- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਵੀਰਵਾਰ ਨੂੰ ਦਿੱਤੀ ਸੀ

-ਵੀਰਵਾਰ ਨੂੰ ਦਿੱਤੀ ਸੀ ਧਮਕੀ, ਅਗਲੇ ਦਿਨ ਗੋਲੀ ਚੱਲਣ ਮਗਰੋਂ ਆਇਆ ਫੋਨ... ਇਹ ਸਿਰਫ ਟ੍ਰਾਇਲ ਸੀ
ਜਾਸ, ਜਲੰਧਰ
ਕਿਸ਼ਨਪੁਰਾ ਚੌਕ ਸਥਿਤ ਪ੍ਰਸਿੱਧ ਬੀਐੱਮਐੱਸ ਫੈਸ਼ਨ ਸ਼ੋਅਰੂਮ ’ਤੇ ਸ਼ੁੱਕਰਵਾਰ ਦੁਪਹਿਰ ਬਾਈਕ ਸਵਾਰ ਦੋ ਨੌਜਵਾਨਾਂ ਨੇ ਫਾਇਰਿੰਗ ਕਰਕੇ ਦਹਿਸ਼ਤ ਫੈਲਾ ਦਿੱਤੀ। ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ। ਵਾਰਦਾਤ ਮਗਰੋਂ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ’ਚ ਕਾਮਯਾਬ ਰਹੇ। ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 3:21 ਵਜੇ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ੋਅਰੂਮ ਦੇ ਬਾਹਰ ਪੁੱਜੇ। ਫਾਇਰਿੰਗ ਕਰ ਕੇ ਹੁਸ਼ਿਆਰਪੁਰ ਰੋਡ ਵੱਲ ਭੱਜ ਗਏ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਦੁਕਾਨਦਾਰ ਤੇ ਗਾਹਕ ਡਰ ਗਏ। ਸ਼ੋਰੂਮ ਦੇ ਮਾਲਕ ਰੋਹਿਤ ਵਰਮਾ ਤੇ ਲਕਸ਼ੈ ਵਰਮਾ ਦੇ ਪਿਤਾ ਸੁਭਾਸ਼ ਵਰਮਾ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ 50 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ ਪੈਸੇ ਨਾ ਦੇਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ। ਪਰਿਵਾਰ ਨੇ ਇਸ ਸਬੰਧੀ ਥਾਣਾ ਰਾਮਾ ਮੰਡੀ ਤੇ ਸੀਪੀ ਦਫਤਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ। ਫਾਇਰਿੰਗ ਦੇ ਕੁਝ ਸਮੇਂ ਬਾਅਦ ਦੁਬਾਰਾ ਫੋਨ ਆਇਆ। ਕਾਲ ਕਰਨ ਵਾਲੇ ਨੇ ਕਿਹਾ, "ਦੇਖ ਲਿਆ ਸਾਡਾ ਟ੍ਰਾਇਲ, ਜਿੰਨੀ ਮਰਜ਼ੀ ਪੁਲਿਸ ਲਾ ਲਓ, 50 ਲੱਖ ਰੁਪਏ ਨਹੀਂ ਦਿੱਤੇ ਤਾਂ ਅਗਲੀ ਵਾਰੀ ਵੱਡਾ ਨੁਕਸਾਨ ਹੋਵੇਗਾ।" ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਸੁਰੱਖਿਆ ਤੇ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਏਡੀਸੀਪੀ ਜਯੰਤ ਪੁਰੀ ਮੌਕੇ 'ਤੇ ਪੁੱਜੇ ਗਏ। ਜਾਂਚ ਦੌਰਾਨ ਘਟਨਾ ਵਾਲੀ ਥਾਂ ਤੋਂ ਇਕ ਖਾਲੀ ਖੋਲ੍ਹ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਡੀਸੀਪੀ ਜਯੰਤ ਪੁਰੀ ਦਾ ਕਹਿਣਾ ਹੈ ਕਿ ਫਿਰੌਤੀ ਕਾਲ ਤੇ ਫਾਇਰਿੰਗ ਵਿਚਾਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
---
ਪੁਲਿਸ ਅਧਿਕਾਰੀ ਕੀ ਕਹਿੰਦੇ ਹਨ : ਏਡੀਸੀਪੀ ਨੇ ਦੱਸਿਆ ਕਿ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਕੰਟਰੋਲ ਰੂਮ ਤੋਂ ਫਾਇਰਿੰਗ ਦੀ ਜਾਣਕਾਰੀ ਮਿਲੀ ਸੀ। ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਸਬੂਤ ਇਕੱਠੇ ਕੀਤੇ ਹਨ। ਸੀਸੀਟੀਵੀ ਫੁਟੇਜ ਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਦੇ ਯਤਨ ਕੀਤੇ ਜਾ ਰਹੇ ਹਨ।
--
ਸ਼ਹਿਰ ਦੇ ਹਾਲਾਤ ਕਾਫੀ ਖ਼ਰਾਬ ਹੋਏ : ਕਿਸ਼ਨਪੁਰਾ ’ਚ ਜਿਨ੍ਹਾਂ ਨੇ ਗੋਲੀ ਚਲਾਈ, ਉਨ੍ਹਾਂ ਨੇ ਸ਼ਰੇਆਮ ਦਿਖਾਇਆ ਹੈ ਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਅਜਿਹੇ ’ਚ ਸ਼ਹਿਰ ਦੀ ਪੁਲਿਸ ਪੂਰੀ ਤਰ੍ਹਾਂ ਫੇਲ੍ਹ ਨਜ਼ਰ ਆ ਰਹੀ ਹੈ। ਕਾਨੂੰਨ ਵਿਵਸਥਾ ਬਹਾਲ ਹੋਣੀ ਚਾਹੀਦੀ ਹੈ।
ਕੇਡੀ ਭੰਡਾਰੀ, ਸਾਬਕਾ ਸੀਪੀਐੱਸ
---