ਬੱਚਿਆਂ ਨੇ ਖ਼ਾਲਸਾ ਪਰੇਡ ਸਜ਼ਾ ਕੇ ਕੀਤੀ ਗੁਰਮਤਿ ਕੈਂਪ ਦੀ ਸਮਾਪਤੀ
ਬੱਚਿਆਂ ਨੇ ਖ਼ਾਲਸਾ ਪਰੇਡ ਸਜ਼ਾ ਕੇ ਕੀਤੀ ਗੁਰਮਤਿ ਕੈਂਪ ਦੀ ਸਮਾਪਤੀ
Publish Date: Tue, 16 Jun 2026 06:30 PM (IST)
Updated Date: Wed, 17 Jun 2026 04:06 AM (IST)

-ਬੱਚਿਆਂ ਨੂੰ ਧਾਰਮਿਕ ਵਿੱਦਿਆ ਤੋਂ ਜਾਣੂ ਕਰਵਾਉਣਾ ਜ਼ਰੂਰੀ : ਪ੍ਰਧਾਨ ਟੋਨੀ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗੁਰਮਤਿ ਕੈਂਪ-2026 ਦੀ ਸਮਾਪਤੀ ਬੱਚਿਆਂ ਵੱਲੋਂ ਕੱਢੀ ਖ਼ਾਲਸਾ ਪਰੇਡ ਨਾਲ ਹੋਈ, ਜਿਸ ਦੀ ਅਗਵਾਈ ਬੱਚਿਆਂ ਵੱਲੋਂ ਨਗਾਰਾ ਤੇ ਨਰਸਿੰਙਾ ਵਜਾ ਕੇ ਕੀਤੀ ਗਈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੰਵਲਜੀਤ ਸਿੰਘ ਓਬਰਾਏ ਅਤੇ ਗੁਰੂ ਤੇਗ ਬਹਾਦਰ ਖ਼ਾਲਸਾ ਨੌਜਵਾਨ ਸਭਾ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ ਨੇ ਦੱਸਿਆ ਕਿ ਇਸ ਕੈਂਪ ਦਾ ਉਦੇਸ਼ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਦੌਰਾਨ ਆਪਣੀ ਅਨਮੋਲ ਵਿਰਾਸਤ ਨਾਲ ਜੋੜਨਾ ਸੀ। ਕੈਂਪ ਗੁਰੂ ਤੇਗ ਬਹਾਦਰ ਖ਼ਾਲਸਾ ਨੌਜਵਾਨ ਸਭਾ ਤੇ ਗੁਰਸ਼ਬਦ ਪ੍ਰਚਾਰ ਸਭਾ ਜਲੰਧਰ ਦੇ ਸਹਿਯੋਗ ਨਾਲ ਲਗਾਇਆ। ਬੱਚਿਆਂ ਨੂੰ ਸਿਰਫ਼ ਧਾਰਮਿਕ ਸਿੱਖਿਆ ਤੋਂ ਇਲਾਵਾ ਦੁਨਿਆਵੀ, ਵਿਹਾਰਕ ਤੇ ਆਧੁਨਿਕ ਗਿਆਨ ਨਾਲ ਵੀ ਜੋੜਿਆ। ਬੱਚਿਆਂ ਨੂੰ ਵੱਖ-ਵੱਖ ਉਮਰ ਵਰਗਾਂ ਅਨੁਸਾਰ ਨਰਸਰੀ ਤੋਂ ਪਹਿਲੀ, ਦੂਜੀ ਤੋਂ ਪੰਜਵੀਂ ਤੇ ਛੇਵੀਂ ਤੋਂ 12ਵੀਂ ਜਮਾਤ ਤੱਕ ਵੰਡਿਆ ਸੀ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਵੀ ਇਕ ਗਰੁੱਪ ਬਣਾਇਆ ਸੀ। ਕੈਂਪ ਦੌਰਾਨ ਬੱਚਿਆਂ ਨੂੰ ਅਧਿਆਪਕ ਜਸਪ੍ਰੀਤ ਕੌਰ, ਜੇ.