ਸੀ.ਟੀ ਗਰੁਪ ਵਲੋੰ ਵੱਖ-ਵੱਖ ਕੈਂਪਸਾਂ ਵਿੱਚ ਵਿਸ਼ੇਸ਼ ਯੋਗ ਸੈਸ਼ਨ ਕਰਵਾਏ
ਸੀ.ਟੀ ਗਰੁਪ ਵਲੋੰ ਵੱਖ-ਵੱਖ ਕੈਂਪਸਾਂ ਵਿੱਚ ਵਿਸ਼ੇਸ਼ ਯੋਗ ਸੈਸ਼ਨ ਕਰਵਾਏ
Publish Date: Sun, 21 Jun 2026 06:25 PM (IST)
Updated Date: Mon, 22 Jun 2026 04:07 AM (IST)

ਕੈਪਸ਼ਨ : ਯੋਗ ਕਰਦੇ ਹੋ ਵਿਦਿਆਰਥੀ। * ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਤਸਾਹ ਨਾਲ ਹਿੱਸਾ ਲੈ ਕੇ ਕੀਤਾ ਯੋਗ ਸ਼ੈਲੀ, ਪੰਜਾਬੀ ਜਾਗਰਣ ਜਲੰਧਰ : 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੀ.ਟੀ. ਗਰੁੱਪ ਵੱਲੋਂ ਆਪਣੇ ਵੱਖ-ਵੱਖ ਕੈਂਪਸਾਂ ’ਚ ਵਿਸ਼ੇਸ਼ ਯੋਗ ਸੈਸ਼ਨ ਕਰਵਾਏ ਗਏ। ਇਨ੍ਹਾਂ ਦਾ ਉਦੇਸ਼ ਵਿਦਿਆਰਥੀਆਂ, ਫੈਕਲਟੀ ਤੇ ਸਟਾਫ ਦੀ ਸਰੀਰਕ ਸਿਹਤ, ਮਾਨਸਿਕ ਸਪੱਸ਼ਟਤਾ ਅਤੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸੀ.ਟੀ. ਪਬਲਿਕ ਸਕੂਲ ਵਿੱਚ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪ੍ਰਸਿੱਧ ਸਿੱਖਿਆ ਤੇ ਯੋਗ ਵਿਦਵਾਨ ਧਰਮ ਪਾਲ ਦੀ ਰਹਿਨੁਮਾਈ ਹੇਠ ਯੋਗ ਸੈਸ਼ਨ ਕਰਵਾਇਆ ਗਿਆ। ਉਨ੍ਹਾਂ ਆਪਣੇ ਅਨੁਭਵ ਤੇ ਗਹਿਰੇ ਗਿਆਨ ਨਾਲ ਯੋਗ ਨੂੰ ਆਸਾਨ, ਰੌਚਕ ਤੇ ਜੀਵਨ ਨਾਲ ਜੁੜਿਆ ਬਣਾਇਆ। ਇਸ ਦੌਰਾਨ ਸਭ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਕਾਰਾਤਮਕਤਾ, ਸ਼ਾਂਤੀ ਅਤੇ ਸੰਤੁਲਨ ਦਾ ਅਨੁਭਵ ਕੀਤਾ। ਪ੍ਰਿੰਸੀਪਲ ਮਨੀਸ਼ਾ ਬਸਨੇਤ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ’ਚ ਇਕ ਥੀਮ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਤੇ ਵਿਸ਼ਵ ਸੰਗੀਤ ਦਿਵਸ ਮੌਕੇ ਵਿਸ਼ੇਸ਼ ਯੋਗ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦੀ ਅਗਵਾਈ ਡਾ. ਰੂਪਾਲੀ ਕੋਹਲੀ (ਯੋਗ ਇੰਸਟ੍ਰਕਟਰ ਤੇ ਆਯੁਰਵੈਦਿਕ ਮੈਡੀਕਲ ਅਫਸਰ) ਤੇ ਅਮਰਜੀਤ ਕੌਰ ਬੋਪਰਾਏ (ਯੋਗ ਇੰਸਟ੍ਰਕਟਰ) ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ੰਖਨਾਦ ਨਾਲ ਹੋਈ, ਜਿਸ ਤੋਂ ਬਾਅਦ ਮਿਊਜ਼ਿਕ ਵਾਰਮ-ਅੱਪ ਕੀਤਾ ਗਿਆ। ਫਿਰ ਯੋਗ ਆਸਨ, ਪ੍ਰਾਣਾਯਾਮ ਤੇ ਧਿਆਨ ਰਾਹੀਂ ਭਾਗੀਦਾਰਾਂ ਨੂੰ ਮਨ ਦੀ ਸ਼ਾਂਤੀ, ਸਚੇਤਤਾ ਅਤੇ ਭਾਵਨਾਤਮਕ ਸੰਤੁਲਨ ਦਾ ਅਨੁਭਵ ਕਰਵਾਇਆ ਗਿਆ। ਡਾ. ਰੂਪਾਲੀ ਕੋਹਲੀ ਨੇ ਕਿਹਾ ਕਿ ‘ਯੋਗ ਸਿਰਫ਼ ਆਸਨਾਂ ਜਾਂ ਧਿਆਨ ਨਹੀਂ, ਸਗੋਂ ਵਰਤਮਾਨ ਵਿੱਚ ਜਿਉਣ ਦੀ ਕਲਾ ਹੈ। ਇਸ ਮੌਕੇ ਅਮਰਜੀਤ ਕੌਰ ਬੋਪਰਾਏ ਨੇ ਕਿਹਾ ਕਿ “ਯੋਗ ਸਾਂਸਾਂ ਦੇ ਸੰਤੁਲਨ ਰਾਹੀਂ ਮਨ ਤੇ ਸਰੀਰ ਤੇ ਨਿਯੰਤਰਣ ਬਣਾਉਂਦਾ ਹੈ।’ ਇਸੇ ਤਰ੍ਹਾਂ, ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼, ਨੌਰਥ ਕੈਂਪਸ, ਮਕਸੂਦਾਂ ’ਚ ਵੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ‘ਸੀਐੱਮ ਦੀ ਯੋਗਸ਼ਾਲਾ’ ਦੀ ਮਾਹਰ ਟੀਮ ਵੱਲੋਂ ਕਰਵਾਏ ਸੈਸ਼ਨ ਵਿੱਚ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਨ, ਸਾਂਸ ਅਭਿਆਸ ਅਤੇ ਧਿਆਨ ਤਕਨੀਕਾਂ ਸਿਖਾਈਆਂ ਗਈਆਂ। ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਨੇ ਸਰਗਰਮ ਭਾਗ ਲੈ ਕੇ ਕੈਂਪਸ ਵਿੱਚ ਸਕਾਰਾਤਮਕਤਾ ਅਤੇ ਤੰਦਰੁਸਤੀ ਦਾ ਮਾਹੌਲ ਬਣਾਇਆ। ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਕਿਹਾ ਕਿ “ਯੋਗ ਸਿਰਫ਼ ਕਸਰਤ ਨਹੀਂ, ਸਗੋਂ ਇੱਕ ਜੀਵਨ ਸ਼ੈਲੀ ਹੈ, ਜੋ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਭਾਵਨਾਤਮਕ ਸੰਤੁਲਨ ਪ੍ਰਦਾਨ ਕਰਦੀ ਹੈ।” ਸਭ ਕੈਂਪਸਾਂ ਵਿੱਚ ਫੈਕਲਟੀ ਮੈਂਬਰਾਂ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਤੇ ਆਪਣੇ ਆਪ ਨੂੰ ਤਾਜ਼ਗੀ ਭਰਪੂਰ, ਊਰਜਾਵਾਨ ਤੇ ਮਾਨਸਿਕ ਤੌਰ ਤੇ ਮਜ਼ਬੂਤ ਮਹਿਸੂਸ ਕੀਤਾ। ਸੀ.ਟੀ. ਗਰੁੱਪ ਪ੍ਰਬੰਧਨ ਨੇ ਸਿਹਤਮੰਦ ਜੀਵਨਸ਼ੈਲੀ ਤੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ।