ਜਲੰਧਰ 'ਚ ਭਾਜਪਾ ਦੀ ਵੱਡੀ ਸਿਆਸੀ ਹਲਚਲ! ਨਿਤਿਨ ਨਬੀਨ ਦੀ ਫੇਰੀ ਨੇ ਵਰਕਰਾਂ 'ਚ ਫੂਕੀ ਨਵੀਂ ਜਾਨ, ਸੰਗਠਨ ਨੂੰ ਮਿਲੇਗੀ ਮਜ਼ਬੂਤੀ
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਰਣਨੀਤਕ ਤੌਰ 'ਤੇ ਤਿਆਰੀ ਕਰਨ ਸਬੰਧੀ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਜਲੰਧਰ ਫੇਰੀ ਨੇ ਪਾਰਟੀ ਦੀ ਸਥਾਨਕ ਲੀਡਰਸ਼ਿਪ ਤੇ ਵਰਕਰਾਂ ਨੂੰ ਹੋਰ ਮਜ਼ਬੂਤੀ ਦਿੱਤੀ। ਸਥਾਨਕ ਲੀਡਰਸ਼ਿਪ ਤੇ ਸਮੂਹ ਵਰਕਰ ਆਪਣੇ ਰਾਸ਼ਟਰੀ ਪ੍ਰਧਾਨ ਦਾ ਸਵਾਗਤ ਕਰਨ ਲਈ ਇੱਕਜੁੱਟ ਤੇ ਉਤਸ਼ਾਹੀ ਦਿਸੇ। ਇਹ ਕਦਮ ਚੋਣ ਲੜਾਈ ਤੋਂ ਪਹਿਲਾਂ ਭਾਜਪਾ ਲਈ ਜੀਵਨ ਰੇਖਾ ਸਾਬਤ ਹੋ ਸਕਦਾ ਹੈ। ਪਹਿਲੀ ਵਾਰ ਪੰਜਾਬ ਦਾ ਦੌਰੇ ’ਤੇ ਆਏ ਨਿਤਿਨ ਨਬੀਨ ਸ਼ਨੀਵਾਰ ਸ਼ਾਮ ਨੂੰ ਲਗਪਗ 9:20 ਵਜੇ ਆਪਣੇ ਕਾਫਲੇ ਨਾਲ ਸ਼੍ਰੀ ਰਾਮ ਚੌਕ ਪੁੱਜੇ। ਵਰਕਰਾਂ ਦੀਆਂ ਸ਼ੁੱਭ ਕਾਮਨਾਵਾਂ ਸਵੀਕਾਰ ਕਰਨ ਤੋਂ ਬਾਅਦ ਉਨ੍ਹਾਂ ਰਾਜ ਸਭ
Publish Date: Sun, 21 Jun 2026 01:16 PM (IST)
Updated Date: Sun, 21 Jun 2026 01:17 PM (IST)

ਸ਼ੈਲੀ/ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਰਣਨੀਤਕ ਤੌਰ 'ਤੇ ਤਿਆਰੀ ਕਰਨ ਸਬੰਧੀ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਜਲੰਧਰ ਫੇਰੀ ਨੇ ਪਾਰਟੀ ਦੀ ਸਥਾਨਕ ਲੀਡਰਸ਼ਿਪ ਤੇ ਵਰਕਰਾਂ ਨੂੰ ਹੋਰ ਮਜ਼ਬੂਤੀ ਦਿੱਤੀ। ਸਥਾਨਕ ਲੀਡਰਸ਼ਿਪ ਤੇ ਸਮੂਹ ਵਰਕਰ ਆਪਣੇ ਰਾਸ਼ਟਰੀ ਪ੍ਰਧਾਨ ਦਾ ਸਵਾਗਤ ਕਰਨ ਲਈ ਇੱਕਜੁੱਟ ਤੇ ਉਤਸ਼ਾਹੀ ਦਿਸੇ। ਇਹ ਕਦਮ ਚੋਣ ਲੜਾਈ ਤੋਂ ਪਹਿਲਾਂ ਭਾਜਪਾ ਲਈ ਜੀਵਨ ਰੇਖਾ ਸਾਬਤ ਹੋ ਸਕਦਾ ਹੈ। ਪਹਿਲੀ ਵਾਰ ਪੰਜਾਬ ਦਾ ਦੌਰੇ ’ਤੇ ਆਏ ਨਿਤਿਨ ਨਬੀਨ ਸ਼ਨੀਵਾਰ ਸ਼ਾਮ ਨੂੰ ਲਗਪਗ 9:20 ਵਜੇ ਆਪਣੇ ਕਾਫਲੇ ਨਾਲ ਸ਼੍ਰੀ ਰਾਮ ਚੌਕ ਪੁੱਜੇ। ਵਰਕਰਾਂ ਦੀਆਂ ਸ਼ੁੱਭ ਕਾਮਨਾਵਾਂ ਸਵੀਕਾਰ ਕਰਨ ਤੋਂ ਬਾਅਦ ਉਨ੍ਹਾਂ ਰਾਜ ਸਭਾ ਮੈਂਬਰ ਤਰੁਣ ਚੁੱਘ ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਇਕ ਰੋਡ ਸ਼ੋਅ ਕੱਢਿਆ।
