- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੋਜਨਾ ਵੱਧ ਤਰੀਕੇ ਨਾਲ ਦੇਸ਼ ਭਰ ’ਚ ਕੀਤੇ ਜਾ ਰਹੇ ਹਨ ਸਿੱਖਾਂ ਤੇ ਹਮਲੇ- ਈਮਾਨ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿੱਖ ਕੌਮ ਨੂੰ ਦਿੱਤਾ ਪੰਥਕ ਏਕੇ ਦਾ ਸੱਦਾ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਾਰਲੀਮੈਂਟਰੀ ਬੋਰਡ ਨੇ ਬੋਰਡ ਦੇ ਮੁਖੀ ਈਮਾਨ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਦੁਆਬੇ ਦੇ ਹੈਡ ਆਫਿਸ ਜੱਖੂ ਹਸਪਤਾਲ ਫਗਵਾੜਾ ’ਚ ਲੰਬਾ ਸਮਾਂ ਮੀਟਿੰਗ ਕਰਨ ਤੋਂ ਬਾਅਦ ਜਲੰਧਰ ਪ੍ਰੈੱਸ ਕਲੱਬ ’ਚ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਸਿੱਖ ਜਮਹੂਰੀਅਤ ਸੰਸਥਾਵਾਂ ਜਿਵੇਂ ਕਿ ਐੱਸਜੀਪੀਸੀ, ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਪਟਨਾ ਸਾਹਿਬ, ਦਿੱਲੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਕਮੇਟੀ ਇਨ੍ਹਾਂ ਸਾਰੀਆਂ ਜਗ੍ਹਾ ’ਤੇ ਪੰਥ ਨੂੰ ਵੰਡ ਕੇ ਏਕੇ, ਜਮਹੂਰੀਅਤ ਤੇ ਸਰਕਾਰ ਵੱਲੋਂ ਸਿੱਧਾ ਹਮਲਾ ਕਰ ਕੇ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਸਿੱਖੀ ਕੱਕਾਰ ਤੇ ਮੀਰੀ ਪੀਰੀ, ਸੰਤ ਸਿਪਾਹੀ ਦਾ ਬਾਣਾ ਅਤੇ ਬਾਣੀ ’ਤੇ ਵੱਡੇ ਹਮਲੇ ਕੀਤੇ ਜਾ ਰਹੇ ਹਨ ਤੇ ਇਸੇ ਵੱਡੀ ਸਾਜਿਸ਼ ਤਹਿਤ ਨੰਦੇੜ ਸਾਹਿਬ ’ਚ ਸਿੱਖ ਸੰਗਤ ’ਤੇ ਜਬਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਸਿੱਖ ਨੌਜਵਾਨਾਂ ਦੀ ਕੀਤੀ ਜਾ ਰਹੀ ਕੁੱਟਮਾਰ ਜਾਨਲੇਵਾ ਹਮਲੇ ਚਿੰਤਾਜਨਕ ਹੈ। ਲੁਧਿਆਣਾ ’ਚ ਦੋ ਦਿਨਾਂ ਤੋਂ ਸ਼ਿਵ ਸੈਨਿਕਾਂ ਵੱਲੋਂ ਹੜਦੁੰਗ ਮਚਾਇਆ ਜਾ ਰਿਹਾ ਹੈ। ਗੁਰੂ ਸਾਹਿਬ ਤੇ ਬਾਣੀ ਬਾਰੇ ਬੋਲੀ ਜਾ ਰਹੀ ਭੱਦੀ ਸ਼ਬਦਾਵਲੀ ਸਹਿਣਯੋਗ ਨਹੀਂ ਹੈ। ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਹ ਸਭ ਪੰਜਾਬ ਵਿੱਚ ਉਸ ਸਮੇਂ ਹੋ ਰਿਹਾ ਜਦੋਂ ਬੀਜੇਪੀ ਦਾ ਕੌਮੀ ਪ੍ਰਧਾਨ ਪੰਜਾਬ ਦੇ ਦੌਰੇ ’ਤੇ ਹੈ। ਕਿਰਪਾਨ ਪਹਿਨਣ ਤੇ ਲੈ ਕੇ ਚੱਲਣ ਦਾ ਹੱਕ ਨੂੰ ਇੰਡੀਅਨ ਪਾਰਲੀਮੈਂਟ ਅਤੇ ਰਵਾਇਤੀ ਅਕਾਲੀ ਲੀਡਰਾਂ ਨੇ ਮਿਲ ਕੇ ਧੁੰਦਲਾ ਕੀਤਾ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਹੱਕ ਨੂੰ ਸਰਬ ਪ੍ਮਾਨਿਤ ਤਰੀਕੇ ਨਾਲ ਸਪੱਸ਼ਟ ਕੀਤਾ ਜਾਵੇ ਤੇ ਅਮਲ ’ਚ ਲਿਆਂਦਾ ਜਾਵੇ।
ਉਨ੍ਹਾਂ ਭਗਵੰਤ ਸਿੰਘ ਮਾਨ ਦੇ ਇਸ ਸ੍ਰੀ ਅਕਾਲ ਸਾਹਿਬ ਵਿਰੁੱਧ ਕੀਤੇ ਜਾ ਰਹੇ ਕਾਰਜਾਂ ਦੀ ਪੁਰਜ਼ੋਰ ਨਿੰਦਾ ਕੀਤੀ। ਸਿੱਖ ਕੌਮ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਰੇ ਸ਼ਿਕਵੇ ਭੁਲਾ ਕੇ ਇਕਜੁੱਟ ਹੋਣਾ ਚਾਹੀਦਾ ਹੈ। ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੂ, ਪ੍ਰੋ. ਮਹਿੰਦਰ ਪਾਲ ਸਿੰਘ, ਸੁਖਜੀਤ ਸਿੰਘ ਡਰੋਲੀ, ਹਰਪਾਲ ਸਿੰਘ ਬਲੇਰ, ਗੁਰਜੰਟ ਸਿੰਘ ਕੱਟੂ, ਸੁਖਜੀਤ ਕੌਰ, ਪ੍ਰਿੰਸੀਪਲ ਕੇਬਲ ਸਿੰਘ, ਮਨਬੀਰ ਸਿੰਘ ਅਕਾਲੀ, ਜਸਵੀਰ ਸਿੰਘ ਬਚੜੇ, ਸੁਲੱਖਣ ਸਿੰਘ ਸਾਹਕੋਟ, ਗੁਰਮੁਖ ਸਿੰਘ ਬਾਜਵਾ, ਮਨਜੀਤ ਸਿੰਘ ਰੇਰੂ, ਸਰਬਜੀਤ ਸਿੰਘ ਖਾਲਸਾ, ਬਘੇਲ ਸਿੰਘ ਭਾਟੀਆ, ਗੁਰਪ੍ਰਤਾਪ ਸਿੰਘ, ਸਰਬਜੀਤ ਸਿੰਘ ਬਜੂਹਾ, ਸੁਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ।