ਬੀਡੀਪੀਓ ਜਲੰਧਰ ਈਸਟ ਦਾ ਦਫਤਰ ਤਬਦੀਲ ਕਰਨ ਦੀ ਮੰਗ ਬੀਡੀਪੀਓ ਜਲੰਧਰ ਈਸਟ ਦਾ ਦਫਤਰ ਤਬਦੀਲ ਕਰਨ ਦੀ ਮੰਗ.
Publish Date: Wed, 08 Jul 2026 08:53 PM (IST)
Updated Date: Wed, 08 Jul 2026 08:54 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਈਸਟ ਦਾ ਦਫਤਰ ਪੇਂਡੂ ਖੇਤਰ |ਚ ਤਬਦੀਲ ਕਰਨ ਲਈ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀ ਮੀਟਿੰਗ ਹੋਈ। ਗ੍ਰਾਮ ਪੰਚਾਇਤ ਜੰਡਿਆਲਾ ਵੱਲੋਂ ਬੀਡੀਪੀਓ ਦਫਤਰ ਦੀ ਬਿਲਡਿੰਗ ਨਾ ਬਣਨ ਤੱਕ ਪਟਵਾਰਖਾਨੇ ਦੀ ਖਾਲੀ ਪਈ ਬਿਲਡਿੰਗ ਵਿਚ ਬੀਡੀਪੀਓ ਦਫਤਰ ਚਲਾਉਣ ਲਈ ਤਜਵੀਜ ਪੇਸ਼ ਕੀਤੀ ਗਈ। ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵੱਲੋਂ ਆਪੋ ਆਪਣੀ ਦਲੀਲ ਦਿੱਤੀ ਗਈ ਤੇ ਸ਼ਹਿਰੀ ਭੀੜ ਭਾੜ ਵਾਲੇ ਇਲਾਕੇ ’ਚੋਂ ਬੀਡੀਪੀਓ ਦਫਤਰ ਪੇਂਡੂ ਖੇਤਰ ਵਿਚ ਆਵਾਜਾਈ ਸਹੂਲਤ ਵਾਲੇ ਮੁੱਖ ਮਾਰਗ ਨੇੜੇ ਲਿਆਉਣ ਲਈ ਸਲਾਹ ਮਸ਼ਵਰੇ ਕੀਤੇ ਗਏ। ਇਸ ਸਬੰਧੀ ਜਲੰਧਰ ਕੈਂਟ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਵੱਲੋਂ ਇਸ ਮੰਗ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ ਜਿਨ੍ਹਾਂ ਵਿੱਚ ਜੰਡਿਆਲਾ ਕਮਲਜੀਤ ਸਿੰਘ, ਲਖਣਪਾਲ ਕਸ਼ਮੀਰ ਚੰਦ, ਸਮਰਾਏ ਗੁਰਵਿੰਦਰ ਸਿੰਘ, ਪੰਡੋਰੀ ਰਾਮ ਆਸਰਾ, ਜਗਰਾਲ ਭੁਪਿੰਦਰ ਸਿੰਘ, ਧਨੀ ਪਿੰਡ ਬਲਕਾਰ ਸਿੰਘ ਕੁੰਨਰ, ਕੰਗਣੀਵਾਲ ਜਸਵੰਤ ਸਿੰਘ, ਸਰਹਾਲੀ ਹਰਮੇਸ਼ ਲਾਲ, ਧਨਾਲ ਖੁਰਦ ਪਰਵੀਨ ਰਾਣੀ, ਬਰਸਾਲ ਵਿਜੈ ਕੁਮਾਰ, ਨੰਗਲ ਖੁਰਦ ਬਲਦੇਵ ਸਿੰਘ, ਉਸਮਾਨਪੁਰ ਸੋਨੀਆ, ਧਨਾਲ ਕਲਾਂ ਤਰਸੇਮ ਲਾਲ, ਨੱਥੇਵਾਲ ਰਾਕੇਸ਼ ਕੁਮਾਰ, ਖੇੜਾ ਧਰਮਪਾਲ, ਚੌਲਾਂਗ ਬੂਟਾ ਸਿੰਘ, ਮਸ਼ਿਆਣਾ ਵਿਜੈ ਕੁਮਾਰ, ਕਾਸਮਪੁਰ ਬਲਦੇਵ ਕੁਮਾਰ ਆਦਿ ਵੀ ਹਾਜ਼ਰ ਸਨ।