- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਟਾਹਲੀ ਸਾਹਿਬ ਸਲਾਨਾ ਜੋੜ ਮੇਲਾ ਖਾਲਸਾਈ ਜਾਹੋ ਜਲਾਲ ਨਾਲ ਸੰਪਨ

ਦੇਸ਼-ਵਿਦੇਸ਼ ਤੋਂ ਪੁੱਜੀ ਸੰਗਤ, 27 ਪ੍ਰਾਣੀ ਅੰਮ੍ਰਿਤਪਾਨ ਕਰ ਕੇ ਗੁਰੂ ਵਾਲੇ ਬਣੇ
ਗੁਰੂ ਵਾਲੇ ਬਣ ਕੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰੋ : ਸੰਤ ਬਾਬਾ ਲੀਡਰ ਸਿੰਘ ਜੀ
ਵਾਤਾਵਰਨ ਬਚਾਉਣ ਲਈ ਹਰ ਪ੍ਰਾਣੀ ਨੂੰ ਬੂਟੇ ਲਾਉਣੇ ਚਾਹੀਦੇ ਹਨ : ਸੰਤ ਸੀਚੇਵਾਲ
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ
ਕਾਲਾ ਸੰਘਿਆਂ : ਜਬਰ-ਜ਼ੁਲਮ ਖ਼ਿਲਾਫ਼ ਲੜਨ ਦੀ ਜਾਚ ਦੱਸਣ ਵਾਲੇ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਰਮਨੀਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲੇਰ ਖਾਨਪੁਰ ’ਚ ਛੇਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਅਤੇ ਗੁਰੂ ਘਰ ਦੇ ਲੰਬਾ ਸਮਾਂ ਮੁੱਖ ਸੇਵਾਦਾਰ ਰਹੇ ਵਾਤਾਵਰਨ ਪ੍ਰੇਮੀ ਸ਼੍ਰੋਮਣੀ ਵੈਦ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਜੀ ਦੀ ਮਿੱਠੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਖ਼ਾਲਸਾਈ ਜਾਹੋ-ਜਲਾਲ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ।
ਸਵੇਰੇ 23 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗਾਂ ਤੋਂ ਉਪਰੰਤ ਵੱਡੇ ਪੰਡਾਲ ’ਚ ਸਜਾਏ ਗਏ ਦੀਵਾਨ ਦੌਰਾਨ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਦੇ ਕੀਰਤਨੀ ਜਥਾ ਸਮੇਤ ਗਿਆਨੀ ਸੁਰਿੰਦਰ ਸਿੰਘ ਟਾਹਲੀ ਸਾਹਿਬ, ਗਿਆਨੀ ਕੰਵਲਪ੍ਰੀਤ ਸਿੰਘ, ਗਿ: ਕਰਮ ਸਿੰਘ ਨੂਰਪੂਰੀ, ਕਥਾਵਾਚਕ ਭਾਈ ਮਨਜਿੰਦਰ ਸਿੰਘ ਦਿਆਲਪੁਰ, ਗਿ: ਹਰਕੋਮਲਪ੍ਰੀਤ ਸਿੰਘ ਗੁਰਦੁਆਰਾ ਮੱਲ ਅਖਾੜਾ, ਗਿ: ਜਸਵੀਰ ਸਿੰਘ ਕੋਹਾਲਾ, ਗਿ: ਦਿਲਬਾਗ ਸਿੰਘ, ਗਿ: ਗੁਰਸਿਮਰਨ ਸਿੰਘ ਭੇਂਟਾਂ, ਦੇ ਕੀਰਤਨੀ ਜੱਥਿਆਂ ਤੇ ਢਾਡੀ ਗਿ: ਸਤਨਾਮ ਸਿੰਘ ਲਾਲੂ ਘੁੰਮਣ, ਢਾਡੀ ਬੀਬੀ ਜਸਵੀਰ ਕੌਰ ਜੱਸ, ਢਾਡੀ ਜੱਥਾ ਭਾਈ ਅੰਮ੍ਰਿਤਪਾਲ ਸਿੰਘ ਨੱਥੂ ਚਾਹਲ ਵਾਲੇ, ਢਾਡੀ ਬੀਬੀ ਬਲਵਿੰਦਰ ਕੌਰ ਖਹਿਰਾ, ਢਾਡੀ ਭਾਈ ਜਰਨੈਲ ਸਿੰਘ ਨਿੱਧੜਕ ਅਤੇ ਕਵਿਸ਼ਰ ਮਨਜੀਤ ਸਿੰਘ ਲੋਪੋਕੇ, ਕਵਿਸ਼ਰ ਭਾਈ ਅਵਤਾਰ ਸਿੰਘ ਦੁਲੋਵਾਲ, ਭਾਈ ਹੀਰਾ ਸਿੰਘ ਉੱਚਾ, ਕਾਕਾ ਗੁਰਸ਼ਾਨ ਸਿੰਘ ਦੇ ਜੱਥਿਆਂ ਵੱਲੋਂ ਗੁਰ ਇਤਿਹਾਸ ਤੇ ਜੋਸ਼ੀਲੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਨਾਲ਼ ਜੋੜਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਹਾਜ਼ਰ ਸੰਗਤਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਧਰਤੀ ਹੇਠਲੇ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਪ੍ਰਾਣੀ ਨੂੰ ਜਿੱਥੇ ਬੂਟੇ ਲਗਾਉਣੇ ਚਾਹੀਦੇ ਹਨ, ਉੱਥੇ ਹੀ ਜ਼ਿੰਮੇਵਾਰੀ ਨਾਲ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਨੇ ਸੰਗਤਾਂ ਨੂੰ ਛੇਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਮਨੁੱਖੀ ਜੀਵਨ ਨੂੰ ਗੁਰਬਾਣੀ ਅਨੁਸਾਰ ਜਿਊਣ ਦਾ ਸੁਨੇਹਾ ਦਿੰਦਿਆਂ ਗੁਰੂ ਵਾਲੇ ਬਣਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਦੋਰਾਨ 27 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਮੰਚ ਸੰਚਾਲਕ ਦੀ ਸੇਵਾ ਸਿੱਖ ਚਿੰਤਕ ਤੇ ਵਿਦਵਾਨ ਭਾਈ ਗਿਆਨੀ ਭਗਵਾਨ ਸਿੰਘ ਜੌਹਲ, ਭਾਈ ਗੁਰਦੀਪ ਸਿੰਘ ਕਾਨਪੁਰੀ ਅਤੇ ਭਾਰੀ ਜਤਿੰਦਰ ਸਿੰਘ ਵੱਲੋਂ ਸਾਂਝੇ ਤੌਰ ਤੇ ਬਾਖੂਬੀ ਨਿਭਾਈ ਗਈ। ਸਮਾਗਮ ਵਿਚ ਕਾਰ ਸੇਵਾ ਸੰਪਰਦਾਵਾਂ ਦੇ ਮੁਖੀ, ਨਿਹੰਗ ਸਿੰਘ ਜੱਥੇਬੰਦੀਆਂ, ਨਿਰਮਲੇ ਉਦਾਸੀ ਸੰਪਰਦਾਵਾਂ ਤੇ ਸਮੂਹ ਧਾਰਮਿਕ ਅਤੇ ਰਾਜਨੀਤਕ ਆਗੂਆਂ ਸਮੇਤ ਬਾਬਾ ਗੁਰਮੇਜ ਸਿੰਘ ਬਿੱਲੀ ਵੜੈਚ, ਬਾਬਾ ਅਮਰੀਕ ਸਿੰਘ ਖੁਖਰੈਣ, ਮਹਾਤਮਾ ਮੁਨੀ ਖੈੜਾ ਬੇਟ ਵਾਲੇ, ਬਾਬਾ ਸੁਖਜੀਤ ਸਿੰਘ ਸੰਟੀ ਸੀਚੇਵਾਲ, ਬਾਬਾ ਸ਼ਿਦਾ ਸਿੰਘ ਭਿਖੀਵਿੰਡ, ਬਾਬਾ ਬਲਵੀਰ ਸਿੰਘ ਰਾਜਸਥਾਨੀ, ਜੱਥੇਦਾਰ ਇੰਦਰ ਸਿੰਘ ਖੀਰਾਂਵਾਲੀ, ਬਾਬਾ ਬਲਦੇਵ ਕ੍ਰਿਸ਼ਨ ਗਿੱਲਾਂ ਵਾਲੇ, ਬਾਬਾ ਸਤਨਾਮ ਸਿੰਘ ਤਰਨਾ ਦਲ, ਬਾਬਾ ਵਰਿਆਮ ਸਿੰਘ, ਬਾਬਾ ਭਗਵਾਨ ਸਿੰਘ ਮੋਠਾਂਵਾਲਾ, ਬਾਬਾ ਸੁਲੱਖਣ ਸਿੰਘ ਘੁੱਗਬੇਟ, ਵੈਦ ਸੰਤ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਹਰਿੰਦਰਪਾਲ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਜੈ ਸਿੰਘ ਮਹਿਮਦਵਾਲ ਵਾਲੇ, ਬਾਬਾ ਰੱਬ ਜੀ, ਬਾਬਾ ਸੁੱਖਾ ਸਿੰਘ ਲੰਗਰਾਂ ਵਾਲੇ ਸਮੇਤ ਹੋਰ ਮਹਾਂਪੁਰਖਾਂ ਸਟੇਜ ਤੇ ਸੁਸ਼ੋਭਿਤ ਰਹੇ। ਨਿਰਮਲ ਕੁਟੀਆ ਸੀਚੇਵਾਲ ਵੱਲੋਂ ਬਾਬਾ ਸੁਖਜੀਤ ਸਿੰਘ ਸ਼ੰਟੀ ਤੇ ਹੋਰ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ।
ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤਿਆਂ ਤੇ ਸੜਕਾਂ ’ਤੇ ਸੰਗਤਾਂ ਲਈ ਛਬੀਲਾਂ, ਜੂਸ ਦੇ ਲੰਗਰ ਅਤੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਮੀਰੀ-ਪੀਰੀ ਗੱਤਕਾ ਅਖਾੜਾ ਵਲੋਂ ਸ਼ਸਤਰਬਾਜ਼ੀ ਦੇ ਜੌਹਰ ਵਿਖਾ ਕੇ ਸਮਾਗਮ ’ਚ ਬੀਰ ਰਸ ਰੰਗ ਭਰਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਰਨੈਲ ਸਿੰਘ ਡੋਗਰਾਂਵਾਲਾ, ਸੁਖਵੰਤ ਸਿੰਘ ਪੱਡਾ ਕੋਆਰਡੀਨੇਟਰ ਆਪ ਪਾਰਟੀ ਕਿਸਾਨ ਵਿੰਗ ਦੁਆਬਾ ਜ਼ੋਨ, ਗੱਤਕਾ ਕੋਚ ਨਰਿੰਦਰ ਸਿੰਘ ਸੰਘਾ ਆਪ ਪਾਰਟੀ ਕੋਆਰਡੀਨੇਟਰ ਕਿਸਾਨ ਵਿੰਗ ਕਪੂਰਥਲਾ, ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ, ਜੋਗਿੰਦਰ ਸਿੰਘ ਸੰਧੂ ਚੱਠਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ, ਜਸਵੀਰ ਸਿੰਘ ਟੋਹਰ, ਮਾਸਟਰ ਸੁਖਵਿੰਦਰ ਸਿੰਘ ਗੋਲਡੀ, ਗੁਰਚਰਨ ਸਿੰਘ ਨੰਬਰਦਾਰ, ਕਾਂਗਰਸੀ ਆਗੂ ਅਮਰਜੀਤ ਸਿੰਘ ਸੈਦੋਵਾਲ, ਗੁਰਦਾਵਰ ਸਿੰਘ ਜੱਲੋਵਾਲ, ਕਿਸਾਨ ਆਗੂ ਰਵਿੰਦਰ ਸਿੰਘ ਸੰਘਾ, ਢਾਡੀ ਹਰਦੀਪ ਸਿੰਘ ਦੀਪ, ਗਗਨ ਬਲੇਰ, ਦਲਵੀਰ ਸਿੰਘ ਰਾਣਾ ਸੁੰਨੜ, ਪੰਡਿਤ ਦੇਵ ਰਾਜ, ਚਰਨਜੀਤ ਸਿੰਘ ਕੋਹਾਲਾ, ਸਰਪੰਚ ਅਮਰੀਕ ਸਿੰਘ ਨਾਗਰਾ, ਹਰਜਿੰਦਰ ਸਿੰਘ ਖਾਨੋਵਾਲ ਪ੍ਰਧਾਨ ਅਕਾਲੀ ਦਲ ਦਿਹਾਤੀ ਕਪੂਰਥਲਾ, ਸਰਪੰਚ ਤਰਲੋਚਨ ਸਿੰਘ ਗੋਸ਼ੀ ਹਾਜ਼ ਸਨ।