- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਟ ਮਾਰ ਕੇ ਕਾਰ ਦਾ ਸ਼ੀਸ਼ਾ ਭੰਨਿਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ-ਰਾਈ ਵਾਲ ਰੋਡ ’ਤੇ ਇਕ ਵਿਅਕਤੀ ਆਪਣੀ ਕਾਰ ’ਚ ਰਾਈ ਵਾਲ ਵੱਲ ਨੂੰ ਜਾ ਰਿਹਾ ਸੀ ਤਾਂ ਇਕ ਅਣਪਛਾਤੇ ਪੈਦਲ ਜਾ ਰਹੇ ਵਿਅਕਤੀ, ਜਿਸ ਦੇ ਹੱਥ ’ਚ ਇਕ ਰੋੜਾ ਸੀ, ਜੋ ਭੱਜ ਕੇ ਉਸ ਦੇ ਬਰਾਬਰ ਆ ਗਿਆ ਅਤੇ ਉਸ ਨੇ ਪਹਿਲਾਂ ਗਾਲ੍ਹ ਕੱਢੀ ਤੇ ਗੱਡੀ ਦੇ ਪਿਛਲੇ ਪਾਸੇ ਤੋਂ ਕਾਰ ਦੇ ਸ਼ੀਸ਼ੇ ’ਤੇ ਰੋੜਾ ਮਾਰਿਆ, ਜਿਸ ਨਾਲ ਸ਼ੀਸ਼ਾ ਟੁੱਟ ਗਿਆ ਅਤੇ ਉਸਦਾ ਕਾਫ਼ੀ ਨੁਕਸਾਨ ਹੋ ਗਿਆ। ਜਦੋਂ ਤੱਕ ਵਿਅਕਤੀ ਵੱਲੋਂ ਕਾਰ ਰੋਕੀ ਗਈ, ਉਦੋਂ ਤੱਕ ਰੋੜਾ ਮਾਰਨ ਵਾਲਾ ਵਿਅਕਤੀ ਦੌੜ ਗਿਆ ਸੀ। ਕਾਰ ਚਾਲਕ ਅਮਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੁੰਡੀ ਚੋਹਲੀਆਂ (ਜਲੰਧਰ) ਵੱਲੋਂ ਸਥਾਨਕ ਥਾਣੇ ਵਿਖੇ ਦਰਖ਼ਾਸਤ ਦਿੱਤੀ ਗਈ ਹੈ ਕਿ ਨੁਕਸਾਨ ਕਰਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ । ਪੁਲਿਸ ਵੱਲੋਂ ਕਥਿਤ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।