ਪ੍ਰਿਯੰਕਾ ਨੇ 35 ਮਰੀਜ਼ਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਸਾਰੇ ਲਾਭਪਾਤਰੀਆਂ ਨੂੰ ਜ਼ਰੂਰੀ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਫਿਜ਼ੀਓਥੈਰੇਪੀ ਵਿਭਾਗ ’ਚ ਡਾ. ਧੀਰਜ ਕੁਮਾਰ ਤੇ ਉਨ੍ਹਾਂ ਦੇ ਸਹਾਇਕ, ਕਿਰਨ ਬਾਲਾ ਤੇ ਸੋਨੀਆ ਨੇ 40 ਮਰੀਜ਼ਾਂ ਨੂੰ ਮੁਫ਼ਤ ਫਿਜ਼ੀਓਥੈਰੇਪੀ ਪ੍ਰਦਾਨ ਕੀਤੀ। ਇਸ ਦੌਰਾਨ, ਪਰਮਜੀਤ ਸਿੰਘ ਦੀ ਨਿਗਰਾਨੀ ’ਚ 40 ਮਰੀਜ਼ਾਂ ਨੇ ਡਿਜੀਟਲ ਐਕਸ-ਰੇ ਸਹੂਲਤ ਲਈ ਤੇ 50 ਤੋਂ ਵੱਧ ਲੋੜਵੰਦ ਵਿਅਕਤੀਆਂ ਨੇ ਮੁਫ਼ਤ ਖੂਨ ਦੀ ਜਾਂਚ ਕਰਵਾਈ । ਡਾ. ਵਿਜੇ ਮਹਾਜਨ ਦੇ ਸਹਿਯੋਗ ਨਾਲ, ਡਾ. ਅਸ਼ਵਨੀ ਦੁੱਗਲ, ਡਾ. ਮਹਿਮਾ, ਫਾਰਮਾਸਿਸਟ ਹਿਤੇਸ਼ ਕੁਮਾਰ, ਗੁਰਪ੍ਰੀਤ ਸਿੰਘ ਤੇ ਨਰਸਿੰਗ ਸਟਾਫ ਦੀ ਟੀਮ ਨੇ 60 ਮਰੀਜ਼ਾਂ ਦੀ ਜਨਰਲ ਸਿਹਤ ਜਾਂਚ ਤੇ ਮੁਫ਼ਤ ਈਸੀਜੀ ਕੀਤੀ। ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਕੀਤੀ ਗਈ ਮੁਫ਼ਤ ਕੈਂਸਰ ਸਕ੍ਰੀਨਿੰਗ ਦੌਰਾਨ 353 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਡਾ. ਅਪਰਨਾ ਖੋਸਲਾ ਨੇ ਕੰਨ, ਨੱਕ ਤੇ ਗਲੇ ਦੀਆਂ ਸਮੱਸਿਆਵਾਂ ਦੀ ਜਾਂਚ ਕੀਤੀ। ਕਈ ਮਰੀਜ਼ਾਂ ਨੂੰ ਮੁਫ਼ਤ ਸੁਣਨ ਵਾਲੇ ਸਾਧਨ ਦਿੱਤੇ ਗਏ। ਇਸ ਮੌਕੇ ਡਾ. ਜੋਤੀ ਸਾਹਨੀ ਅਮਰੀਕਾ ਵੱਲੋਂ 3,200, ਵੀ.ਕੇ. ਵੱਲੋਂ 11,000,ਵੇਦ ਪ੍ਰਕਾਸ਼ ਸਬਜ਼ੀ ਮੰਡੀ ਵੱਲੋਂ 10,000, ਪ੍ਰਦੀਪ ਕੁਮਾਰ ਵੱਲੋਂ 5,000 ਦੀਆਂ ਅੱਖਾਂ ਦੀ ਦੇਖਭਾਲ ਦੀਆਂ ਦਵਾਈਆਂ ਤੇ ਮੁਕੇਸ਼ ਗਰੋਵਰ ਨੇ 5,000 ਦੀਆਂ ਆਮ ਦਵਾਈਆਂ ਦਿੱਤੀਆਂ ਗਈਆਂ।