ਆਦਮਪੁਰ ਦੇ ਸਰਕਾਰੀ ਸਕੂਲ ’ਚ ਡਿੱਗਾ ਫੌਜ ਵੱਲੋਂ ਟੈਸਟਿੰਗ ਲਈ ਚਲਾਇਆ ਡ੍ਰੋਨ, ਜਾਂਚ ਮਗਰੋਂ ਅਫਵਾਹਾਂ 'ਤੇ ਲੱਗੀ ਰੋਕ
ਡ੍ਰੋਨ ਦੀ ਜਾਣਕਾਰੀ ਮਿਲਦਿਆਂ ਹੀ ਡੀਐੱਸਪੀ ਆਦਮਪੁਰ ਤੇ ਐੱਸਐਚਓ ਆਦਮਪੁਰ ਨੇ ਮੌਕੇ 'ਤੇ ਪੁੱਜ ਕੇ ਤੱਥਾਂ ਦੀ ਪੁਸ਼ਟੀ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਡ੍ਰੋਨ ਫੌਜ ਦੇ ਜਵਾਨਾਂ ਵੱਲੋਂ ਟੈਸਟਿੰਗ ਲਈ ਚਲਾਇਆ ਜਾ ਰਿਹਾ ਸੀ। ਡ੍ਰੋਨ ਅਣਜਾਣੇ ’ਚ ਸਕੂਲ ਦੀ ਇਮਾਰਤ 'ਤੇ ਉਤਰ ਗਿਆ।
Publish Date: Thu, 04 Jun 2026 08:34 AM (IST)
Updated Date: Thu, 04 Jun 2026 08:38 AM (IST)
ਜਾਸ, ਜਲੰਧਰ : ਆਦਮਪੁਰ ਦੇ ਸਰਕਾਰੀ ਸਕੂਲ ’ਚੋਂ ਮਿਲਿਆ ਡ੍ਰੋਨ ਫੌਜ ਦਾ ਸੀ। ਫੌਜ ਨੇ ਅਭਿਆਸ ਲਈ ਡ੍ਰੋਨ ਚਲਾਇਆ ਸੀ ਪਰ ਇਹ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਸਕੂਲ ਦੀ ਇਮਾਰਤ 'ਤੇ ਉਤਰ ਗਿਆ। ਡ੍ਰੋਨ ਦੇ ਸਕੂਲ ’ਚ ਮਿਲਣ ਨਾਲ ਅਫਵਾਹਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਹੁਕਮ 'ਤੇ ਜਾਂਚ ਕੀਤੀ ਗਈ, ਜਿਸ ਵਿਚ ਪਤਾ ਲੱਗਾ ਕਿ ਡਰੋਨ ਫੌਜ ਦਾ ਸੀ। ਡ੍ਰੋਨ ਦੀ ਜਾਣਕਾਰੀ ਮਿਲਦਿਆਂ ਹੀ ਡੀਐੱਸਪੀ ਆਦਮਪੁਰ ਤੇ ਐੱਸਐਚਓ ਆਦਮਪੁਰ ਨੇ ਮੌਕੇ 'ਤੇ ਪੁੱਜ ਕੇ ਤੱਥਾਂ ਦੀ ਪੁਸ਼ਟੀ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਡ੍ਰੋਨ ਫੌਜ ਦੇ ਜਵਾਨਾਂ ਵੱਲੋਂ ਟੈਸਟਿੰਗ ਲਈ ਚਲਾਇਆ ਜਾ ਰਿਹਾ ਸੀ। ਡ੍ਰੋਨ ਅਣਜਾਣੇ ’ਚ ਸਕੂਲ ਦੀ ਇਮਾਰਤ 'ਤੇ ਉਤਰ ਗਿਆ।