ਰੋਟਰੀ ਕਲੱਬ ਆਫ ਜਲੰਧਰ ਦੀ ਹੋਈ ਆਸ਼ੀਰਵਾਦ ਮੀਟਿੰਗ ਰੋਟਰੀ ਕਲੱਬ ਆਫ ਜਲੰਧਰ ਦੀ ਹੋਈ ਆਸ਼ੀਰਵਾਦ ਮੀਟਿੰਗ
Publish Date: Sat, 11 Jul 2026 06:50 PM (IST)
Updated Date: Sun, 12 Jul 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੋਟਰੀ ਕਲੱਬ ਆਫ ਜਲੰਧਰ ਦੀ ਨਵੀਂ ਕਾਰਜਕਾਰਣੀ ਲਈ ਰਵਾਇਤੀ ਆਸ਼ੀਰਵਾਦ ਮੀਟਿੰਗ ਸਥਾਨਕ ਹੋਟਲ ਵਿੱਚ ਸ਼ਰਧਾ, ਭਗਤੀ ਅਤੇ ਉਤਸ਼ਾਹ ਭਰੇ ਮਾਹੌਲ ਵਿੱਚ ਹੋਈ । ਸਮਾਗਮ ਦੌਰਾਨ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੀਆਂ ਸਾਧਵੀ ਭੈਣਾਂ ਨੇ ਆਪਣੇ ਪ੍ਰੇਰਣਾਦਾਇਕ ਪ੍ਰਵਚਨਾਂ ਅਤੇ ਭਜਨਾਂ ਰਾਹੀਂ ਹਾਜ਼ਰ ਰੋਟੇਰੀਅਨਜ਼ ਨੂੰ ਆਧਿਆਤਮਿਕ ਸੰਦੇਸ਼ ਦਿੱਤਾ ਅਤੇ ਨਵੀਂ ਟੀਮ ਨੂੰ ਆਸ਼ੀਰਵਾਦ ਦੇਂਦਿਆਂ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ। ਜ਼ਿਕਰਯੋਗ ਹੈ ਕਿ ਰੋਟਰੀ ਦਾ ਹਰ ਨਵਾਂ ਸੈਸ਼ਨ 1 ਜੁਲਾਈ ਤੋਂ ਸ਼ੁਰੂ ਹੁੰਦਾ ਹੈ। ਇਸੇ ਪਰੰਪਰਾ ਅਨੁਸਾਰ ਹਰ ਸਾਲ ਨਵੀਂ ਕਾਰਜਕਾਰਣੀ ਵੱਲੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਆਸ਼ੀਰਵਾਦ ਮੀਟਿੰਗ ਕਰਵਾਈ ਜਾਂਦੀ ਹੈ, ਜਿਸ ਤੋਂ ਬਾਅਦ ਸਾਲ ਭਰ ਦੀਆਂ ਨਿਯਮਿਤ ਸੇਵਾ ਗਤੀਵਿਧੀਆਂ ਅਤੇ ਮੀਟਿੰਗਾਂ ਦੀ ਸ਼ੁਰੂਆਤ ਹੁੰਦੀ ਹੈ। ਇਸ ਮੌਕੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਤੋੰ ਸਾਧਵੀ ਗਰਿਮਾ ਭਾਰਤੀ ਨੇ ਆਪਣੇ ਆਧਿਆਤਮਿਕ ਪ੍ਰਵਚਨਾਂ ਵਿੱਚ ਕਿਹਾ ਕਿ ਕਿਸੇ ਵੀ ਸੰਸਥਾ ਦੀ ਅਸਲ ਤਾਕਤ ਉਸ ਦੇ ਅਹੁਦਿਆਂ ਵਿੱਚ ਨਹੀਂ, ਸਗੋਂ ਉਸ ਦੇ ਮੈਂਬਰਾਂ ਦੀ ਨਿਸ਼ਕਾਮ ਸੇਵਾ, ਸਮਰਪਣ, ਸਕਾਰਾਤਮਕ ਸੋਚ ਅਤੇ ਆਪਸੀ ਏਕਤਾ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸੇਵਾ ਕਾਰਜ ਪ੍ਰਭੂ ਪ੍ਰਤੀ ਸਮਰਪਣ ਦੀ ਭਾਵਨਾ ਨਾਲ ਕੀਤੇ ਜਾਂਦੇ ਹਨ, ਤਾਂ ਉਹ ਕੇਵਲ ਸਮਾਜਿਕ ਜ਼ਿੰਮੇਵਾਰੀ ਨਹੀਂ ਰਹਿੰਦੇ, ਬਲਕਿ ਮਨੁੱਖਤਾ ਦੀ ਭਲਾਈ ਦਾ ਸਾਧਨ ਬਣ ਜਾਂਦੇ ਹਨ। ਉਨ੍ਹਾਂ ਨਵੀਂ ਕਾਰਜਕਾਰਣੀ ਨੂੰ ਅਪੀਲ ਕੀਤੀ ਕਿ ਉਹ ਸੇਵਾ, ਸੰਸਕਾਰ ਅਤੇ ਸਦਭਾਵਨਾ ਦੇ ਮੁੱਲਾਂ ਨੂੰ ਅਪਣਾ ਕੇ ਸਮਾਜ ਲਈ ਪ੍ਰੇਰਣਾ ਸਰੋਤ ਬਣੇ। ਇਸ ਮੌਕੇ ਉਨ੍ਹਾਂ ਦੇ ਨਾਲ ਸਾਧਵੀ ਕਿਰਨ ਭਾਰਤੀ, ਸਾਧਵੀ ਪੂਰਨਿਮਾ ਭਾਰਤੀ, ਸਾਧਵੀ ਜਗਦੀਸ਼ਾ ਭਾਰਤੀ, ਸਾਧਵੀ ਭਗਵਤੀ ਭਾਰਤੀ, ਸਾਧਵੀ ਸਰਵੇਸ਼ਾ ਭਾਰਤੀ, ਸਾਧਵੀ ਰੇਣੂ ਭਾਰਤੀ, ਸਾਧਵੀ ਪੱਲਵੀ ਭਾਰਤੀ ਅਤੇ ਸਵਾਮੀ ਸੱਜਨਾਨੰਦ ਵੀ ਹਾਜ਼ਰ ਸਨ। ਕਲੱਬ ਦੇ ਪ੍ਰਧਾਨ ਰੋਟੇਰੀਅਨ ਮਹੇਸ਼ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਸਾਰੇ ਸੀਨੀਅਰ ਰੋਟੇਰੀਅਨਾਂ ਅਤੇ ਕਲੱਬ ਮੈਂਬਰਾਂ ਦਾ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵਿੱਚ ਦਿਖਾਏ ਗਏ ਵਿਸ਼ਵਾਸ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਨਵੀਂ ਟੀਮ ਕਲੱਬ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਕੰਮ ਕਰੇਗੀ। ਸਮਾਗਮ ਵਿੱਚ ਰੋਟੇਰੀਅਨ ਪੀਡੀਜੀ ਐਸ. ਬੀ. ਹਾਂਸ, ਰੋਟੇਰੀਅਨ ਪੀਡੀਜੀ ਸੁਰੇਂਦਰ ਸੇਠ, ਰੋਟੇਰੀਅਨ ਪੀਡੀਜੀ ਮਨਮੋਹਨ ਸਿੰਘ ਸਚਦੇਵਾ, ਰੋਟੇਰੀਅਨ ਪੀਡੀਜੀ ਪਵਨ ਗੁਪਤਾ, ਰੋਟੇਰੀਅਨ ਪੀਡੀਜੀ ਬ੍ਰਿਜੇਸ਼ ਸਿੰਗਲ, ਰੋਟੇਰੀਅਨ ਸੁਭਾਸ਼ ਸੋਢ, ਰੋਟੇਰੀਅਨ ਕੇ. ਸੀ. ਗੁਪਤਾ, ਰੋਟੇਰੀਅਨ ਬ੍ਰਿਜ ਗੁਪਤਾ, ਰੋਟੇਰੀਅਨ ਐਸ. ਕੇ. ਬੰਸਲ, ਰੋਟੇਰੀਅਨ ਪ੍ਰਭਪਾਲ ਪੰਨੂ, ਰੋਟੇਰੀਅਨ ਸੁਖਵਿੰਦਰ ਸਿੰਘ, ਰੋਟੇਰੀਅਨ ਇਮੀਡੀਏਟ ਪਾਸਟ ਪ੍ਰੈਜ਼ੀਡੈਂਟ ਧਨਿਆ ਨਾਇਰ, ਰੋਟੇਰੀਅਨ ਨਿਤੇਸ਼ ਗੋਇਲ, ਰੋਟੇਰੀਅਨ ਸੁਮਿਤ ਗੋਇਲ, ਰੋਟੇਰੀਅਨ ਦੀਪਕ ਬਾਲ, ਰੋਟੇਰੀਅਨ ਡਾ. ਸੁਕਾਂਤ ਵਰਮਾ, ਰੋਟੇਰੀਅਨ ਡਾ. ਵਿਜੈ ਓਬਰਾਏ, ਰੋਟੇਰੀਅਨ ਚੇਤਨ ਬਖ਼ਸ਼ੀ (ਕੈਸ਼ੀਅਰ) ਸਮੇਤ ਕਲੱਬ ਦੇ ਸਾਰੇ ਰੋਟੇਰੀਅਨ ਅਤੇ ਮੈਂਬਰ ਹਾਜ਼ਰ ਸਨ।