- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਸੰਸਥਾਨ ਵੱਲੋਂ ਕੈਂਟ ਦੇ

-ਸੰਸਥਾਨ ਵੱਲੋਂ ਕੈਂਟ ਦੇ ਜਵਾਹਰ ਪਾਰਕ ’ਚ ਯੋਗ ਕੈਂਪ ਜਾਰੀ
ਜਾਗਰਣ ਸੰਵਾਦਦਾਤਾ, ਜਲੰਧਰ
ਅੰਤਰਰਾਸ਼ਟਰੀ ਅਗਰਵਾਲ ਸੰਮੇਲਨ ਸੰਸਥਾ ਦੇ ਸੂਬਾ ਪ੍ਰਧਾਨ ਤੇ ਸਮਾਜ ਸੇਵਕ ਮਹੇਸ਼ ਗੁਪਤਾ ਨੇ ਕਿਹਾ ਕਿ ਦਿਵਯ ਜੋਤੀ ਜਾਗ੍ਰਤੀ ਸੰਸਥਾਨ ਦੇ ਯਤਨ ਸ਼ਲਾਘਾਯੋਗ ਹਨ। ਇਕ ਪਾਸੇ ਜਿੱਥੇ ਸੰਸਥਾਨ ਦੁਨੀਆ ਭਰ ’ਚ ਧਰਮ ਤੇ ਆਧਿਆਤਮ ਦੇ ਪ੍ਰਚਾਰ ਲਈ ਯਤਨ ਕਰ ਰਿਹਾ ਹੈ, ਉੱਥੇ ਹੀ ਸਿਹਤਮੰਦ ਸਮਾਜ ਦੀ ਉਸਾਰੀ ਲਈ ਰਸਾਇਣ ਮੁਕਤ ਖਾਧ ਪਦਾਰਥ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ। ਇਸੇ ਸ਼੍ਰੇਣੀ ’ਚ ਯੋਗ ਕੈਂਪ ਲਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੰਸਥਾਨ ਵੱਲੋਂ ਕੈਂਟੋਨਮੈਂਟ ਬੋਰਡ ਦੇ ਸਹਿਯੋਗ ਨਾਲ ਜਵਾਹਰ ਪਾਰਕ ਕੈਂਟ ’ਚ ਕਰਵਾਏ ਜਾ ਰਹੇ ਸੱਤ ਦਿਨਾਂ ਦੇ ਯੋਗ ਕੈਂਪ ਦੇ ਦੂਜੇ ਦਿਨ ਖਾਸ ਤੌਰ 'ਤੇ ਸ਼ਾਮਲ ਹੋਏ ਮਹੇਸ਼ ਗੁਪਤਾ ਨੇ ਕਿਹਾ ਕਿ ਇਸ ਮੌਕੇ ਦਾ ਲਾਭ ਹਰੇਕ ਨੂੰ ਲੈਣਾ ਚਾਹੀਦਾ ਹੈ। ਇਸ ਦੌਰਾਨ ਕੈਂਟੋਨਮੈਂਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੁੰਵਰ ਓਮਪਾਲ ਸਿੰਘ, ਰਾਕੇਸ਼ ਅਗਰਵਾਲ, ਅਸ਼ਵਨੀ ਸਿੰਗਲਾ, ਅੰਬੇਸ਼ ਪਾਂਡੇ, ਅੰਜੀਵ, ਸੁਨੀਲ ਕੁਮਾਰ, ਸੁਖਦੇਵ ਸਿੰਘ ਤੇ ਓਮ ਪ੍ਰਕਾਸ਼ ਸਮੇਤ ਸ਼ਖ਼ਸੀਅਤਾਂ ਖਾਸ ਤੌਰ ’ਤੇ ਸ਼ਾਮਲ ਹੋਈਆਂ।
ਇਸ ਦੌਰਾਨ ਦਿਵਯ ਜੋਤੀ ਜਾਗ੍ਰਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਯੋਗ ਅਚਾਰਿਆ ਸਵਾਮੀ ਅਸ਼ਵਨੀ ਆਨੰਦ ਨੇ ਯੋਗ ਦੇ ਮਹੱਤਵ ਤੇ ਉਸ ਦੇ ਵਿਗਿਆਨਕ ਲਾਭਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਸਰੀਰ ਨੂੰ ਸਿਹਤਮੰਦ ਰੱਖਣ ਦੀ ਵਿਧੀ ਨਹੀਂ, ਬਲਕਿ ਤਨ, ਮਨ ਤੇ ਆਤਮਾ ਦੇ ਤਾਲਮੇਲ ਦਾ ਵਿਗਿਆਨ ਹੈ। ਨਿਯਮਿਤ ਯੋਗ ਅਭਿਆਸ ਤਣਾਅ ਨੂੰ ਘਟਾਉਂਦਾ ਹੈ, ਇਕਾਗਰਤਾ ਵਧਾਉਂਦਾ ਹੈ ਤੇ ਜੀਵਨ ’ਚ ਹਾਂ-ਪੱਖੀ ਊਰਜਾ ਦਾ ਸੰਚਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਬਦਲਦੀ ਜੀਵਨ ਸ਼ੈਲੀ ’ਚ ਯੋਗ ਹਰ ਵਿਅਕਤੀ ਲਈ ਜ਼ਰੂਰੀ ਹੈ। ਉਨ੍ਹਾਂ ਲੱਕ ਦਰਦ, ਗਰਦਨ ਦਰਦ, ਗੋਡਿਆਂ ਦੇ ਦਰਦ, ਸਰਵਾਈਕਲ ਤੇ ਨੇਤਰ ਜੋਤੀ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਯੋਗ ਆਸਨ ਤੇ ਪ੍ਰਾਣਾਯਾਮਾਂ ਦਾ ਅਭਿਆਸ ਕਰਵਾਇਆ। ਇਸ ਦੌਰਾਨ ਆਯੁਰਵੇਦ ਅਚਾਰਿਆ ਕ੍ਰਿਪਾਲ ਵੱਲੋਂ ਮੁਫਤ ਨਾੜੀ ਪ੍ਰੀਖਣ ਵੀ ਕੀਤਾ ਗਿਆ। ਇਸ ਮੌਕੇ ਦਿਵਯ ਜੋਤੀ ਜਾਗਰੂਤੀ ਸੰਸਥਾਨ ਤੋਂ ਸਵਾਮੀ ਸੱਜਨਾਨੰਦ, ਵਿਨੋਦ ਕੁਮਾਰ, ਜਲੰਧਰ ਸ਼ਾਖਾ ਪ੍ਰਧਾਨ ਸਾਧਵੀ ਪੱਲਵੀ ਭਾਰਤੀ, ਸਾਧਵੀ ਰੀਨਾ ਭਾਰਤੀ ਸਮੇਤ ਮੈਂਬਰ ਮੌਜੂਦ ਸਨ।