ਨਿਤਿਨ ਨਬੀਨ ਦਾ ਜਲੰਧਰ ਸੈਂਟਰਲ ਮੰਡਲ 5 ਵੱਲੋਂ ਸਵਾਗਤ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ
Publish Date: Sun, 21 Jun 2026 09:57 PM (IST)
Updated Date: Mon, 22 Jun 2026 04:16 AM (IST)

- ਨਿਤਿਨ ਨਬੀਨ ਦਾ ਜਲੰਧਰ ਆਗਮਨ ਪੰਜਾਬ ’ਚ ਬਦਲਾਅ ਲਿਆਏਗਾ : ਇੰਜੀ. ਚੰਦਨ ਰਖੇਜਾ - ਭਾਜਪਾ ਨਾਲ ਨੌਜਵਾਨ ਸ਼ਕਤੀ ਦਾ ਸਮਰਥਨ ਹੈ, 2027 ’ਚ ਸਰਕਾਰ ਬਣੇਗੀ : ਗੁਰਵਿੰਦਰ ਮੁਲਤਾਨੀ ਲਵਦੀਪ ਬੈਂਸ, ਪੰਜਾਬੀ ਜਾਗਰਣ ਜਲੰਧਰ ਕੈਂਟ/ਪਤਾਰਾ : ਜਲੰਧਰ ਪਹੁੰਚੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦਾ ਸ਼ਹਿਰ ’ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਭੂ ਸ਼੍ਰੀ ਰਾਮ ਚੌਂਕ ’ਚ ਭਾਜਪਾ ਕਾਰਕੁਨਾਂ ਦੀ ਮੰਨੋ ਸੁਨਾਮੀ ਆ ਗਈ ਹੋਵੇ, ਅਜਿਹਾ ਦ੍ਰਿਸ਼ ਪ੍ਰਤੀਤ ਹੋ ਰਿਹਾ ਸੀ। ਇਸ ਦੌਰਾਨ ਭਾਜਪਾ ਨੇਤਾ ਇੰਜੀ. ਚੰਦਨ ਰਖੇਜਾ ਦੀ ਅਗਵਾਈ ਹੇਠ ਤੇ ਮਨੋਰੰਜਨ ਕਾਲਿਅਆ ਦੇ ਮਾਰਗਦਰਸ਼ਨ ’ਚ ਜਲੰਧਰ ਸੈਂਟਰਲ ਮੰਡਲ 5 ਨੇ ਇਸ ਰੋਡ ਸ਼ੋਅ ’ਚ ਪਹੁੰਚ ਕੇ ਨਿਤਿਨ ਨਬੀਨ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ’ਚ ਸਭ ਤੋਂ ਅਹਿਮ ਯੋਗਦਾਨ ਵਾਰਡ ਨੰ. 6 ਦੇ ਇੰਚਾਰਜ ਗੁਰਵਿੰਦਰ ਮੁਲਤਾਨੀ ਦਾ ਰਿਹਾ, ਜੋ ਖੁਦ ਭਾਰੀ ਗਿਣਤੀ ਵਿੱਚ ਸਮਰਥਕਾਂ ਦੇ ਨਾਲ ਇਸ ਜੱਥੇ ਵਿੱਚ ਸ਼ਾਮਲ ਹੋਏ। ਇਸਦੇ ਨਾਲ ਹੀ ਮੰਡਲ 5 ਦੇ ਮੀਤ ਪ੍ਰਧਾਨ ਸਚਿਨ ਸ਼ਰਮਾ ਵੀ ਆਪਣੇ ਸਾਥੀਆਂ ਸਮੇਤ ਰੋਡ ਸ਼ੋਅ ’ਚ ਸ਼ਾਮਲ ਹੋਏ। ਇਸ ਮੌਕੇ ਮੰਡਲ ਨੰ. 