- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਨਾਜ਼ਰ ਨੇ ਤਹਿਸੀਲ ਕੰਪਲੈਕਸ ’ਚੋਂ ਨਾਜਾਇਜ਼ ਤੌਰ ’ਤੇ ਰੇਹੜੀ ਲਗਾਉਣ ਵਾਲੇ ਹਟਾਏ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਪ੍ਰਸ਼ਾਸਨ ਵੱਲੋਂ ਵੀਰਵਾਰ ਤਹਿਸੀਲ ਕੰਪਲੈਕਸ ਅਤੇ ਉਸ ਦੇ ਆਲੇ-ਦੁਆਲੇ ਨਾਜਾਇਜ਼ ਤਰੀਕੇ ਨਾਲ ਰੇਹੜੀਆਂ ਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਹਟਾਇਆ ਗਿਆ। ਡੀਸੀ ਵਰਜੀਤ ਵਾਲੀਆ ਦੇ ਹੁਕਮ ਅਨੁਸਾਰ ਕਾਰਵਾਈ ਕਰਦਿਆਂ ਜ਼ਿਲ੍ਹਾ ਨਾਜ਼ਰ ਰਾਕੇਸ਼ ਕੁਮਾਰ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਹਟਵਾਇਆ ਤੇ ਅਗਾਂਹ ਤੋਂ ਅੰਦਰ ਰੇਹੜੀਆਂ ਨਾ ਲਗਾਉਣ ਦਾ ਹਦਾਇਤ ਦਿੱਤੀ ਤੇ ਕਿਹਾ ਕਿ ਜੇ ਫਿਰ ਵੀ ਉਹ ਦੁਬਾਰਾ ਅੰਦਰ ਰੇਹੜੀ ਲਾਉਣ ਲਈ ਆਏ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਨਾਜ਼ਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸੇ ਮਹੀਨੇ ਤਹਿਸੀਲ ਕੰਪਲੈਕਸ ’ਚ ਕੰਟੀਨ ਦੀ ਬੋਲੀ ਵੀ ਕਰਵਾਈ ਜਾਵੇਗੀ ਤੇ ਇਸੇ ਲਈ ਇਨ੍ਹਾਂ ਨੂੰ ਵੀ ਹਟਾਇਆ ਜਾ ਰਿਹਾ ਹੈ ਤਾਂ ਕਿ ਲੋਕ ਤਹਿਸੀਲ ਕੰਪਲੈਕਸ ਦੀਆਂ ਕੰਟੀਨਾਂ ’ਚੋਂ ਸਾਫ਼ ਸੁਥਰਾ ਖਾਣ ਪੀਣ ਦਾ ਸਾਮਾਨ ਖ਼ਰੀਦਣ।