ਪੀ. ਸਿੰਘ ਅਰੋੜਾ, ਅਮਨਦੀਪ ਕੌਰ, ਸਿਮਰਜੀਤ ਕੌਰ, ਹਰਭਜਨ ਕੌਰ, ਗੁਰਮਿੰਦਰ ਕੌਰ, ਜਸਪ੍ਰੀਤ ਕੌਰ, ਕੁਲਵਿੰਦਰ ਕੌਰ, ਨਿਰਵੈਰ ਸਿੰਘ, ਹਰਮਿੰਦਰ ਕੌਰ, ਇੰਦਰਪ੍ਰੀਤ ਕੌਰ, ਰੁਪਿੰਦਰ ਕੌਰ, ਇੰਦਰਜੀਤ ਕੌਰ ਆਦਿ ਨੇ ਬੱਚਿਆਂ ਨੂੰ ਜੀਵਨ ਦੇ ਹਰ ਖੇਤਰ ’ਚ ਸਫ਼ਲ ਬਣਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਰਸਾਈਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਵਿਹਾਰਿਕ ਰੂਪ ਦੇਣ ਲਈ ਪ੍ਰੇਰਿਆ। ਬੱਚਿਆਂ ਦੇ ਨਾਲ-ਨਾਲ ਕੈਂਪ ’ਚ ਮਾਤਾ-ਪਿਤਾ ਨੂੰ ਵੀ ਗੁਰਮਤਿ ਵਿੱਦਿਆ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਅਜੋਕੇ ਆਧੁਨਿਕ ਤੇ ਡਿਜੀਟਲ ਯੁੱਗ ’ਚ ਬੱਚਿਆਂ ਨਾਲ ਸਾਕਾਰਾਤਮਕ ਵਿਹਾਰ ਕਰਨ, ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਸਮਝਣ ਤੇ ਉਨ੍ਹਾਂ ਨੂੰ ਬਿਹਤਰ ਕਰੀਅਰ ਗਾਈਡੈਂਸ ਦੇਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੰਵਲਜੀਤ ਸਿੰਘ ਓਬਰਾਏ, ਜੋਗਿੰਦਰ ਸਿੰਘ ਲਾਇਲਪੁਰੀ, ਮਨਜੀਤ ਸਿੰਘ ਠੁਕਰਾਲ, ਕੰਵਲਜੀਤ ਸਿੰਘ, ਪਰਮਜੀਤ ਸਿੰਘ ਪਹਿਲਵਾਨ, ਪਰਮਜੀਤ ਸਿੰਘ ਕਾਨਪੁਰੀ, ਹਰਜਿੰਦਰ ਸਿੰਘ ਲੈਂਡਲਾਰਡ, ਗੁਰਵਿੰਦਰ ਸਿੰਘ, ਹਰਜਿੰਦਰ ਪਾਲ ਸਿੰਘ, ਜਸਜੀਤ ਸਿੰਘ ਰਾਏ,ਪਰਵਿੰਦਰ ਸਿੰਘ ਓਬਰਾਏ, ਪ੍ਰਿਤਪਾਲ ਸਿੰਘ ਇੰਸਪੈਕਟਰ, ਪ੍ਰਿਥੀਪਾਲ ਸਿੰਘ ਅਰੋੜਾ, ਗੁਰਦੀਪ ਸਿੰਘ ਸਚਦੇਵਾ, ਸੁਰਜੀਤ ਸਿੰਘ ਸੇਤੀਆ, ਟੀ. ਪੀ. ਸਿੰਘ ਭਾਟੀਆ, ਹਰਦੀਪ ਸਿੰਘ ਮੱਲ੍ਹੀ, ਭੁਪਿੰਦਰ ਸਿੰਘ ਭਿੰਦਾ, ਕੁਲਵਿੰਦਰ ਸਿੰਘ ਮੱਲ੍ਹੀ, ਗੁਰੂ ਤੇਗ ਬਹਾਦਰ ਖ਼ਾਲਸਾ ਨੌਜਵਾਨ ਸਭਾ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ, ਗੁਰਿੰਦਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।