- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਜਾਰੀ ਬਿਆਨ ਅਨੁਸਾਰ ਉਕਤ ਮਾਮਲੇ ਬਿਨਾਂ ਕਿਸੇ ਕਾਰਨ ਨਾਜਾਇਜ਼ ਤੌਰ ’ਤੇ ਚੇਨ ਖਿੱਚ ਕੇ ਰੇਲਾਂ ਨੂੰ ਰੋਕਿਆ ਗਿਆ, ਜਿਸ ਕਾਰਨ ਰੇਲ ਐਕਟ ਦੀ ਧਾਰਾ 141 ਅਧੀਨ 93 ਮਾਮਲੇ ਦਰਜ ਕਰ ਕੇ 34 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ: ਫਿਰੋਜ਼ਪੁਰ ਰੇਲਵੇ ਮੰਡਲ ’ਚ ਚਾਲੂ ਜੁਲਾਈ ਮਹੀਨੇ ਦੌਰਾਨ ਵੱਖ-ਵੱਖ ਥਾਂਵਾਂ ’ਤੇ ਰੇਲ ਗੱਡੀਆਂ ਦੀਆਂ ਚੇਨ ਖਿੱਚਣ ਦੇ 93 ਮਾਮਲੇ ਦਰਜ ਕੀਤੇ ਗਏ ਅਤੇ ਇਸ ਸਬੰਧ ’ਚ 34 ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਜਾਰੀ ਬਿਆਨ ਅਨੁਸਾਰ ਉਕਤ ਮਾਮਲੇ ਬਿਨਾਂ ਕਿਸੇ ਕਾਰਨ ਨਾਜਾਇਜ਼ ਤੌਰ ’ਤੇ ਚੇਨ ਖਿੱਚ ਕੇ ਰੇਲਾਂ ਨੂੰ ਰੋਕਿਆ ਗਿਆ, ਜਿਸ ਕਾਰਨ ਰੇਲ ਐਕਟ ਦੀ ਧਾਰਾ 141 ਅਧੀਨ 93 ਮਾਮਲੇ ਦਰਜ ਕਰ ਕੇ 34 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰੇਲ ਐਕਟ ਅਨੁਸਾਰ ਨਜਾਇਜ਼ ਚੇਨ ਖਿੱਚਣ ਦੇ ਮਾਮਲੇ ’ਚ ਇਕ ਹਜ਼ਾਰ ਰੁਪਏ ਜੁਰਮਾਨਾ ਜਾਂ ਫਿਰ ਇਕ ਇਕ ਸਾਲ ਦੀ ਕੈਦ ਹੋ ਸਕਦੀ ਹੈ।