- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪੇ੍ਰਰਕ, ਜਲੰਧਰ : ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਆਪਣੀਆਂ ਵੱਖ-ਵੱਖ ਸਕੀਮਾਂ 'ਚ ਜਾਇਦਾਦਾਂ ਦੀ ਈ-ਆਕਸ਼ਨ 27 ਮਾਰਚ ਸਵੇਰੇ 9 ਵਜੇ ਤੋਂ 29 ਮਾਰਚ ਸ਼ਾਮ 5 ਵਜੇ ਤੱਕ ਰੱਖੀ ਗਈ ਹੈ। ਜਾਣਕਾਰੀ ਦਿੰਦਿਆਂ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਇਸ ਸਬੰਧੀ ਆਨਲਾਈਨ ਰਜਿਸਟੇ੍ਸ਼ਨ ਪਹਿਲੀ ਮਾਰਚ 2024 ਸਵੇਰੇ 9 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ 22 ਮਾਰਚ ਸ਼ਾਮ 5 ਵਜੇ ਤੱਕ ਖੁੱਲ੍ਹੀ ਰਹੇਗੀ।

ਪੱਤਰ ਪੇ੍ਰਰਕ, ਜਲੰਧਰ : ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਆਪਣੀਆਂ ਵੱਖ-ਵੱਖ ਸਕੀਮਾਂ 'ਚ ਜਾਇਦਾਦਾਂ ਦੀ ਈ-ਆਕਸ਼ਨ 27 ਮਾਰਚ ਸਵੇਰੇ 9 ਵਜੇ ਤੋਂ 29 ਮਾਰਚ ਸ਼ਾਮ 5 ਵਜੇ ਤੱਕ ਰੱਖੀ ਗਈ ਹੈ। ਜਾਣਕਾਰੀ ਦਿੰਦਿਆਂ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਇਸ ਸਬੰਧੀ ਆਨਲਾਈਨ ਰਜਿਸਟੇ੍ਸ਼ਨ ਪਹਿਲੀ ਮਾਰਚ 2024 ਸਵੇਰੇ 9 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ 22 ਮਾਰਚ ਸ਼ਾਮ 5 ਵਜੇ ਤੱਕ ਖੁੱਲ੍ਹੀ ਰਹੇਗੀ। ਰਜਿਸਟੇ੍ਸ਼ਨ ਦੀ ਸਹੂਲਤ ਆਨ-ਲਾਈਨ ਪੋਰਟਲ www.tenderwi੍ard.com/4L7P 'ਤੇ ਉਪਲੱਬਧ ਹੈ। ਚੇਅਰਮੈਨ ਨੇ ਅੱਗੇ ਦੱਸਿਆ ਕਿ ਇਸ ਈ-ਆਕਸ਼ਨ 'ਚ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਜਿਵੇਂ 170 ਏਕੜ (ਸੂਰਿਆ ਇਨਕਲੇਵ) 'ਚ ਕਮਰਸ਼ੀਅਲ ਜਾਇਦਾਦਾਂ 2 ਨਰਸਿੰਗ ਹੋਮ ਸਾਈਟਾਂ, ਇਕ ਪ੍ਰਰਾਇਮਰੀ ਸਕੂਲ ਸਾਈਟ, 16 ਸ਼ਾਪ ਸਾਈਟ, 8 ਸਟਾਲ ਸਾਈਟ, ਸ਼ਹੀਦ ਰਮਨਦਾਦਾ ਕਮਰਸ਼ੀਅਲ ਕੰਪਲੈਕਸ (3.71 ਏਕੜ) 'ਚ ਰਿਹਾਇਸ਼ੀ ਜਾਇਦਾਦ ਜਿਵੇਂ ਬਣੇ ਹੋਏ ਬੂਥ ਸਾਈਟ ਜ਼ਮੀਨੀ ਮੰਜ਼ਿਲ (ਕੁੱਲ 5), ਬਣੇ ਹੋਏ ਬੂਥ ਸਾਈਟ ਪਹਿਲੀ ਮੰਜ਼ਿਲ (ਕੁੱਲ 5), ਸ਼ਹੀਦ ਭਗਤ ਸਿੰਘ ਕਾਲੋਨੀ (26.8 ਏਕੜ) 'ਚ ਰਿਹਾਇਸ਼ੀ ਜਾਇਦਾਦ ਜਿਵੇਂ 2 ਐੱਸਸੀਓ ਸਾਈਟ, ਮਾਸਟਰ ਗੁਰਬੰਤਾ ਸਿੰਘ ਇਨਕਲੇਵ (13.96 ਏਕੜ) 'ਚ ਰਿਹਾਇਸ਼ੀ ਜਾਇਦਾਦ 26 ਪਲਾਟ, 18 ਬਣੇ ਹੋਏ ਬੂਥ, ਮਹਾਰਾਜਾ ਰਣਜੀਤ ਸਿੰਘ ਐਵੀਨਿਊ (70.5 ਏਕੜ) 'ਚ ਰਿਹਾਇਸ਼ੀ ਤੇ ਕਮਰਸ਼ੀਅਲ ਜਾਇਦਾਦਾਂ ਜਿਵੇਂ 2 ਐੱਸਸੀਓ, ਇਕ ਨਰਸਿੰਗ ਹੋਮ ਸਾਈਟ, ਇਕ ਓਲਡਏਜ ਹੋਮ ਸਾਈਟ, 5 ਕਿਓਸਕ ਸਾਈਟ, ਕੁੱਲ 7 ਪਲਾਟ ਤੇ ਗੁਰੂ ਅਮਰਦਾਸ ਨਗਰ (51.5 ਏਕੜ) 'ਚ ਇਕ ਰਿਹਾਇਸ਼ੀ ਪਲਾਟ ਵੇਚਣਯੋਗ ਹੈ। ਇਸ ਈ-ਆਕਸ਼ਨ ਤੋਂ ਟਰੱਸਟ ਨੂੰ ਕਰੋੜਾਂ ਦੀ ਆਮਦਨ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਟਰੱਸਟ ਦੀ ਵਿਕਾਸ ਸਕੀਮ 170 ਏਕੜ (ਸੂਰਿਆ ਇਨਕਲੇਵ) ਤੇ 70.5 ਏਕੜ (ਮਹਾਰਾਜਾ ਰਣਜੀਤ ਸਿੰਘ ਐਵੀਨਿਊ) 'ਚ ਬੀਤੇ ਸਮੇਂ ਦੌਰਾਨ ਪੈਦਾ ਹੋਈ ਸੀਵਰੇਜ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ, ਜਿਸ ਉਪਰ 1.32 ਕਰੋੜ ਰੁਪਏ ਦਾ ਖਰਚ ਹੋਇਆ ਹੈ। ਟਰੱਸਟ ਵੱਲੋਂ ਵੱਖ-ਵੱਖ ਸਕੀਮਾਂ 'ਚ ਅਲਾਟ ਕੀਤੇ ਗਏ ਪਲਾਟ, ਜਿਨ੍ਹਾਂ ਨੂੰ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਤੇ ਅਲਾਟੀਆਂ ਵੱਲੋਂ ਉਸਾਰੀ ਨਹੀਂ ਕੀਤੀ ਗਈ, ਉਨ੍ਹਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਟਰੱਸਟ ਦੀਆਂ ਵੱਖ-ਵੱਖ ਸਕੀਮਾਂ 'ਚ ਅਲਾਟੀਆਂ/ਟਰਾਂਸਫਰੀਆਂ ਤੋਂ ਇਨਹੈਂਸਮੈਂਟ ਦੀ ਵਸੂਲੀ ਅਤੇ ਨਾ-ਉਸਾਰੀ ਫੀਸਾਂ ਦੀ ਰਿਕਵਰੀ 'ਚ ਵੀ ਤੇਜ਼ੀ ਆਈ ਹੈ। ਲੋਕ ਖੁਦ ਅਦਾਇਗੀ ਕਰਨ ਲਈ ਸਾਹਮਣੇ ਆ ਰਹੇ ਹਨ ਤਾਂ ਜੋ ਵਾਧੂ ਵਿਆਜ ਦੇਣ ਤੋਂ ਬਚਿਆ ਜਾ ਸਕੇ। ਇਸ ਨਾਲ ਅਦਾਰੇ ਨੂੰ ਵਿੱਤੀ ਤੌਰ 'ਤੇ ਮਜ਼ਬੂਤੀ ਮਿਲੇਗੀ ਅਤੇ ਬਕਾਇਆ ਰਕਮ ਦੀ ਰਿਕਵਰੀ ਹੋਵੇਗੀ। ਸੰਘੇੜਾ ਨੇ ਦੱਸਿਆ ਕਿ ਟਰੱਸਟ ਵੱਲੋਂ ਵਿਕਾਸ ਸਕੀਮ 94.97 ਏਕੜ (ਸੂਰਿਆ ਇਨਕਲੇਵ ਐਕਸਟੈਂਸ਼ਨ) 'ਚ ਰੇਲਵੇ ਵਿਭਾਗ ਦੀ ਸੂਰਿਆ ਇਨਕਲੇਵ ਐਕਸਟੈਂਸ਼ਨ 'ਚ ਖੁੱਲ੍ਹਣ ਵਾਲੀ ਰੇਲਵੇ ਸਟੇਸ਼ਨ ਦੀ ਸੈਕਿੰਡ ਐਂਟਰੀ ਗੇਟ ਨੂੰ ਧਿਆਨ 'ਚ ਰੱਖਦਿਆਂ ਟਰੱਸਟ ਵੱਲੋਂ 94.97 ਏਕੜ (ਸੂਰਿਆ ਇਨਕਲੇਵ ਐਕਸਟੈਂਸ਼ਨ) ਸਕੀਮ 'ਚ ਸਬੰਧਤ ਸੜਕ ਨੂੰ 120 ਫੁੱਟ ਚੌੜੀ ਸੜਕ ਨਾਲ ਜੋੜਨ ਲਈ 45 ਫੁੱਟ ਚੌੜੀ ਸੜਕ ਨੂੰ 80 ਫੁੱਟ ਚੌੜਾ ਕਰਨ ਤੇ 25 ਐੱਸਸੀਓ ਤੇ 23 ਬੂਥ/ਦੁਕਾਨਾਂ ਦੀ ਤਜਵੀਜ਼ ਦੀ ਪੀਟੀਆਈ ਐਕਟ 1922 ਦੀ ਧਾਰਾ 43 ਅਧੀਨ ਨੋਟੀਫਿਕੇਸ਼ਨ ਵੀ ਆਖੀਰਲੇ ਪੜਾਅ 'ਤੇ ਹੈ, ਜੋ ਛੇਤੀ ਹੀ ਜਾਰੀ ਹੋ ਜਾਵੇਗੀ। ਟਰੱਸਟ ਵੱਲੋਂ ਅਲਾਟ ਕੀਤੀਆਂ ਰਿਹਾਇਸ਼ੀ ਤੇ ਕਮਰਸ਼ੀਅਲ ਜਾਇਦਾਦਾਂ ਦੇ ਨਕਸ਼ੇ, ਜੋ ਹੁਣ ਤੱਕ ਸਿਰਫ਼ ਆਨ-ਲਾਈਨ ਪ੍ਰਕਿਰਿਆ ਰਾਹੀਂ ਪ੍ਰਵਾਨ ਕੀਤੇ ਜਾਂਦੇ ਹਨ, ਉਹ ਹੁਣ ਆਨ-ਲਾਈਨ ਪ੍ਰਕਿਰਿਆ ਤੋਂ ਇਲਾਵਾ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਨਕਸ਼ਾਨਵੀਸ ਵੱਲੋਂ ਜਾਇਦਾਦ ਦੇ ਮਾਲਕ ਦੀ ਸਵੈ ਤਸਦੀਕ ਨਾਲ ਵੀ ਪ੍ਰਵਾਨ ਕੀਤੇ ਜਾਣਗੇ ਤੇ ਅਲਾਟੀਆਂ ਵੱਲੋਂ ਸਿਰਫ਼ ਆਪਣੇ ਬਿਨੈਪੱਤਰ ਨਾਲ ਅਲਾਟਮੈਂਟ ਪੱਤਰ ਦੀ ਕਾਪੀ, ਕਿਸ਼ਤਾਂ ਦੀਆਂ ਰਸੀਦਾਂ, ਵਧੀ ਕੀਮਤ ਦੀਆਂ ਰਸੀਦਾਂ ਤੇ ਤਾਜ਼ਾ ਨਾ-ਉਸਾਰੀ ਫੀਸ ਦੀਆਂ ਰਸੀਦਾਂ ਆਦਿ ਟਰੱਸਟ ਦੇ ਦਫ਼ਤਰ 'ਚੋਂ ਪ੍ਰਰਾਪਤ ਕੀਤੀਆਂ ਜਾਣੀਆਂ ਹਨ। ਇਹ ਦਸਤਾਵੇਜ਼ ਪ੍ਰਰਾਪਤ ਕਰਨ ਉਪਰੰਤ ਅਲਾਟੀ ਸਵੈ ਤਸਦੀਕ ਰਾਹੀਂ ਨਕਸ਼ੇ ਪ੍ਰਵਾਨ ਕਰ ਲੈਣਗੇ।