- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਦੇ ਕੈਂਟ ਸਟੇਸ਼ਨ ਦੇ ਉਦਘਾਟਨ ਨੂੰ ਲੈ ਕੇ ਜੀ ਐਮ ਨੇ ਕੀਤਾ ਸਟੇਸ਼ਨ ਦਾ ਮੁਆਇਨਾ

ਜੀਐੱਮ ਰਾਜੇਸ਼ ਪਾਂਡੇ ਨੇ ਪੀਐੱਮ ਦੀ ਸਟੇਜ ਸਜਾਉਣ ਬਾਰੇ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ :
ਕੈਂਟ ਰੇਲਵੇ ਸਟੇਸ਼ਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵਿਤ ਉਦਘਾਟਨ ਕਰਨ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਉੱਤਰ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਂਡੇ ਨੇ ਕੈਂਟ ਸਟੇਸ਼ਨ ਦਾ ਮੁਆਇਨਾ ਕੀਤਾ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਉਦਘਾਟਨੀ ਅਸਥਾਨ ਤੇ ਸਟੇਜ ਸਜਾਉਣ ਸਬੰਧੀ ਅਧਿਕਾਰੀਆਂ ਨੂੰ ਵਿਸ਼ੇਸ਼ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਨਾਲ ਫਿਰੋਜ਼ਪੁਰ ਰੇਲਵੇ ਮੰਡਲ ਦੇ ਪ੍ਰਬੰਧਕ ਸੰਜੀਵ ਕੁਮਾਰ ਅਤੇ ਦਿੱਲੀ ਤੇ ਫਿਰੋਜ਼ਪੁਰ ਤੋਂ ਆਈ ਅਧਿਕਾਰੀਆਂ ਦੀ ਟੀਮ ਵੀ ਮੋਜੂਦ ਰਹੀ। ਰਾਜੇਸ਼ ਪਾਂਡੇ ਨੇ ਆਪਣੇ ਢਾਈ ਘੰਟੇ ਦੇ ਮੁਆਇਨੇ ਦੌਰਾਨ ਸਟੇਸ਼ਨ ਦੇ ਅੰਦਰੂਨੀ ਅਤੇ ਬਾਹਰੀ ਹਿੱਸੇ ਖਾਸ ਕਰਕੇ ਨੈਸ਼ਨਲ ਹਾਈਵੇ ਨੂੰ ਦੇਖਿਆ ਅਤੇ ਪ੍ਰਧਾਨ ਮੰਤਰੀ ਦੀ ਆਮਦ ਤੇ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਅਧਿਕਾਰੀਆਂ ਨੂੰ ਵਿਸ਼ੇਸ਼ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਨਾਲ ਫਿਰੋਜ਼ਪੁਰ ਮੰਡਲ ਦੇ ਪ੍ਰਬੰਧਕ ਸੰਜੀਵ ਕੁਮਾਰ ਨੇ ਕੈਂਟ ਸਟੇਸ਼ਨ ਦੇ ਅੰਦਰੂਨੀ ਹਿੱਸੇ ਦਾ ਜੀਐੱਮ ਅਤੇ ਅਧਿਕਾਰੀਆਂ ਦੀ ਟੀਮ ਨਾਲ ਮੁਆਇਨਾ ਕੀਤਾ। ਜਦੋਂ ਜੀਐੱਮ ਨੂੰ ਪ੍ਰਧਾਨ ਮੰਤਰੀ ਵਲੋਂ ਸਟੇਸ਼ਨ ਦੇ ਉਦਘਾਟਨ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਤੇ ਕਿਹਾ ਕਿ ਅਸੀਂ ਤਾਂ ਤਿਆਰੀ ਕਰ ਰਹੇ ਹਾਂ ਤੇ ਸਾਨੂੰ ਉਨ੍ਹਾਂ ਦੇ ਉਦਘਾਟਨ ਕਰਨ ਬਾਰੇ ਕੋਈ ਸੂਚਨਾ ਨਹੀਂ ਹੈ। ਅਪਸ਼ਟ ਸੂਚਨਾ ਦੇ ਅਨੁਸਾਰ ਪ੍ਰਧਾਨ ਮੰਤਰੀ ਵੱਲੋਂ 12 ਜਾਂ 13 ਜੁਲਾਈ ਨੂੰ ਕੈਂਟ ਸਟੇਸ਼ਨ ਦਾ ਉਦਘਾਟਨ ਸੰਭਾਵਿਤ ਹੈ।
-----------
ਪੀਣ ਵਾਲੇ ਪਾਣੀ ਦੀ ਕੀਤੀ ਜਾਂਚ
ਜੀਐੱਮ ਰਾਜੇਸ਼ ਪਾਂਡੇ ਨੇ ਅਪਣੀ ਕੈਂਟ ਸਟੇਸ਼ਨ ਦੀ ਫੇਰੀ ਦੌਰਾਨ ਉਥੇ ਪੀਣ ਦੇ ਪਾਣੀ ਦੀਆਂ ਲੱਗੀਆਂ ਟੂੱਟੀਆਂ ਤੇ ਕੂਲਰਾਂ ਦੇ ਪਾਣੀ ਦੀ ਜਾਂਚ ਕੀਤੀ ਜਿਹੜੀਆਂ ਕਿ ਯਾਤਰੀਆਂ ਦੀ ਸਹੂਲਤ ਲਈ ਲਗਾਏ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਯਾਤਰੀ ਸਹੂਲਤ ਖਾਸ ਕਰਕੇ ਯਾਤਰੀਆਂ ਦੇ ਬੈਠਣ ਅਤੇ ਖਾਣ-ਪੀਣ ਲਈ ਬਨਾਏ ਗਏ ਨਵੇਂ ਰੈਸਟੋਰੈਂਟ ਅਤੇ ਸਟਾਲ ਵੀ ਦੇਖੇ। ਉਨ੍ਹਾਂ ਨੇ ਆਪਣੀ ਲਗਪਗ ਢਾਈ ਘੰਟੇ ਦੀ ਕੈਂਟ ਫੇਰੀ ਦੌਰਾਨ ਸਟੇਸ਼ਨ ਦੇ ਅੰਦਰੂਨੀ ਤੇ ਬਾਹਰੀ ਹਿੱਸੇ ਦੇ ਟ੍ਰੈਫਿਕ ਦੀ ਵੀ ਜਾਣਕਾਰੀ ਪ੍ਰਾਪਤ ਕੀਤੀ।
--------
ਐਸਕੇਲੇਟਰ ਤੇ ਹੋਰ ਸਹੂਲਤਾਂ ਦਾ ਲਿਆ ਜਾਇਜ਼ਾ
ਉੱਤਰੀ ਰੇਲਵੇ ਦੇ ਜੀਐੱਮ ਦੇ ਆਉਣ ਤੋਂ ਪਹਿਲਾਂ ਸਟੇਸ਼ਨ ਦੇ ਇਕ ਪਲੇਟ ਫਾਰਮ ਤੋਂ ਦੂਜੇ ਪਲੇਟ ਫਾਰਮ ਤੇ ਜਾਣ ਲਈ ਐਸਕੇਲੇਟਰ ਚਾਲੂ ਸਨ, ਸੈਕਿੰਡ ਐਂਟਰੀ ਗੇਟ ਖੋਲ੍ਹਿਆ ਗਿਆ ਸੀ, ਡਿਜ਼ੀਟਲ ਲਾਕਰ ਵੀ ਚਾਲੂ ਹਾਲਤ ’ਚ ਸਨ।
----------
98.89 ਲੱਖ ਦਾ ਪ੍ਰਾਜੈਕਟ
ੳਕਤ ਰੇਲਵੇ ਸਟੇਸ਼ਨ ਦਾ 98.89 ਲੱਖ ਦਾ ਪ੍ਰਾਜੈਕਟ ਜਿਸ ਨੂੰ ਤਿਆਰ ਹੁੰਦੇ ਲਗਪਗ ਦੋ ਸਾਲ ਤੋਂ ਵੀ ਵੱਧ ਸਮਾਂ ਲੱਗਾ, ਦਾ ਕੁਝ ਦਿਨ ਪਹਿਲਾਂ ਡੀਆਰਐੱਮ ਸੰਜੀਵ ਕੁਮਾਰ ਨੇ ਵੀ ਜੀਐੱਮ ਦੇ ਆਉਣ ਤੋਂ ਪਹਿਲਾਂ ਮੁਆਇਨਾਂ ਕੀਤਾ ਸੀ ਅਤੇ ਜਿਹੜੀਆਂ ਕੁਝ ਕਮੀਆਂ ਸਾਹਮਣੇ ਆਈਆਂ ਸਨ, ਨੂੰ ਜੀਐੱਮ ਦੇ ਆਉਣ ਤੋਂ ਪਹਿਲਾਂ ਦੂਰ ਕਰ ਦਿੱਤਾ ਗਿਆ ਸੀ।