- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਪੀ.ਐੱਮ.ਐੱਲ.ਏ. ਤਹਿਤ ਇਹ ਜਾਂਚ ਸੀ.ਬੀ.ਆਈ. ਵੱਲੋਂ 1 ਫਰਵਰੀ 2018 ਨੂੰ ਦਰਜ ਕੀਤੀ ਗਈ ਐੱਫ.ਆਈ.ਆਰ. ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਇਹ ਮਾਮਲਾ ਸੰਜੀਵ ਕੁਮਾਰ ਅਤੇ ਹੋਰਾਂ ਵਿਰੁੱਧ ਦੱਖਣੀ ਗੇਟ, ਨਕੋਦਰ ਵਿਖੇ ਸਬ-ਪੋਸਟ ਮਾਸਟਰ ਦੇ ਅਹੁਦੇ ਦੀ ਦੁਰਵਰਤੋਂ, ਧੋਖਾਧੜੀ ਅਤੇ ਸਰਕਾਰੀ ਪੈਸੇ ਦੇ ਗ਼ਬਨ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ।

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ: ਇਨਫੋਰਸਮੈਂਟ ਡਾਇਰੈਕਟੋਰੇਟ, ਜਲੰਧਰ ਜ਼ੋਨਲ ਦਫ਼ਤਰ ਨੇ ਸਰਕਾਰੀ ਫੰਡਾਂ ਦੇ ਗ਼ਬਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਦੱਖਣੀ ਗੇਟ, ਨਕੋਦਰ ਦੇ ਤਤਕਾਲੀ ਸਬ-ਪੋਸਟ ਮਾਸਟਰ ਸੰਜੀਵ ਕੁਮਾਰ ਨੂੰ ਅਦਾਲਤ ਰਾਹੀਂ ਦੋਸ਼ੀ ਠਹਿਰਾਇਆ ਗਿਆ ਹੈ। ਮੋਹਾਲੀ (ਐੱਸ.ਏ.ਐੱਸ. ਨਗਰ) ਸਥਿਤ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਨੇ ਆਪਣੇ ਫ਼ੈਸਲੇ ਤਹਿਤ ਦੋਸ਼ੀ ਨੂੰ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ , 2002 ਦੀ ਧਾਰਾ 3 ਅਧੀਨ ਮਨੀ ਲਾਂਡਰਿੰਗ ਦੇ ਜੁਰਮ ਲਈ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਸੰਜੀਵ ਕੁਮਾਰ ਨੂੰ 1 ਸਾਲ 6 ਮਹੀਨੇ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਅਤੇ 50,000/-ਦਾ ਜੁਰਮਾਨਾ ਲਗਾਇਆ ਹੈ, ਜਦਕਿ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ 3 ਮਹੀਨੇ ਹੋਰ ਸਖ਼ਤ ਕੈਦ ਕੱਟਣੀ ਪਵੇਗੀ। ਜ਼ਿਕਰਯੋਗ ਹੈ ਕਿ ਪੀ.ਐੱਮ.ਐੱਲ.ਏ. ਤਹਿਤ ਇਹ ਜਾਂਚ ਸੀ.ਬੀ.ਆਈ. ਵੱਲੋਂ 1 ਫਰਵਰੀ 2018 ਨੂੰ ਦਰਜ ਕੀਤੀ ਗਈ ਐੱਫ.ਆਈ.ਆਰ. ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਇਹ ਮਾਮਲਾ ਸੰਜੀਵ ਕੁਮਾਰ ਅਤੇ ਹੋਰਾਂ ਵਿਰੁੱਧ ਦੱਖਣੀ ਗੇਟ, ਨਕੋਦਰ ਵਿਖੇ ਸਬ-ਪੋਸਟ ਮਾਸਟਰ ਦੇ ਅਹੁਦੇ ਦੀ ਦੁਰਵਰਤੋਂ, ਧੋਖਾਧੜੀ ਅਤੇ ਸਰਕਾਰੀ ਪੈਸੇ ਦੇ ਗ਼ਬਨ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ। ਈ.ਡੀ. ਦੀ ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਸੰਜੀਵ ਕੁਮਾਰ ਨੇ 54 ਜਾਅਲੀ ਬੱਚਤ ਖਾਤੇ ਖੋਲ੍ਹ ਕੇ ਸਰਕਾਰੀ ਖ਼ਜ਼ਾਨੇ ਨੂੰ 3.40 ਕਰੋੜ ਦਾ ਨੁਕਸਾਨ ਪਹੁੰਚਾਇਆ, 41 ਬੱਚਤ ਖਾਤਿਆਂ ਦੀਆਂ ਐਂਟਰੀਆਂ ਵਿੱਚ ਗੜਬੜੀ ਕਰਕੇ 2.79 ਕਰੋੜ ਦਾ ਨੁਕਸਾਨ ਕੀਤਾ, ਅਤੇ 51 ਆਰ.ਡੀ. ਖਾਤਿਆਂ ਵਿੱਚ ਹੇਰਾਫੇਰੀ ਕਰਕੇ 1.89 ਕਰੋੜ ਦਾ ਗ਼ਬਨ ਕੀਤਾ। ਇਸ ਤੋਂ ਇਲਾਵਾ ਗਾਹਕਾਂ ਦੇ ਪੀ.ਪੀ.ਐੱਫ. ਅਤੇ ਮਿਆਦੀ ਜਮ੍ਹਾਂ ਵਰਗੇ ਹੋਰ ਖਾਤਿਆਂ ਵਿੱਚ ਵੀ ਗੜਬੜ ਕਰਕੇ ਕੁੱਲ 8.48 ਕਰੋੜ ਦੇ ਸਰਕਾਰੀ ਫੰਡਾਂ ਦੀ ਨਾਜਾਇਜ਼ ਨਿਕਾਸੀ ਕੀਤੀ ਗਈ।