ਸਾਬਕਾ ਐੱਮਪੀ ਰਿੰਕੂ ਨੇ ਵੱਖ-ਵੱਖ ਦਰਗਾਹਾਂ ’ਤੇ ਟੇਕਿਆ ਮੱਥਾ
ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੱਖ ਵਖ ਦਰਗਾਹਾਂ 'ਤੇ ਟੇਕਿਆ ਮੱਥਾ
Publish Date: Wed, 08 Jul 2026 08:33 PM (IST)
Updated Date: Wed, 08 Jul 2026 08:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਬੁੱਧਵਾਰ ਪੀਰ ਬਾਬਾ ਨੂਰ ਸ਼ਾਹ ਜੀ ਤੇ ਪੀਰ ਬਾਬਾ ਮਸਤ ਜੀ ਦੇ ਪਵਿੱਤਰ ਦਰਗਾਹਾਂ ਤੇ ਮੱਥਾ ਟੇਕਿਆ। ਦੇਸ਼, ਸੂਬੇ ਤੇ ਸਮਾਜ ਦੀ ਖੁਸ਼ੀ, ਖੁਸ਼ਹਾਲੀ, ਸ਼ਾਂਤੀ ਤੇ ਭਾਈਚਾਰੇ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਦਰਗਾਹ ਦੇ ਮੁਖੀ ਸਤਨਾਮ ਸ਼ਾਹ ਨੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦਾ ਸਵਾਗਤ ਕੀਤਾ। ਇਸ ਮੌਕੇ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਆਪਣੇ ਜੀਵਨ ਦੌਰਾਨ ਪੀਰ ਬਾਬਾ ਨੂਰ ਸ਼ਾਹ ਜੀ ਤੇ ਪੀਰ ਬਾਬਾ ਮਸਤ ਜੀ ਨੇ ਪਿਆਰ, ਮਨੁੱਖਤਾ, ਸੇਵਾ, ਸਮਾਨਤਾ ਤੇ ਭਾਈਚਾਰਕ ਸਦਭਾਵਨਾ ਦਾ ਸੰਦੇਸ਼ ਦਿੱਤਾ। ਪੀਰਾਂ ਅਤੇ ਫਕੀਰਾਂ ਦੀਆਂ ਸਿੱਖਿਆਵਾਂ ਸਾਨੂੰ ਨਫ਼ਰਤ ਨੂੰ ਤਿਆਗ ਕੇ ਪਿਆਰ, ਭਾਈਚਾਰੇ ਅਤੇ ਮਨੁੱਖਤਾ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਰਿੰਕੂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ, ਸਾਨੂੰ ਸਮਾਜ ਵਿੱਚ ਪਿਆਰ, ਸ਼ਾਂਤੀ ਅਤੇ ਸਦਭਾਵਨਾ ਦੇ ਮਾਹੌਲ ਨੂੰ ਹੋਰ ਮਜ਼ਬੂਤ ਕਰਨ ਲਈ ਪੀਰਾਂ ਅਤੇ ਫਕੀਰਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਲੋੜ ਹੈ। ਇਸ ਮੌਕੇ ਮਨੋਜ ਅਗਰਵਾਲ, ਰਵਿੰਦਰ ਸੋਨਕਰ, ਸ਼ਾਮ ਲਾਲ, ਮਹਿੰਦਰ ਸਿੰਘ ਤੇ ਸੋਨੀ ਮੌਜੂਦ ਸਨ। ਸਾਰਿਆਂ ਨੇ ਪਵਿੱਤਰ ਅਸਥਾਨਾਂ ਤੇ ਮੱਥਾ ਟੇਕਿਆ।