- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਸਰਕਾਰੀ ਕਾਲਜ 'ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀਲੂ' ਜੋ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਰਾਪਤ ਹੈ, 'ਚ ਸਾਬਕਾ ਸੈਨਿਕਾਂ/ਪੈਰਾ ਮਿਲਟਰੀ ਫੋਰਸ/ਐੱਸਸੀ ਤੇ ਗਰੀਬ ਵਰਗ ਦੇ ਬੱਚਿਆਂ ਲਈ ਬੀਐੱਸਸ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਦਲਵਿੰਦਰ ਸਿੰਘ (ਰਿਟਾ:) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆ ਕਿ ਬੀਐੱਸਸੀ (ਆਈਟੀ) ਕੋਰਸ ਲਈ ਘੱਟ ਤੋਂ ਘੱਟ ਯੋਗਤਾ 12ਵੀਂ ਹੈ, ਪੀਜੀਡੀਸੀਏ ਕੋਰਸ ਲਈ ਯੋਗਤਾ ਗਰੈਜੂਏਸ਼ਨ ਅਤੇ ਐੱਮਐੱਸਸੀ (ਆਈਟੀ) ਲਈ ਯੋਗਤਾ ਪੀਜੀਡੀਸੀਏ/ਗਰੈਜੂਏਸ਼ਨ ਹੈ। ਕਾਲਜ ਪਿੰ੍ਸੀਪਲ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਕਾਲਜ 'ਚ ਇੰਡਸਟਰੀ ਦੀ ਲੋੜ ਅਨੁਸਾਰ ਪੜ੍ਹਾਈ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਕਾਮਯਾਬ ਹੋ ਸਕਣ ਅਤੇ ਦੇਸ਼ ਦੀ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।