
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁੱਖ ਮਹਿਮਾਨਾਂ ਵੱਲੋਂ ਸੈਂਟਰ ਦੇ ਵਿਹੜੇ ਵਿੱਚ ਪੌਦਾ ਵੀ ਲਗਾਇਆ ਗਿਆ ਅਤੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ।ਸਮਾਗਮ ਦੌਰਾਨ ਕਿਸਾਨਾਂ ਨੂੰ ਬਾਗਬਾਨੀ ਅਤੇ ਖੇਤੀਬਾੜੀ ਸਬੰਧੀ ਜਾਣਕਾਰੀ ਦੇਣ ਲਈ ਇੱਕ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ, ਜਦਕਿ ਘਰਾਂ ਵਿੱਚ ਸਬਜ਼ੀਆਂ ਅਤੇ ਹੋਰ ਪੌਦੇ ਉਗਾਉਣ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ‘ਘਰੇਲੂ ਬਗੀਚੀ ਕਿੱਟ’ ਵੀ ਜਾਰੀ ਕੀਤੀ ਗਈ।

ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸਨਗੜ੍ਹ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਜ਼ਦੀਕੀ ਪਿੰਡ ਧੋਗੜੀ ਵਿਖੇ ਸੈਂਟਰ ਆਫ ਐਕਸੀਲੈਂਸ ਫਾਰ ਪੋਟੈਟੋ, ਧੋਗੜੀ ਦੇ ਇੰਚਾਰਜ ਡਾ. ਦਮਨਦੀਪ ਸਿੰਘ ਦੀ ਦੇਖਰੇਖ ਹੇਠ ਸੈਂਟਰ ਵਿਖੇ ਸਥਾਪਿਤ ਕੀਤੀ ਗਈ ‘ਵਾਇਰਸ ਇੰਡੈਕਸਿੰਗ ਲੈਬ’ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਵੱਲੋਂ ਕੀਤਾ ਗਿਆ।
ਇਸ ਮੌਕੇ ਸ੍ਰੀ ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਅਤੇ ਬਾਗਬਾਨੀ ਖੇਤਰ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਾਇਰਸ ਇੰਡੈਕਸਿੰਗ ਲੈਬ ਦੀ ਸਥਾਪਨਾ ਨਾਲ ਆਲੂ ਦੀ ਫ਼ਸਲ ਵਿੱਚ ਵਾਇਰਸ ਸਬੰਧੀ ਜਾਂਚ ਅਤੇ ਬਿਮਾਰੀ ਰਹਿਤ ਬੀਜ ਤਿਆਰ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਕਿਸਾਨਾਂ ਨੂੰ ਮਿਆਰੀ ਬੀਜ ਮੁਹੱਈਆ ਕਰਵਾਉਣ ਦੇ ਨਾਲ-ਨਾਲ ਫ਼ਸਲ ਦੀ ਪੈਦਾਵਾਰ ਵਧਾਉਣ ਵਿੱਚ ਵੀ ਸਹਾਇਤਾ ਮਿਲੇਗੀ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਵਿਗਿਆਨਕ ਢੰਗਾਂ ਬਾਰੇ ਜਾਗਰੂਕ ਕਰਨਾ ਵੀ ਸਰਕਾਰ ਦੀ ਤਰਜੀਹ ਹੈ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਸੈਂਟਰ ਦੇ ਵਿਹੜੇ ਵਿੱਚ ਪੌਦਾ ਵੀ ਲਗਾਇਆ ਗਿਆ ਅਤੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ।ਸਮਾਗਮ ਦੌਰਾਨ ਕਿਸਾਨਾਂ ਨੂੰ ਬਾਗਬਾਨੀ ਅਤੇ ਖੇਤੀਬਾੜੀ ਸਬੰਧੀ ਜਾਣਕਾਰੀ ਦੇਣ ਲਈ ਇੱਕ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ, ਜਦਕਿ ਘਰਾਂ ਵਿੱਚ ਸਬਜ਼ੀਆਂ ਅਤੇ ਹੋਰ ਪੌਦੇ ਉਗਾਉਣ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ‘ਘਰੇਲੂ ਬਗੀਚੀ ਕਿੱਟ’ ਵੀ ਜਾਰੀ ਕੀਤੀ ਗਈ।
ਇਸ ਮੌਕੇ ਅਰਸ਼ਦੀਪ ਸਿੰਘ ਥਿੰਦ (ਆਈ.ਏ.ਐੱਸ.), ਪ੍ਰਿੰਸੀਪਲ ਸਕੱਤਰ ਬਾਗਬਾਨੀ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਪੰਜਾਬ, ਸ੍ਰੀ ਬਲਕਾਰ ਸਿੰਘ, ਹਲਕਾ ਕਰਤਾਰਪੁਰ ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਅਧਿਕਾਰੀ, ਕਿਸਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸੈਂਟਰ ਇਨਚਾਰਜ ਡਾ. ਦਮਨਦੀਪ ਸਿੰਘ ਨੇ ਦੱਸਿਆ ਕਿ ਸੈਂਟਰ ਵਿਖੇ ਕਿਸਾਨਾਂ ਨੂੰ ਆਲੂ ਦੀ ਫ਼ਸਲ ਸਬੰਧੀ ਆਧੁਨਿਕ ਤਕਨੀਕਾਂ, ਬਿਮਾਰੀਆਂ ਦੀ ਰੋਕਥਾਮ ਅਤੇ ਗੁਣਵੱਤਾ ਭਰਪੂਰ ਬੀਜ ਉਤਪਾਦਨ ਸਬੰਧੀ ਵਿਗਿਆਨਕ ਜਾਣਕਾਰੀ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਾਇਰਸ ਇੰਡੈਕਸਿੰਗ ਲੈਬ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਹਜ਼ਾਰਾਂ ਆਲੂ ਉਤਪਾਦਕ ਇਸ ਸੈਂਟਰ ਵਿੱਚੋਂ ਹੁਣ ਤੱਕ ਲਾਭ ਉਠਾ ਕੇ ਆਲੂ ਉਤਪਾਦਨ ਵਿੱਚ ਵਧੀਆ ਉਪਰਾਲੇ ਕਰ ਰਹੇ। ਆਉਣ ਵਾਲੇ ਸਮੇਂ ਵਿੱਚ ਇਹ ਸੈਂਟਰ ਆਲੂ ਉਤਪਾਦਕ ਕਿਸਾਨਾਂ ਲਈ ਹੋਰ ਵੀ ਸਹਾਈ ਸਿੱਧ ਹੋਵੇਗਾ।