‘ਪਿਮਸ’ ਨਾਲ ਜੁ੍ੜੀ ਡਾ. ਮਿਸ਼ਾ ਕੇ ਟੰਡਨ
ਡਾ. ਮਿਸ਼ਾ ਕੇ ਟੰਡਨ ਨੇ ਮੈਡੀਸਨ ਵਿਭਾਗ ’ਚ ਕਾਰਜਭਾਰ ਸੰਭਾਲਿਆ
Publish Date: Thu, 02 Jul 2026 09:14 PM (IST)
Updated Date: Thu, 02 Jul 2026 09:31 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ), ਵਿਖੇ ਡਾ. ਮਿਸ਼ਾ ਕੇ. ਟੰਡਨ ਨੇ ਪਲਮੋਨਰੀ ਮੈਡੀਸਨ ਵਿਭਾਗ ’ਚ ਕਨਸਲਟੈਂਟ ਇੰਟਰਵੈਂਸ਼ਨਲ ਪਲਮੋਨੋਲੋਜਿਸਟ ਵਜੋਂ ਕਾਰਜਭਾਰ ਸੰਭਾਲਿਆ। ਡਾ. ਮਿਸ਼ਾ ਕੇ ਟੰਡਨ ਸਾਹ ਸਬੰਧੀ ਬਿਮਾਰੀ ਤੇ ਇੰਟਰਵੈਂਸ਼ਨਲ ਪਲਮੋਨੋਲੋਜੀ ਦੇ ਖੇਤਰ ’ਚ ਇਕ ਬਹੁਤ ਹੀ ਕੁਸ਼ਲ ਤੇ ਸਮਰਪਿਤ ਮਾਹਿਰ ਹਨ। ਉਨ੍ਹਾਂ ਕੋਲ ਸਾਹ ਸੰਬੰਧੀ ਬਿਮਾਰੀਆਂ ਦੇ ਇਲਾਜ ’ਚ ਕਾਫ਼ੀ ਤਜਰਬਾ ਹੈ। ਪਿਮਸ ਨਾਲ ਆਪਣੇ ਜੁੜਾਅ ਬਾਰੇ ਗੱਲ ਕਰਦਿਆਂ ਡਾ. ਮਿਸ਼ਾ ਕੇ. ਟੰਡਨ ਨੇ ਸੰਸਥਾ ਨਾਲ ਜੁੜਨ ਅਤੇ ਮਰੀਜ਼ਾਂ ਨੂੰ ਵਿਆਪਕ ਤੇ ਉੱਨਤ ਸਾਹ ਸੰਬੰਧੀ ਦੇਖਭਾਲ ਪ੍ਰਦਾਨ ਕਰਨ ’ਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹ ਪ੍ਰਗਟਾਇਆ।