- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੁਰਮਾਨਾ ਨਾ ਦੇਣ ’ਤੇ ਦੋਸ਼ੀ ਨੂੰ 6 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ। ਦੋਸ਼ੀ ਖ਼ਿਲਾਫ਼ ਮਿਤੀ 5 ਅਕਤੂਬਰ 2020 ਨੂੰ ਥਾਣਾ 2 ’ਚ ਮ੍ਰਿਤਕ ਅਸ਼ਵਨੀ ਨਾਗਪਾਲ ਜੋ ਕੇਟਰਿੰਗ ਦਾ ਕੰਮ ਕਰਦਾ ਸੀ, ਦੀ ਪਤਨੀ ਵੀਨਾ ਰਾਣੀ ਦੀ ਸ਼ਿਕਾਇਤ ’ਤੇ ਕਤਲ ਤੇ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਨੇ ਕਤਲ ਤੋਂ ਬਾਅਦ ਆਪਣੇ ਛੋਟੇ ਭਰਾ ਅਭੈ ਨਾਗਪਾਲ ਉਰਫ਼ ਮਾਰਸ਼ਲ ਨੂੰ ਵੀ ਜ਼ਖਮੀ ਕੀਤਾ ਸੀ।

ਚੰਦੀਪ ਭੱਲਾ,ਪੰਜਾਬੀ ਜਾਗਰਣ, ਜਲੰਧਰ: ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਦੀਪਤੀ ਗੁਪਤਾ ਦੀ ਅਦਾਲਤ ਨੇ ਆਪਣੇ ਹੀ ਪਿਤਾ ਅਸ਼ਵਨੀ ਨਾਗਪਾਲ ਦੇ ਕਤਲ ਅਤੇ ਛੋਟੇ ਭਰਾ ਅਭੈ ਨਾਗਪਾਲ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ ਮ੍ਰਿਤਕ ਦੇ ਵੱਡੇ ਪੁੱਤਰ ਜਤਿਨ ਨਾਗਪਾਲ ਉਰਫ਼ ਸ਼ੈਰੀ ਵਾਸੀ ਬਾਗ ਬਾਹਰੀਆਂ, ਜਲੰਧਰ ਨੂੰ ਉਮਰ ਕੈਦ ਅਤੇ 60 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਦੇਣ ’ਤੇ ਦੋਸ਼ੀ ਨੂੰ 6 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ। ਦੋਸ਼ੀ ਖ਼ਿਲਾਫ਼ ਮਿਤੀ 5 ਅਕਤੂਬਰ 2020 ਨੂੰ ਥਾਣਾ 2 ’ਚ ਮ੍ਰਿਤਕ ਅਸ਼ਵਨੀ ਨਾਗਪਾਲ ਜੋ ਕੇਟਰਿੰਗ ਦਾ ਕੰਮ ਕਰਦਾ ਸੀ, ਦੀ ਪਤਨੀ ਵੀਨਾ ਰਾਣੀ ਦੀ ਸ਼ਿਕਾਇਤ ’ਤੇ ਕਤਲ ਤੇ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਨੇ ਕਤਲ ਤੋਂ ਬਾਅਦ ਆਪਣੇ ਛੋਟੇ ਭਰਾ ਅਭੈ ਨਾਗਪਾਲ ਉਰਫ਼ ਮਾਰਸ਼ਲ ਨੂੰ ਵੀ ਜ਼ਖਮੀ ਕੀਤਾ ਸੀ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਛੋਟੇ ਭਰਾ ਅਭੈ ਨਾਗਪਾਲ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਜਦੋਂ ਘਰ ਆਇਆ ਤੇ ਵੱਡਾ ਭਰਾ ਜਤਿਨ ਜੋ ਕਿ ਉਸ ਵੇਲੇ ਨਸ਼ੇ ’ਚ ਸੀ ਤੇ ਪਿਤਾ ਨਾਲ ਝਗੜਾ ਕਰ ਰਿਹਾ ਸੀ, ਉਸ ਨੇ ਆਪਣੇ ਵੱਡੇ ਭਰਾ ਜਤਿਨ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਦੇ ਵੱਡੇ ਭਰਾ ਜਤਿਨ ਜਿਸ ਦੀ ਉਮਰ 28 ਸਾਲ ਸੀ, ਨੇ ਝਗੜਾ ਕਰਦੇ ਹੋਏ ਪਿਤਾ ਦੀ ਛਾਤੀ ਅਤੇ ਪੇਟ ’ਚ ਕਿਰਚ ਮਾਰ ਕੇ ਕਤਲ ਕਰ ਦਿੱਤਾ। ਅੱਜ ਇਸੇ ਮਾਮਲੇ ’ਚ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ।