ਮੈਡੀਕਲ ਖੇਤਰ 'ਚ ਸ਼ਾਨਦਾਰ ਸੇਵਾਵਾਂ ਦੇਣ ਲਈ CM ਭਗਵੰਤ ਸਿੰਘ ਮਾਨ ਨੇ ਡਾ. ਸ਼ਿਲਪਾ ਗਰਗ ਨੂੰ ਕੀਤਾ ਸਨਮਾਨਿਤ
ਕਸਬਾ ਸ਼ਹਿਣਾ ਦੀ ਜੰਮਪਲ ਡਾਕਟਰ ਸ਼ਿਲਪਾ ਗਰਗ ਨੂੰ ਝੁੱਗੀਆਂ ਝੋਪੜੀਆਂ ’ਚ ਗਰੀਬ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇਣ ’ਤੇ ਮੈਡੀਕਲ ਖੇਤਰ ’ਚ ਵਧੀਆ ਕੰਮ ਕਰਨ ਬਦਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਨਮਾਨਿਤ ਕੀਤਾ ਹੈ।
Publish Date: Sat, 13 Jun 2026 04:06 PM (IST)
Updated Date: Sat, 13 Jun 2026 04:09 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਕਸਬਾ ਸ਼ਹਿਣਾ ਦੀ ਜੰਮਪਲ ਡਾਕਟਰ ਸ਼ਿਲਪਾ ਗਰਗ ਨੂੰ ਝੁੱਗੀਆਂ ਝੋਪੜੀਆਂ ’ਚ ਗਰੀਬ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇਣ ’ਤੇ ਮੈਡੀਕਲ ਖੇਤਰ ’ਚ ਵਧੀਆ ਕੰਮ ਕਰਨ ਬਦਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਨਮਾਨਿਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਸ਼ਿਲਪਾ ਗਰਗ ਕਸਬੇ ਸ਼ਹਿਣੇ ਦੀ ਮੈਡੀਕਲ ਕਿੱਤੇ ਨਾਲ ਜੁੜੇ ਹੋਏ ਡਾਕਟਰ ਅਨਿਲ ਕਰਕੇ ਦੀ ਬੇਟੀ ਹੈ । ਇਸ ਮਾਣਮੱਤੀ ਪ੍ਰਾਪਤੀ ’ਤੇ ਉਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਸਨਮਾਨ ਕਰਨ ’ਤੇ ਕਸਬੇ ਸ਼ਹਿਣੇ ਦੇ ਸਰਪੰਚ ਨਾਜ਼ਮ ਸਿੰਘ, ਕਿਸਾਨ ਆਗੂ ਗੁਰਪ੍ਰੀਤ ਸਿੰਘ, ਕਿਸਾਨ ਆਗੂ ਗੁਰਵਿੰਦਰ ਸਿੰਘ, ਵਪਾਰੀ ਆਗੂ ਕ੍ਰਿਸ਼ਨ ਗੋਪਾਲ ਵਿੱਕੀ, ਕਾਂਗਰਸੀ ਆਗੂ ਰਾਹੁਲ ਚੌਹਾਨ, ਅਕਾਲੀ ਆਗੂ ਅਤੇ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਖੁਸ਼ੀ ਪ੍ਰਗਟਾਈ ਹੈ ।
ਜ਼ਿਕਰਯੋਗ ਹੈ ਕਿ ਮੈਡਮ ਸ਼ਿਲਪਾ ਗਰਗ ਸਰਕਾਰੀ ਹਸਪਤਾਲ ਸ਼ਹਿਣਾ ਵਿਖੇ ਵੀ 10 ਸਾਲ ਪਹਿਲਾਂ ਬਤੌਰ ਮੈਡੀਕਲ ਅਫਸਰ ਸੇਵਾਵਾਂ ਨਿਭਾ ਚੁੱਕੇ ਹਨ।