ਭਗਵਾਨ ਵਾਲਮੀਕਿ ਚੌਕ ਤੱਕ ਰੋਡ ਸ਼ੋਅ ਪੂਰਾ ਹੋਣ ’ਚ 40 ਮਿੰਟ ਲੱਗੇ। ਯਾਤਰਾ ਦੌਰਾਨ, ਰਾਸ਼ਟਰੀ ਪ੍ਰਧਾਨ ਨੇ ਸ਼ੁੱਭ ਕਾਮਨਾਵਾਂ ਪ੍ਰਵਾਨ ਕੀਤੀਆਂ ਤੇ ਹੱਥ ਜੋੜ ਕੇ ਪ੍ਰਣਾਮ ਕੀਤਾ। ਰੱਥ ’ਚ ਉਨ੍ਹਾਂ ਦੇ ਨਾਲ ਕੇਵਲ ਸਿੰਘ ਢਿੱਲੋਂ ਅਤੇ ਤਰੁਣ ਚੁੱਘ, ਨਾਲ ਹੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਸੀਪੀਐੱਸ ਅਤੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਕੇਡੀ ਭੰਡਾਰੀ ਮੌਜੂਦ ਸਨ। ਰਾਸ਼ਟਰੀ ਪ੍ਰਧਾਨ ਦੇ ਕਾਫਲੇ ’ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਤੇ ਤੀਕਸ਼ਣ ਸੂਦ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ, ਜਲੰਧਰ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਪ੍ਰਧਾਨ ਸੁਭਾਸ਼ ਸੂਦ, ਰਮਨ ਪੱਬੀ ਤੇ ਅਮਰਜੀਤ ਸਿੰਘ ਅਮਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਜਗਬੀਰ ਬਰਾੜ ਤੇ ਸਰਬਜੀਤ ਸਿੰਘ ਮੱਕੜ, ਪੰਜਾਬ ਵਪਾਰ ਸੈੱਲ ਦੇ ਕਨਵੀਨਰ ਰਵਿੰਦਰ ਧੀਰ, ਸਾਬਕਾ ਸੀਪੀਐੱਸ ਅਵਿਨਾਸ਼ ਚੰਦਰ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ ਤੇ ਅਮਰਜੀਤ ਸਿੰਘ ਗੋਲਡੀ, ਪੰਜਾਬ ਕਾਰਜਕਾਰੀ ਮੈਂਬਰ ਅਮਿਤ ਤਨੇਜਾ, ਭਾਜਪਾ ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਸੰਨੀ ਸ਼ਰਮਾ, ਸਕੱਤਰ ਅਮਿਤ ਭਾਟੀਆ, ਦੀਪਾਲੀ ਬਾਗੜੀਆ, ਕਈ ਸੀਨੀਅਰ ਜ਼ਿਲ੍ਹਾ ਤੇ ਮੰਡਲ ਪੱਧਰ ਦੇ ਆਗੂ, ਅਹੁਦੇਦਾਰ, ਫਰੰਟ ਪ੍ਰਧਾਨ, ਮੰਡਲ ਪ੍ਰਧਾਨ, ਕੌਂਸਲਰ, ਸਾਬਕਾ ਜਨ ਪ੍ਰਤੀਨਿਧੀ ਤੇ ਵੱਡੀ ਗਿਣਤੀ ’ਚ ਭਾਜਪਾ ਵਰਕਰ ਸ਼ਾਮਲ ਸਨ।