- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਉਹ ਕੰਪਨੀ ਬਾਗ ਚੌਂਕ ਲਾਈਟਾਂ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਗੱਡੀ ਦਾ ਟਾਇਰ ਪੰਚਰ ਹੋਣ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਉਹ ਕਾਰ ਨੂੰ ਬੀਐੱਮਸੀ ਚੌਂਕ ਨੇੜੇ ਸਥਿਤ ਕੇਸਰ ਪੈਟਰੋਲ ਪੰਪ 'ਤੇ ਲੈ ਗਏ, ਜਿੱਥੇ ਪੰਪ ਦੇ ਕਰਿੰਦੇ ਨੇ ਜਾਂਚ ਦੌਰਾਨ ਦੱਸਿਆ ਕਿ ਟਾਇਰ 'ਤੇ ਸੂਏ ਮਾਰਨ ਦੇ 4-5 ਨਿਸ਼ਾਨ ਹਨ ਅਤੇ ਇਸ ਨੂੰ ਜਾਣਬੁਝ ਕੇ ਪੰਚਰ ਕੀਤਾ ਗਿਆ ਹੈ।

ਰਾਕੇਸ਼ ਗਾਂਧੀ, ਜਲੰਧਰ : ਸ਼ਹਿਰ ਵਿੱਚ ਇੱਕ ਵਾਰ ਫਿਰ 'ਭੋਤੂ ਗੈਂਗ' ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ਾਤਰ ਗਿਰੋਹ ਨੇ ਫਗਵਾੜਾ ਗੇਟ ਦੇ ਇੱਕ ਪ੍ਰਮੁੱਖ ਵਪਾਰੀ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਗਦੀ ਉੱਤੇ ਹੱਥ ਸਾਫ਼ ਕਰ ਦਿੱਤਾ। ਜਾਣਕਾਰੀ ਅਨੁਸਾਰ ਭਾਟੀਆ ਇਲੈਕਟ੍ਰਿਕ ਸਟੋਰ ਦੇ ਮਾਲਕ ਸ਼ਰਨਪਾਲ ਸਿੰਘ ਬੁੱਧਵਾਰ ਰਾਤ ਆਪਣੀ ਦੁਕਾਨ ਬੰਦ ਕਰਕੇ ਕਾਰ ਰਾਹੀਂ ਘਰ ਪਰਤ ਰਹੇ ਸਨ। ਜਦੋਂ ਉਹ ਕੰਪਨੀ ਬਾਗ ਚੌਂਕ ਲਾਈਟਾਂ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਗੱਡੀ ਦਾ ਟਾਇਰ ਪੰਚਰ ਹੋਣ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਉਹ ਕਾਰ ਨੂੰ ਬੀਐੱਮਸੀ ਚੌਂਕ ਨੇੜੇ ਸਥਿਤ ਕੇਸਰ ਪੈਟਰੋਲ ਪੰਪ 'ਤੇ ਲੈ ਗਏ, ਜਿੱਥੇ ਪੰਪ ਦੇ ਕਰਿੰਦੇ ਨੇ ਜਾਂਚ ਦੌਰਾਨ ਦੱਸਿਆ ਕਿ ਟਾਇਰ 'ਤੇ ਸੂਏ ਮਾਰਨ ਦੇ 4-5 ਨਿਸ਼ਾਨ ਹਨ ਅਤੇ ਇਸ ਨੂੰ ਜਾਣਬੁਝ ਕੇ ਪੰਚਰ ਕੀਤਾ ਗਿਆ ਹੈ।
ਪੰਚਰ ਲਗਵਾਉਣ ਤੋਂ ਬਾਅਦ ਜਿਵੇਂ ਹੀ ਸ਼ਰਨਪਾਲ ਸਿੰਘ ਗੱਡੀ ਵਿੱਚ ਬੈਠਣ ਲੱਗੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ, ਕਿਉਂਕਿ ਕਾਰ ਦੀ ਸੀਟ 'ਤੇ ਰੱਖਿਆ ਬੈਗ ਗਾਇਬ ਸੀ। ਪੀੜਤ ਮੁਤਾਬਕ ਬੈਗ ਵਿੱਚ ਤਕਰੀਬਨ 10 ਲੱਖ ਰੁਪਏ ਦੀ ਨਗਦੀ ਮੌਜੂਦ ਸੀ। ਘਟਨਾ ਤੋਂ ਬਾਅਦ ਜਦੋਂ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਘਾਲੀ ਗਈ ਤਾਂ ਉਸ ਵਿੱਚ ਇੱਕ ਅਣਪਛਾਤਾ ਨੌਜਵਾਨ ਚੋਰੀ-ਛਿਪੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬੈਗ ਚੁੱਕ ਕੇ ਫਰਾਰ ਹੁੰਦਾ ਸਾਫ਼ ਨਜ਼ਰ ਆਇਆ। ਸੂਚਨਾ ਮਿਲਦਿਆਂ ਹੀ ਥਾਣਾ ਬਾਰਾਦਰੀ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਪੁਲਿਸ ਨੇ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮ ਦੀ ਸ਼ਨਾਖ਼ਤ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।