- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਕਰੀਬ 4:30 ਵਜੇ ਵਾਪਰਿਆ। ਐਮਡੀਟੀ ਰਾਹੀਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਕਰੀਬ 5:06 ਵਜੇ ਮੌਕੇ ’ਤੇ ਪਹੁੰਚੀ। ਮੌਕੇ ’ਤੇ ਇੱਕ ਡਬਲ ਡੇਕਰ ਬੱਸ ਹਾਈਵੇ ਦੇ ਵਿਚਕਾਰ ਖੜ੍ਹੀ ਸੀ, ਜਦਕਿ ਟਾਟਾ 407 ਸੜਕ ਦੇ ਕਿਨਾਰੇ ਪਲਟੀ ਹੋਈ ਮਿਲੀ।

ਨਵਦੀਪ ਸਿੰਘ ਨਵੀ, ਫਿਲੌਰ: ਫਿਲੌਰ-ਲੁਧਿਆਣਾ ਜੀਟੀ ਰੋਡ ’ਤੇ ਰਾਮਾ ਭਾਰਤ ਪੈਟਰੋਲੀਅਮ ਨੇੜੇ ਸ਼ਨੀਵਾਰ ਤੜਕੇ ਡਬਲ ਡੇਕਰ ਬੱਸ ਅਤੇ ਟਾਟਾ 407 ਗੱਡੀ ਵਿਚਕਾਰ ਹਾਦਸਾ ਵਾਪਰਿਆ। ਹਾਦਸੇ ਵਿੱਚ ਟਾਟਾ 407 ਦਾ ਚਾਲਕ ਜਸਵਿੰਦਰ ਕੁਮਾਰ ਵਾਸੀ ਪੱਡੀ ਸੂਰਾ ਸਿੰਘ, ਗੜ੍ਹਸ਼ੰਕਰ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖ਼ਲ ਕਰਵਾਇਆ ਗਿਆ। ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਕਰੀਬ 4:30 ਵਜੇ ਵਾਪਰਿਆ। ਐਮਡੀਟੀ ਰਾਹੀਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਕਰੀਬ 5:06 ਵਜੇ ਮੌਕੇ ’ਤੇ ਪਹੁੰਚੀ। ਮੌਕੇ ’ਤੇ ਇੱਕ ਡਬਲ ਡੇਕਰ ਬੱਸ ਹਾਈਵੇ ਦੇ ਵਿਚਕਾਰ ਖੜ੍ਹੀ ਸੀ, ਜਦਕਿ ਟਾਟਾ 407 ਸੜਕ ਦੇ ਕਿਨਾਰੇ ਪਲਟੀ ਹੋਈ ਮਿਲੀ।
ਹਾਦਸੇ ਦੀ ਸੂਚਨਾ ਮਿਲਣ ’ਤੇ ਐਸਐਸਐਫ ਇੰਚਾਰਜ ਸਰਬਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਣ ਵਿੱਚ ਸਹਿਯੋਗ ਕੀਤਾ। ਪੁਲਿਸ ਟੀਮ ਵੱਲੋਂ ਬੱਸ ਨੂੰ ਹਾਈਵੇ ਤੋਂ ਸਾਈਡ ’ਤੇ ਕਰਵਾਇਆ ਗਿਆ, ਜਿਸ ਤੋਂ ਬਾਅਦ ਸੜਕ ’ਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਗਿਆ।
ਇਸ ਸਬੰਧੀ ਥਾਣਾ ਫਿਲੌਰ ਦੇ ਡਿਊਟੀ ਅਫਸਰ ਐਸਆਈ ਧਰਮਿੰਦਰ ਸਿੰਘ ਨੂੰ ਫੋਨ ਰਾਹੀਂ ਸੂਚਿਤ ਕੀਤਾ ਗਿਆ।
ਹਾਦਸੇ ਵਿੱਚ ਸ਼ਾਮਲ ਟਾਟਾ 407 ਦਾ ਨੰਬਰ PB07AC1764 ਅਤੇ ਦੀਪਕ ਰਾਜ ਬੱਸ ਦਾ ਨੰਬਰ BR28P4498 ਦੱਸਿਆ ਗਿਆ ਹੈ। ਬੱਸ ਦੇ ਚਾਲਕ ਦੀ ਪਛਾਣ ਸ਼ਾਂਤੀਸਰੂਪ ਵਾਸੀ ਅਖਨੂਰ, ਜੰਮੂ ਅਤੇ ਕੰਡਕਟਰ ਦੀ ਪਛਾਣ ਰਾਕੇਸ਼ ਵਾਸੀ ਅਖਨੂਰ, ਜੰਮੂ ਵਜੋਂ ਹੋਈ ਹੈ।
ਪੁਲਿਸ ਟੀਮ ਵਿੱਚ ਏਐਸਆਈ ਸਰਬਜੀਤ ਸਿੰਘ, ਕਾਂਸਟੇਬਲ ਅਨਿਕੇਤ ਅਤੇ ਕਾਂਸਟੇਬਲ ਕਰਮਿੰਦਰ ਸਿੰਘ ਸ਼ਾਮਲ ਸਨ। ਹਾਦਸੇ ਦੇ ਕਾਰਨਾਂ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।