- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੋਗਾ ਦੀ ਮਹੱਤਤਾ ਤੇ ਨਸ਼ਾ ਮੁਕਤ ਜੀਵਨ ਦੇ ਸੰਦੇਸ਼ ਨੂੰ ਜਨਤਾ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਨੁੱਕੜ ਨਾਟਕ ਪੇਸ਼ ਕੀਤਾ ਗਿਆ।

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਨੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਕੇਂਦਰੀ ਸੰਚਾਰ ਬਿਊਰੋ ਦੇ ਸਹਿਯੋਗ ਨਾਲ ਇਸ ਸਾਲ ਦੇ ਥੀਮ 'ਤੇ ਕੇਂਦਰਿਤ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ । 'ਸਿਹਤਮੰਦ ਉਮਰ ਲਈ ਯੋਗ'। ਯੋਗਾ ਇੰਸਟ੍ਰਕਟਰ ਸ਼ੈਲੇਸ਼ ਜੈਨ ਤੇ ਜੈ ਮਿੱਤਲ ਦੀ ਅਗਵਾਈ ਹੇਠ ਕਰਵਾਏ ਗਏ ਯੋਗਾ ਸੈਸ਼ਨ ’ਚ ਦੋ ਸੌ ਤੋਂ ਵੱਧ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਜਿਸ ’ਚ ਲੱਚਕਤਾ, ਸੰਤੁਲਨ ਤੇ ਤਣਾਅ ਤੋਂ ਰਾਹਤ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਆਸਣ ਤੇ ਸਾਹ ਲੈਣ ਦੀਆਂ ਕਸਰਤਾਂ ਦੀ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਵਿਦਿਆਰਥੀ ਜੀਵਨ ’ਚ ਯੋਗਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਲੰਬੇ ਸਮੇਂ ਦੀ ਸਿਹਤ ਤੇ ਸੰਪੂਰਨ ਤੰਦਰੁਸਤੀ ਲਈ ਯੋਗ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਉਤਸ਼ਾਹਿਤ ਕੀਤਾ ਸੀਬੀਸੀ ਦੇ ਪ੍ਰਤੀਨਿਧੀ ਗੁਰਕਮਲ ਸਿੰਘ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਜਨਤਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਫੈਲਾਉਣ ਲਈ ਨੋਡਲ ਏਜੰਸੀ ਵਜੋਂ ਬਿਊਰੋ ਦੀ ਭੂਮਿਕਾ ’ਤੇ ਚਾਨਣਾ ਪਾਇਆ।
ਇਸ ਮੌਕੇ ਯੋਗਾ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ’ਚ ਜੇਤੂਆਂ ਨੂੰ ਇਨਾਮ ਦਿੱਤੇ ਗਏ। ਯੋਗਾ ਦੀ ਮਹੱਤਤਾ ਤੇ ਨਸ਼ਾ ਮੁਕਤ ਜੀਵਨ ਦੇ ਸੰਦੇਸ਼ ਨੂੰ ਜਨਤਾ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਰਾਸ਼ਟਰੀ ਸੇਵਾ ਯੋਜਨਾ ਐੱਨਐੱਸਐੱਸ, ਰੈੱਡ ਰਿਬਨ ਕਲੱਬ ਤੇ ਐੱਨਸੀਸੀ ਦੇ ਵੱਡੀ ਗਿਣਤੀ ’ਚ ਵਲੰਟੀਅਰਾਂ ਨੇ ਆਪਣੇ ਪ੍ਰੋਗਰਾਮ ਅਫਸਰਾਂ ਡਾ.ਸਾਹਿਬ ਸਿੰਘ, ਪ੍ਰੋ. ਸੁਰੂਚੀ ਕਟਲਾ, ਡਾ. ਸੁਮਿਤ, ਡਾ. ਸੁਨੀਲ ਠਾਕੁਰ ਤੇ ਪ੍ਰੋ. ਰਾਹੁਲ ਸੇਖੜੀ ਦੇ ਨਾਲ ਇਸ ਸਮਾਗਮ ’ਚ ਹਿੱਸਾ ਲਿਆ। ਇਨ੍ਹਾਂ ਵਲੰਟੀਅਰਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਕਰਵਾਏ ਯੋਗਾ ਕੁਇਜ਼ ਮੁਕਾਬਲੇ ’ਚ ਇਨਾਮ ਵੀ ਮਿਲੇ।
ਪ੍ਰੋ. ਅਸ਼ੋਕ ਕਪੂਰ ਰਜਿਸਟਰਾਰ, ਡਾ. ਸੁਰੇਸ਼ ਖੁਰਾਨਾ, ਪ੍ਰੋ. ਪੰਕਜ ਗੁਪਤਾ (ਲੋਕ ਸੰਪਰਕ ਅਧਿਕਾਰੀ, ਡਾ. ਸ਼ਰਨਜੀਤ ਸੰਧੂ, ਡਾ. ਰਿਤੂ ਤਲਵਾੜ, ਡਾ. ਰਾਜਨ ਸ਼ਰਮਾ, ਡਾ. ਦੀਪਕ ਵਧਾਵਨ, ਸਟਾਫ ਸਕੱਤਰ ਡਾ. ਰਿਸ਼ੀ ਜਗੋਤਾ, ਡਾ. ਵਰੁਣ ਦੇਵ ਵਸ਼ਿਸ਼ਠ, ਪ੍ਰੋ. ਸ਼ਵੇਤਾ ਲਾਇਬ੍ਰੇਰੀਅਨ, ਡਾ. ਬਲਵਿੰਦਰ ਸਿੰਘ, ਪ੍ਰੋ. ਕੁਲਦੀਪ ਖੁੱਲਰ, ਅਤੇ ਗੈਰ-ਅਧਿਆਪਨ ਸਟਾਫ਼ ਨੇ ਯੋਗ ਦਿਵਸ ਸਮਾਰੋਹ ’ਚ ਹਿੱਸਾ ਲਿਆ। ਵਾਈਸ-ਪ੍ਰਿੰਸੀਪਲ ਡਾ. ਕੁੰਵਰ ਰਾਜੀਵ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ।