- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਹਾਦਸੇ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਵੇਰੇ 11,43 ਐਮਡੀਟੀ ਡਿਵਾਈਸ ਤੋਂ ਉਹਨਾਂ ਦੀ ਟੀਮ ਨੂੰ ਸੂਚਨਾ ਮਿਲੀ ਕਿ ਕਾਲਾ ਬੱਕਰਾ ਨਜ਼ਦੀਕ ਸੀਐਨਜੀ ਪੰਪ ਦੇ ਸਾਹਮਣੇ ਬੱਸ ਨੇ ਐਕਟਿਵ ਨੂੰ ਟੱਕਰ ਮਾਰੀ ਹੈ ।

ਸੁਰਜੀਤ ਪਾਲ, ਪੰਜਾਬੀ ਜਾਗਰਣ., ਕਿਸ਼ਨਗੜ੍ਹ : ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਅੱਡਾ ਕਾਲਾ ਬੱਕਰਾ ਨਜ਼ਦੀਕ ਬੱਸ ਵੱਲੋਂ ਐਕਟਿਵਾ ਸਵਾਰ ਨੂੰ ਟੱਕਰ ਮਾਰੀ ਜਿਸ ਵਿੱਚ ਐਕਟਿਵਾ ਸਵਾਰ ਦੋਵੇਂ ਮਾਵਾਂ ਧੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਹਾਦਸੇ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਵੇਰੇ 11,43 ਐਮਡੀਟੀ ਡਿਵਾਈਸ ਤੋਂ ਉਹਨਾਂ ਦੀ ਟੀਮ ਨੂੰ ਸੂਚਨਾ ਮਿਲੀ ਕਿ ਕਾਲਾ ਬੱਕਰਾ ਨਜ਼ਦੀਕ ਸੀਐਨਜੀ ਪੰਪ ਦੇ ਸਾਹਮਣੇ ਬੱਸ ਨੇ ਐਕਟਿਵ ਨੂੰ ਟੱਕਰ ਮਾਰੀ ਹੈ । ਜਿਸ ਵਿੱਚ ਐਕਟਿਵਾ ਸਵਾਰ ਦੋਵੇਂ ਮਾਵਾਂ ਧੀਆ ਗੰਭੀਰ ਜ਼ਖਮੀ ਹੋ ਗਈਆਂ ਹਨ। ਸੂਚਨਾ ਉਪਰੰਤ ਐਸਐਸਐਫ ਟੀਮ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਇੱਕ ਪੀਲੇ ਰੰਗ ਦੀ ਬੱਸ ਜਿਸ ਦਾ ਨੰਬਰ ਪੀ ਬੀ 10 ਐਚਸੀ 9511 (ਜਿਸ ਨੂੰ ਅਣਪਛਾਤਾ ਡਰਾਈਵਰ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ) ਨੇ ਅੱਡਾ ਕਾਲਾ ਬੱਕਰਾ ਨਜ਼ਦੀਕ ਸੀ ਐਨਜੀ ਪੰਪ ਦੇ ਸਾਹਮਣੇ ਐਕਟਿਵਾ ਨੰਬਰ ਪੀ ਬੀ 08 ਐਫ ਵਾਈ 0890 ਜਿਸ ਨੂੰ ਪਰਮਿੰਦਰ ਕੌਰ ਪਤਨੀ ਰਾਮ ਲੁਭਾਇਆ ਵਾਸੀ ਫਰੀਦਪੁਰ ਚਲਾ ਰਹੀ ਸੀ ਅਤੇ ਉਸਦੇ ਮਗਰ ਉਸ ਦੀ ਬੇਟੀ ਰਮਨਦੀਪ ਕੌਰ ਸਵਾਰ ਸੀ। ਜਿਨ੍ਹਾਂ ਨੂੰ ਬੱਸ ਨੇ ਟੱਕਰ ਮਾਰੀ ਅਤੇ ਟੱਕਰ ਦੌਰਾਨ ਐਕਟਿਵਾ ਸਵਾਰ ਦੋਵੇਂ ਮਾਵਾਂ ਧੀਆਂ ਗੰਭੀਰ ਜ਼ਖਮੀ ਹੋ ਗਈਆਂ। ਜਿਨਾਂ ਨੂੰ ਐਸਐਸਐਫ ਟੀਮ ਦੇ ਪਹੁੰਚਣ ਤੋਂ ਪਹਿਲਾਂ ਮੌਕੇ 'ਤੇ ਇਕੱਤਰ ਹੋਏ ਲੋਕਾਂ ਵੱਲੋਂ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਟੱਕਰ ਦੌਰਾਨ ਬੱਸ ਡਰਾਈਵਰ ਮੌਕੇ ਤੋਂ ਬੱਸ ਛੱਡ ਕੇ ਫਰਾਰ ਹੋ ਗਿਆ। ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਉਹਨਾਂ ਦੀ ਟੀਮ ਨੂੰ ਦੋ ਚਲਦੇ ਮੋਬਾਇਲ ਫੋਨ ਮਿਲੇ, ਜੋ ਉਹਨਾਂ ਦੀ ਟੀਮ ਵੱਲੋਂ ਹਾਦਸੇ 'ਚ ਜ਼ਖਮੀ ਪਰਮਿੰਦਰ ਕੌਰ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਵਾਪਸ ਕਰ ਦਿੱਤੇ। ਐਸਐਸਐਫ ਟੀਮ ਵੱਲੋਂ ਇਸ ਹਾਦਸੇ ਸਬੰਧੀ ਪੁਲਿਸ ਚੌਂਕੀ ਲਾਹਦੜਾ ਵਿਖੇ ਸੂਚਿਤ ਕੀਤਾ ਗਿਆ। ਪੁਲਿਸ ਚੌਂਕੀ ਲਾਹਦੜਾ ਤੋਂ ਏਐਸਆਈ ਸਰਬਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।