5 ਤੋਂ ਵੱਡੀ ਗਿਣਤੀ ’ਚ ਕਾਰਕੁਨ ਨਿਤਿਨ ਨਬੀਨ ਦੇ ਸਵਾਗਤ ਲਈ ਪਹੁੰਚੇ, ਜਿਨ੍ਹਾਂ ’ਚ ਡਕੋਹਾ ਤੋਂ ਭਾਜਪਾ ਦੇ ਸੀਨੀਅਰ ਨੇਤਾ ਵਕੀਲ ਹਰਿੰਦਰ ਕਾਹਲੋਂ, ਅਰੁਣ ਖੁਰਾਨਾ, ਵਾਰਡ ਨੰ. 11 ਦੇ ਇੰਚਾਰਜ ਜਰਨੈਲ ਡਿਪਲਾ ਆਪਣੇ ਸਾਥੀਆਂ ਸਮੇਤ ਮੌਜੂਦ ਰਹੇ। ਉਨ੍ਹਾਂ ਨਾਲ ਮੰਡਲ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਘੁੰਮਣ ਵੀ ਸ਼ਾਮਲ ਹੋਏ। ਇਸ ਮੌਕੇ ਕਾਰਜਕਾਰੀ ਪ੍ਰਧਾਨ ਚੰਦਨ ਰਖੇਜਾ ਦੇ ਨਾਲ ਭਾਜਪਾ ਮਾਈਨੋਰਟੀ ਸੈੱਲ ਪੰਜਾਬ ਤੋਂ ਅੰਜੁ ਡੇਵਿਡ, ਮੰਡਲ 5 ਦੇ ਸਕੱਤਰ ਜੇ.ਪੀ ਪਾੰਡੇ, ਸਕੱਤਰ ਅਮਰਜੀਤ ਕੁਮਾਰ, ਮੰਡਲ ਓਬੀਸੀ ਮੋਰਚਾ ਦੇ ਪ੍ਰਧਾਨ ਗੁਰਵਿੰਦਰ, ਜਰਨੈਲ ਸਿੰਘ , ਗੁਰਵਿੰਦਰ ਸਿੰਘ ਮੁਲਤਾਨੀ, ਵਾਰਡ ਨੰ 9 ਤੋਂ ਰਵਿੰਦਰ ਸੋਨਕਰ, ਹੇਮਰਾਜ ਜੀ, ਪਵਨ ਕੁਮਾਰ, ਨਵੀਨ ਪ੍ਭਾਕਰ, ਚਿਰਾਗ ਸ਼ਰਮਾ, ਸ਼ਾਮ ਲਾਲ, ਮੰਜੀਤ ਜੀਤਾ, ਸਮੀਰ ਸ਼ਰਮਾ, ਸੰਜੇ ਗੁਪਤਾ , ਸੰਦੀਪ ਪਠਾਨਿਆ, ਕਰਨ ਸ਼ਰਮਾ, ਪਰਵੇਸ਼ ਕੁਮਾਰ, ਨਰੇਸ਼ ਪਾਲ ਦੀਪਕ ਟੇਲਰ, ਸੁਰਿੰਦਰ ਕੁਮਾਰ ਭਾਰਤੀ, ਵਿਕਾਸ ਖੋਸਲਾ, ਅਮਨ ਸੁਡੇਰਾ, ਡਿੰਪਲ ਸ਼ਰਮਾ, ਬਲਿਰਾਮ, ਵਿਸ਼ਾਲ, ਰੋਹਿਤ, ਅਜੇ, ਪਰਮਿੰਦਰ ਸੋਨਕਰ, ਜਸ ਲੱਧੇਵਾਲੀ, ਲਵਿਸ਼ ਤੇ ਰੋਬਿਨ ਆਦਿ ਭਾਰੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਮੌਜੂਦ ਰਹੇ। ਅੰਤ ਵਿੱਚ ਇੰਜੀ. ਚੰਦਨ ਰਖੇਜਾ ਨੇ ਸਾਰੇ ਸਾਥੀਆਂ ਦਾ ਰੋਡ ਸ਼ੋ ਵਿੱਚ ਪਹੁੰਚਣ ਅਤੇ ਮੰਡਲ 5 ਦੇ ਅਹਿਮ ਯੋਗਦਾਨ ਲਈ ਧੰਨਵਾਦ ਕੀਤਾ।