ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ
ਗੁਰੂ ਹਰਿਗੋਬਿੰਦ ਇਸਤਰੀ ਸਤਿਸੰਗ ਸਭਾ ਵੱਲੋਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ
Publish Date: Mon, 22 Jun 2026 08:07 PM (IST)
Updated Date: Mon, 22 Jun 2026 08:09 PM (IST)

-ਸਾਰਾ ਦਿਨ ਚਲੇ ਦੀਵਾਨਾਂ ’ਚ ਜਲੰਧਰ ਸ਼ਹਿਰ ਦੀਆਂ ਸਮੂਹ ਇਸਤਰੀ ਸਭਾਵਾਂ ਦੇ ਸ਼ਬਦੀ ਜੱਥਿਆਂ ਨੇ ਕੀਰਤਨ ਰਾਹੀਂ ਲਗਵਾਈ ਹਾਜ਼ਰੀ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਗੁਰੂ ਹਰਿਗੋਬਿੰਦ ਇਸਤਰੀ ਸਤਿਸੰਗ ਸਭਾ ਵਲੋਂ ਵਿਸ਼ੇਸ਼ ਦੀਵਾਨ ਸਜਾਏ ਗਏ। ਇਸਤਰੀ ਸਭਾ ਦੀ ਪ੍ਰਧਾਨ ਮਹਿੰਦਰ ਕੌਰ ਕਾਲੜਾ ਨੇ ਦੱਸਿਆ ਕਿ ਪਿਛਲੇ 45 ਦਿਨਾਂ ਤੋਂ ਅਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦੀ ਅੱਜ ਸੰਪੂਰਨਤਾ ਕਰਦੇ ਹੋਏ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਗਿਆ ਹੈ। ਦਰਬਾਰ ਹਾਲ ਵਿਖੇ ਸਾਰਾ ਦਿਨ ਚਲੇ ਦੀਵਾਨ ਵਿਚ ਜਲੰਧਰ ਸ਼ਹਿਰ ਦੇ 50 ਤੋਂ ਜ਼ਿਆਦਾ ਗੁਰਦੁਆਰਾ ਸਾਹਿਬਾਨ ਦੇ ਇਸਤਰੀ ਸਤਿਸੰਗ ਸਭਾ ਦੇ ਸ਼ਬਦੀ ਜੱਥਿਆਂ ਨੇ ਕੀਰਤਨ ਦੁਆਰਾ ਹਾਜ਼ਰੀ ਲਗਵਾ ਕੇ ਗੁਰੂ ਸਾਹਿਬ ਦੀ ਅਸੀਸ ਪ੍ਰਾਪਤ ਕੀਤੀ। ਪਹੁੰਚੇ ਹੋਏ ਜੱਥਿਆਂ ਵਿੱਚ ਇਸਤਰੀ ਸਤਿਸੰਗ ਸਭਾ ਗੁਰੂ ਤੇਗ ਬਹਾਦਰ ਨਗਰ, ਮਾਡਲ ਟਾਊਨ, ਅਰਬਨ ਅਸਟੇਟ, ਵਰਿਆਮ ਨਗਰ, ਆਦਰਸ਼ ਨਗਰ, ਬਾਜ਼ਾਰ ਸ਼ੇਖਾਂ, ਦੀਵਾਨ ਅਸਥਾਨ, ਗੁਰੂ ਨਾਨਕ ਮਿਸ਼ਨ, ਸੈਂਟਰਲ ਟਾਊਨ, ਜੇ. ਪੀ. ਨਗਰ, ਲਿੰਕ ਕਾਲੋਨੀ, ਮਾਡਲ ਹਾਊਸ, ਉਜਾਲਾ ਨਗਰ, ਬੀਬੀ ਭਾਨੀ ਜੀ ਸੇਵਾ ਸੁਸਾਇਟੀ, ਦਿਓਲ ਨਗਰ ਗੁਰਦੁਆਰਾ ਚਰਨ ਕੰਵਲ ਅਤੇ ਬਸਤੀ ਸ਼ੇਖ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਇਸਤਰੀ ਸਭਾਵਾਂ ਦੇ ਸ਼ਬਦੀ ਜੱਥਿਆਂ ਨੇ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ, ਬੇਅੰਤ ਸਿੰਘ ਸਰਹੱਦੀ, ਗੁਰੂ ਹਰਿਗੋਬਿੰਦ ਹਸਪਤਾਲ ਕਮੇਟੀ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਕੁਲਵੰਤਬੀਰ ਸਿੰਘ ਕਾਲੜਾ, ਅਮਰੀਕ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਚਰਨਜੀਤ ਸਿੰਘ ਸਰਾਫ਼, ਬਲਵਿੰਦਰ ਸਿੰਘ ਸਰਾਫ, ਸਕੱਤਰ ਇੰਦਰਪਾਲ ਸਿੰਘ, ਖਜ਼ਾਨਚੀ ਜਗਜੀਤ ਸਿੰਘ, ਗੁਰਜੀਤ ਸਿੰਘ ਪੋਪਲੀ, ਅਮਨਜੀਤ ਸਿੰਘ ਭੋਲਾ ਛਾਬੜਾ ਅਤੇ ਜੋਗਿੰਦਰ ਸਿੰਘ ਬਵੇਜਾ ਨੇ ਹਾਜ਼ਰੀ ਭਰੀ। ਸਟੇਜ ਸਕੱਤਰ ਦੀ ਸੇਵਾ ਗੁਰਮਿੰਦਰ ਕੌਰ ਨੇ ਨਿਭਾਈ। ਲੰਗਰ ਤਿਆਰ ਕਰਨ ਦੀ ਸੇਵਾ ਗੁਰਬਚਨ ਸਿੰਘ ਗੁਲਾਟੀ ਅਤੇ ਨਿਰਵੈਰ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਨਿਸ਼ਕਾਮ ਭਾਵਨਾ ਨਾਲ ਨਿਭਾਈ। ਇਸਤਰੀ ਸਭਾ ਦੀਆਂ ਸਮੂਹ ਮੈਂਬਰਾਂ ਸਰਪ੍ਰਸਤ ਸੁਰਿੰਦਰ ਕੌਰ ਚੀਮਾ ਅਤੇ ਕੁਲਦੀਪ ਕੌਰ ਸਹਿਗਲ, ਮੁੱਖ ਸੇਵਾਦਾਰ ਮਹਿੰਦਰ ਕੌਰ ਕਾਲੜਾ, ਹਰਵਿੰਦਰ ਕੌਰ ਭੋਲੀ, ਜੋਗਿੰਦਰ ਕੌਰ ਮੱਕੜ, ਕੁਲਜੀਤ ਕੌਰ, ਜਸਪ੍ਰੀਤ ਕੌਰ ਗੁਗਲਾਨੀ, ਹਰਵੰਤ ਕੌਰ ਸਿਆਲ, ਸੁਰਿੰਦਰ ਕੌਰ, ਬਲਜਿੰਦਰ ਕੌਰ, ਪ੍ਰਮਜੀਤ ਕੌਰ ਕਾਲੜਾ, ਜਗਦੀਸ਼ ਕੌਰ ਕਾਲੜਾ, ਮਹਿੰਦਰ ਕੌਰ ਰਹੇਜਾ, ਮਿੰਨੀ, ਵੀਨਾ, ਪਰਮਜੀਤ ਕੌਰ ਅਰੋੜਾ, ਗੁਰਵਿੰਦਰ ਕੌਰ ਕੋਟ ਸਦੀਕ, ਹਰਸ਼ਰਨਜੀਤ ਕੌਰ, ਸੁਖਦੀਪ ਕੌਰ, ਸੁਖਵਿੰਦਰ ਕੌਰ ਬੱਤਰਾ, ਚਰਨਜੀਤ ਕੌਰ ਸੇਠੀ, ਸਿਮਰਜੀਤ ਕੌਰ ਲੁਬਾਣਾ, ਸਤਵੰਤ ਕੌਰ, ਮਨਪ੍ਰੀਤ ਕੌਰ, ਸੁਰਿੰਦਰ ਕੌਰ ਕਿੰਡੜਾ, ਪਰਮਜੀਤ ਕੌਰ ਕੋਚਰ, ਸਵਰਨ ਕੌਰ, ਗੁਰਦੇਵ ਕੌਰ, ਚਰਨਜੀਤ ਕੌਰ ਨੇ ਬੜੀ ਤਨਦੇਹੀ ਨਾਲ ਸੇਵਾ ਕਰਕੇ ਸਾਰੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ।