ਨੈਸ਼ਨਲ ਪੈਨਸ਼ਨ ਸਿਸਟਮ ਪਹੁੰਚ ਸਮਾਗਮ ਕਰਵਾਇਆ
ਜਲੰਧਰ ਵਿੱਚ ਨੈਸ਼ਨਲ ਪੈਨਸ਼ਨ ਸਿਸਟਮ ਬਾਰੇ ਕਰਵਾਇਆ ਜਾਗਰੂਕਤਾ ਸਮਾਗਮ
Publish Date: Tue, 23 Jun 2026 06:34 PM (IST)
Updated Date: Tue, 23 Jun 2026 06:37 PM (IST)

ਹਰਵਿੰਦਰ ਸਿੰਘ ਫੁੱਲ, ਪੰਜਾਬੀ ਜਾਗਰਣ, ਜਲੰਧਰ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਜਿਸ ਦੀ ਆਰਥਿਕਤਾ ਵਿੱਚ ਵੱਡਾ ਹਿੱਸਾ ਕਣਕ, ਝੋਨਾ, ਮੱਕੀ, ਕਪਾਹ, ਫਲਾਂ, ਸਬਜ਼ੀਆਂ, ਡੇਅਰੀ ਅਤੇ ਹੋਰ ਸਹਾਇਕ ਧੰਦੇ ਪਾਉਂਦੇ ਹਨ! ਇਨ੍ਹਾਂ ਕੰਮਾਂ ਵਿੱਚ ਕਿਸਾਨ, ਖੇਤੀ ਮਜ਼ਦੂਰ, ਐੱਫ ਪੀ ਓ ਅਤੇ ਪੇਂਡੂ ਖੇਤਰਾਂ ਵਿੱਚ ਛੋਟੇ ਕਾਰੋਬਾਰੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ। ਸੂਬੇ ਦੀ ਆਰਥਿਕਤਾ ਅਤੇ ਭੋਜਨ ਸੁਰੱਖਿਆ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੋਣ ਦੇ ਬਾਵਜੂਦ ਵੀ ਬੁਢਾਪੇ ਵਿੱਚ ਉਨ੍ਹਾਂ ਦੀ ਆਮਦਨ ਦਾ ਕੋਈ ਨਿਸ਼ਚਿਤ ਸਾਧਨ ਨਹੀਂ ਹੁੰਦਾ। ਇਸ ਲਈ ਉਨ੍ਹਾਂ ਨੂੰ ਕਿਸੇ ਪੈਨਸ਼ਨ ਸਕੀਮ ਦੀ ਖਾਸ ਲੋੜ ਹੈ। ਇਸੇ ਸਬੰਧੀ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥਾਰਟੀ (ਪੀਐੱਫਆਰਡੀਏ ਭਾਰਤ ਸਰਕਾਰ) ਵੱਲੋਂ ਨੈਸ਼ਨਲ ਪੈਨਸ਼ਨ ਸਿਸਟਮ ਪਹੁੰਚ ਸਮਾਗਮ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ। ਐਲ ਡੀ ਐੱਮ ਜਲੰਧਰ ਐੱਮ ਐੱਸ ਮੋਤੀ ਨੇ ਦੱਸਿਆ ਕਿ ਖੇਤੀਬਾੜੀ, ਸਹਾਇਕ ਧੰਦਿਆਂ ਅਤੇ ਪੇਂਡੂ ਖੇਤਰ ਅਧਾਰਿਤ ਛੋਟੇ ਕਾਰੋਬਾਰਾਂ ’ਚ ਨੈਸ਼ਨਲ ਪੈਨਸ਼ਨ ਸਿਸਟਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਹ ਪ੍ਰੋਗਰਾਮ ਲੀਡ ਜ਼ਿਲ੍ਹਾ ਬੈਂਕ (ਯੂਕੋ ਬੈਂਕ ਜ਼ੋਨਲ ਆਫ਼ਿਸ ) ਵੱਲੋਂ ਜਲੰਧਰ ਵਿੱਚ ਕਰਵਾਇਆ ਗਿਆ, ਜਿਸ ਵਿੱਚ ਸੂਬਾ ਪੱਧਰੀ ਬੈਂਕਰਜ਼ ਕਮੇਟੀ, ਪੰਜਾਬ (ਐੱਸ ਐੱਲ ਬੀ ਸੀ, ਪੰਜਾਬ ) ਦਾ ਸਹਿਯੋਗ ਰਿਹਾ। ਸਮਾਗਮ ’ਚ ਜਲੰਧਰ ਦੇ ਬੈਂਕਾਂ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ! ਯੂਕੋ ਬੈਂਕ ਦੇ ਜ਼ੋਨਲ ਪ੍ਰਬੰਧਕ ਅਵਿਨਾਸ਼ ਪਾਂਡੇ, ਐੱਸ ਐੱਲ ਬੀ ਸੀ ਚੰਡੀਗੜ੍ਹ ਤੋਂ ਆਰ ਕੇ ਮੀਣਾ ਡੀ ਜੀ ਐੱਮ, ਪੰਜਾਬ ਨੈਸ਼ਨਲ ਬੈਂਕ ਤੋਂ ਅਮਿਤ ਦੱਤਾ ਸਰਕਲ ਹੈੱਡ, ਪੰਜਾਬ ਗ੍ਰਾਮੀਣ ਬੈਂਕ ਤੋਂ ਜਨਰਲ ਮੈਨੇਜਰ ਨਿਤਿਨ ਕੁਮਾਰ ਬਾਂਕਾ, ਪੰਜਾਬ ਐਂਡ ਸਿੰਧ ਬੈਂਕ ਤੋਂ ਖੇਤਰੀ ਪ੍ਰਬੰਧਕ ਵਰਿੰਦਰਪਾਲ ਸਿੰਘ ਅਤੇ ਪੀ ਐੱਫ ਆਰ ਡੀ ਏ ਭਾਰਤ ਸਰਕਾਰ ਤੋਂ ਰਘਬੀਰ ਸਿੰਘ ਚਰਨ ਅਤੇ ਸਵਿਗਿਆ ਕੁਮਾਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਐੱਫ ਪੀ ਓਜ, ਸੀ ਐੱਫ ਐੱਲਸ, ਬੈਂਕ ਦੇ ਗਾਹਕਾਂ ਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਐੱਲ ਡੀ ਐੱਮ, ਜਲੰਧਰ ਐੱਮ ਐੱਸ ਮੋਤੀ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਇਕ ਜਾਗਰੂਕਤਾ ਕੈਂਪ ਸੀ ਜੋ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਲਾਇਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਪੈਨਸ਼ਨ ਸਕੀਮ ਦੀ ਖਾਸ ਲੋੜ ਹੈ।