- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਦੀ ਚੋਣ ਤੋਂ ਬਾਅਦ ਰਜਨੀ ਗਾਭਾ ਨੂੰ ਨਗਰ ਕੌਂਸਲ ਦਾ ਵਾਈਸ ਪ੍ਰਧਾਨ ਚੁਣਿਆ ਗਿਆ। ਚੋਣ ਦੇ ਨਤੀਜਿਆਂ ਨਾਲ ਪਿਛਲੇ ਕਈ ਸਮੇਂ ਤੋਂ ਚੱਲ ਰਹੀ ਸਿਆਸੀ ਅਨਿਸ਼ਚਿਤਤਾ ਵੀ ਖ਼ਤਮ ਹੋ ਗਈ।

ਨਵਦੀਪ ਸਿੰਘ ਨਵੀ, ਫਿਲੌਰ: ਫਿਲੌਰ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਸਿਆਸੀ ਸਰਗਰਮੀਆਂ, ਚਰਚਾਵਾਂ ਅਤੇ ਉਡੀਕ ਨੂੰ ਅੱਜ ਆਖ਼ਰ ਵਿਰਾਮ ਲੱਗ ਗਿਆ। ਨਗਰ ਕੌਂਸਲ ਦੀ ਪ੍ਰਧਾਨਗੀ ਦੀ ਹੋਈ ਚੋਣ ਦੌਰਾਨ ਜਸਵਿੰਦਰ ਕੌਰ ਨੂੰ 11 ਕੌਂਸਲਰਾਂ ਦੀਆਂ ਵੋਟਾਂ ਮਿਲਣ ਨਾਲ ਉਨ੍ਹਾਂ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨਗਰ ਕੌਂਸਲ ਫਿਲੌਰ ਵਿੱਚ ਆਪਣਾ ਪ੍ਰਧਾਨ ਬਣਾਉਣ ਵਿੱਚ ਸਫਲ ਰਹੀ।
ਪ੍ਰਧਾਨ ਦੀ ਚੋਣ ਤੋਂ ਬਾਅਦ ਰਜਨੀ ਗਾਭਾ ਨੂੰ ਨਗਰ ਕੌਂਸਲ ਦਾ ਵਾਈਸ ਪ੍ਰਧਾਨ ਚੁਣਿਆ ਗਿਆ। ਚੋਣ ਦੇ ਨਤੀਜਿਆਂ ਨਾਲ ਪਿਛਲੇ ਕਈ ਸਮੇਂ ਤੋਂ ਚੱਲ ਰਹੀ ਸਿਆਸੀ ਅਨਿਸ਼ਚਿਤਤਾ ਵੀ ਖ਼ਤਮ ਹੋ ਗਈ।
ਜ਼ਿਕਰਯੋਗ ਹੈ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਪਿਛਲੇ ਦਿਨੀਂ ਪ੍ਰੈੱਸ ਕਾਨਫਰੰਸ ਕਰਕੇ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਅੱਜ ਹੋਈ ਚੋਣ ਦੌਰਾਨ ਬਸਪਾ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤੇ ਜਾਣ ਤੋਂ ਬਾਅਦ ਜਸਵਿੰਦਰ ਕੌਰ ਦੀ ਪ੍ਰਧਾਨ ਵਜੋਂ ਚੋਣ ਦਾ ਰਾਹ ਸਾਫ਼ ਹੋ ਗਿਆ।
ਉੱਧਰ, ਬੀਤੇ ਦਿਨੀਂ ਦੋ ਮੌਜੂਦਾ ਕੌਂਸਲਰਾਂ, ਸ਼ੰਕਰ ਸੰਧੂ ਅਤੇ ਪਰਮਜੀਤ ਪੰਮਾ ਖ਼ਿਲਾਫ਼ ਐੱਫਆਈਆਰ ਦਰਜ ਹੋਣ ਤੋਂ ਬਾਅਦ ਫਿਲੌਰ ਦੀ ਸਿਆਸਤ ਵਿੱਚ ਵੀ ਕਾਫ਼ੀ ਗਰਮਾਹਟ ਦੇਖਣ ਨੂੰ ਮਿਲੀ ਸੀ। ਇਸ ਪੂਰੇ ਸਿਆਸੀ ਘਟਨਾਕ੍ਰਮ ਦੇ ਵਿਚਕਾਰ ਅੱਜ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਨੇ ਨਵਾਂ ਸਿਆਸੀ ਰੁਖ਼ ਸਪੱਸ਼ਟ ਕਰ ਦਿੱਤਾ ਹੈ।
ਅੱਜ ਦੀ ਚੋਣ ਵਿੱਚ ਜਸਵਿੰਦਰ ਕੌਰ ਦੇ ਪ੍ਰਧਾਨ ਅਤੇ ਰਜਨੀ ਗਾਭਾ ਦੇ ਵਾਈਸ ਪ੍ਰਧਾਨ ਚੁਣੇ ਜਾਣ ਨਾਲ ਨਗਰ ਕੌਂਸਲ ਫਿਲੌਰ ਦੀ ਅਗਵਾਈ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਦਾ ਅੰਤ ਹੋ ਗਿਆ।