ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਪਹੁੰਚੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ, 5 ਨਵੰਬਰ ਨੂੰ ਖੇਡਿਆ ਜਾਵੇਗਾ ਫਾਈਨਲ; ਜਾਣੋ ਮੈਚਾਂ ਦਾ ਪੂਰਾ ਸ਼ਡਿਊਲ 27 ਅਕਤੂਬਰ ਤੋੰ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅ ਤੋੰ ਸ਼ੁਰੂ ਹੋ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਲਈ ਸ਼ਾਨਦਾਰ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026’ ਅੱਜ ਜਲੰਧਰ ਪਹੁੰਚ ਗਈ। ਜਲੰਧਰ ਪਹੁੰਚਣ ’ਤੇ ਟਰਾਫ਼ੀ ਦਾ ਪ੍ਰਧਾਨ ਹਾਕੀ ਪੰਜਾਬ ਨਿਤਿਨ ਕੋਹਲੀ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੇ ਹਾਕੀ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਤੇ ਬਲਜੀਤ ਸਿੰਘ ਢਿਲੋਂੱ ਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਜਗਦੀਪ ਸਿੰਘ ਤੇ ਵੱਡੀ ਗਿਣਤੀ ’ਚ ਖੇਡ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
Publish Date: Tue, 27 Oct 2026 11:10 AM (IST)
Updated Date: Tue, 27 Oct 2026 11:12 AM (IST)
ਤੇਜਿਦੰਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ। 27 ਅਕਤੂਬਰ ਤੋੰ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅ ਤੋੰ ਸ਼ੁਰੂ ਹੋ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਲਈ ਸ਼ਾਨਦਾਰ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026’ ਅੱਜ ਜਲੰਧਰ ਪਹੁੰਚ ਗਈ। ਜਲੰਧਰ ਪਹੁੰਚਣ ’ਤੇ ਟਰਾਫ਼ੀ ਦਾ ਪ੍ਰਧਾਨ ਹਾਕੀ ਪੰਜਾਬ ਨਿਤਿਨ ਕੋਹਲੀ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੇ ਹਾਕੀ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਤੇ ਬਲਜੀਤ ਸਿੰਘ ਢਿਲੋਂੱ ਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਜਗਦੀਪ ਸਿੰਘ ਤੇ ਵੱਡੀ ਗਿਣਤੀ ’ਚ ਖੇਡ ਪ੍ਰੇਮੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਦੱਸ ਦੇਈਏ ਕਿ 18 ਅਕਤੂਬਰ ਨੂੰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ, ਫੇਜ਼-10, ਮੋਹਾਲੀ ਤੋਂ ਸ਼ੁਰੂ ਹੋਇਆ ਇਹ ਟਰਾਫੀ ਟੂਰ ਹਾਕੀ ਦੀ ਖੇਡ ਨਾਲ ਜੁੜੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ’ਚੋਂ ਲੰਘਿਆ। ਹਫ਼ਤਾ ਭਰ ਚੱਲੇ ਇਸ ਟੂਰ ਦੌਰਾਨ ਟਰਾਫ਼ੀ ਦਾ ਹਾਕੀ ਦੇ ਮਹਾਨ ਖਿਡਾਰੀਆਂ ਹਰਚਰਨ ਸਿੰਘ, ਹਰਦੀਪ ਸਿੰਘ ਗਰੇਵਾਲ, ਚੰਦ ਸਿੰਘ, ਗਗਨ ਅਜੀਤ ਸਿੰਘ, ਰਾਜਪਾਲ ਸਿੰਘ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਰਮਨਦੀਪ ਸਿੰਘ, ਧਰਮਵੀਰ ਸਿੰਘ, ਰੂਪਾ ਸੈਣੀ, ਬਲਜੀਤ ਕੌਰ, ਬਲਜੀਤ ਸਿੰਘ ਢਿਲੋਂ, ਹਰਪ੍ਰੀਤ ਸਿੰਘ ਮੰਡੇਰ, ਰਿਪੁਦਮਨ ਸਿੰਘ, ਜਗਦੀਪ ਸਿੰਘ ਗਿੱਲ ਤੇ ਪਦਮਸ਼੍ਰੀ ਹਾਕੀ ਕੋਚ ਬਲਦੇਵ ਸਿੰਘ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਪੂਰੇ ਟੂਰ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ ਤੇ ਹਾਕੀ ਕੋਚ ਰੁਪਿੰਦਰ ਸਿੰਘ ਬਰਾੜ ਟਰਾਫ਼ੀ ਦੇ ਨਾਲ ਰਹੇ। ਪੰਜਾਬ ਦੇ ਟੂਰ ਦੌਰਾਨ ਹਾਕੀ ਪ੍ਰੇਮੀਆਂ ’ਚ ਇਸ ਸ਼ਾਨਦਾਰ ਟਰਾਫ਼ੀ ਦੀ ਇਕ ਝਲਕ ਪਾਉਣ ਲਈ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੇ ਲਈ ਛੇ ਟੀਮਾਂ ਮੇਜ਼ਬਾਨ ਭਾਰਤ, ਜਾਪਾਨ, ਦੱਖਣੀ ਕੋਰੀਆ, ਬੰਗਲਾਦੇਸ਼, ਮਲੇਸ਼ੀਆ ਤੇ ਚੀਨ ਦਰਮਿਆਨ 27 ਅਕਤੂਬਰ ਤੋਂ 5 ਨਵੰਬਰ 2026 ਤੱਕ ਸ਼ਾਨਦਾਰ ਖੇਡ ਮੁਕਾਬਲੇ ਹੋਣਗੇ।
ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਜਲੰਧਰ ਤੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਮੋਹਾਲੀ ਕ੍ਰਮਵਾਰ ਲੀਗ ਮੈਚਾਂ ਤੇ ਸੈਮੀਫਾਈਕਲ ਤੇ ਫਾਈਨਲ ਮੈਚਾਂ ਦੀ ਮੇਜ਼ਬਾਨੀ ਕਰਨਗੇ। ਟਰਾਫ਼ੀ ਟੂਰ ਕਰਵਾਉਣ ਦਾ ਮਕਸਦ ਹਾਕੀ ਪ੍ਰੇਮੀਆਂ ਖਾਸ ਕਰ ਨੌਜਵਾਨ ਖਿਡਾਰੀਆਂ ’ਚ ਹਾਕੀ, ਜਿਸ ਦੇ ਕਈ ਪ੍ਰਤਿਭਾਸ਼ਾਲੀ ਖਿਡਾਰੀ ਪੰਜਾਬ ਤੋਂ ਹਨ, ਪ੍ਰਤੀ ਡੂੰਘੀ ਰੂਚੀ ਪੈਦਾ ਕਰਨਾ ਹੈ।
27 ਅਕਤੂਬਰ ਤੋਂ ਜਲੰਧਰ ਦੇ ਉਲੰਪਿਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਣਗੇ ਮੈਚ ਭਾਰਤ ਸਮੇਤ ਛੇ ਦੇਸ਼ਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ, 5 ਨਵੰਬਰ ਨੂੰ ਮੋਹਾਲੀ ’ਚ ਖੇਡਿਆ ਜਾਵੇਗਾ ਫਾਈਨਲ
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੇ ਮੁਕਾਬਲਿਆਂ ਨੂੰ ਲੈ ਕੇ ਹਾਕੀ ਪ੍ਰੇਮੀਆਂ ’ਚ ਭਾਰੀ ਉਤਸ਼ਾਹ ਹੈ। ਟੂਰਨਾਮੈਂਟ ਦੇ ਮੁਕਾਬਲੇ 27 ਅਕਤੂਬਰ ਤੋਂ ਜਲੰਧਰ ਦੇ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਣਗੇ। ਜਿਨ੍ਹਾਂ ’ਚ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ ਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈਣਗੀਆਂ। 27 ਅਕਤੂਬਰ ਨੂੰ ਜਲੰਧਰ ’ਚ ਦੁਪਹਿਰ 1 ਵਜੇ ਮਲੇਸ਼ੀਆ ਤੇ ਚੀਨ ਵਿਚਾਲੇ ਪਹਿਲਾ ਮੁਕਾਬਲਾ ਹੋਵੇਗਾ। ਇਸ ਤੋਂ ਬਾਅਦ ਦੁਪਹਿਰ 3:15 ਵਜੇ ਜਾਪਾਨ ਤੇ ਦੱਖਣੀ ਕੋਰੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਸ਼ਾਮ 5:30 ਵਜੇ ਉਦਘਾਟਨੀ ਸਮਾਰੋਹ ਹੋਵੇਗਾ, ਜਦਕਿ ਸ਼ਾਮ 7:20 ਵਜੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। 29 ਅਕਤੂਬਰ ਨੂੰ ਮਲੇਸ਼ੀਆ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ, ਬੰਗਲਾਦੇਸ਼ ਦਾ ਜਾਪਾਨ ਨਾਲ ਤੇ ਭਾਰਤ ਦਾ ਚੀਨ ਨਾਲ ਹੋਵੇਗਾ। 30 ਅਕਤੂਬਰ ਨੂੰ ਬੰਗਲਾਦੇਸ਼ ਤੇ ਮਲੇਸ਼ੀਆ, ਦੱਖਣੀ ਕੋਰੀਆ ਤੇ ਚੀਨ, ਜਦਕਿ ਜਾਪਾਨ ਤੇ ਭਾਰਤ ਦੀਆਂ ਟੀਮਾਂ ਵਿਚਾਲੇ ਮੈਚ ਹੋਣਗੇ। 1 ਨਵੰਬਰ ਨੂੰ ਦੱਖਣੀ ਕੋਰੀਆ ਤੇ ਬੰਗਲਾਦੇਸ਼, ਚੀਨ ਤੇ ਜਾਪਾਨ ਤੇ ਮਲੇਸ਼ੀਆ ਤੇ ਭਾਰਤ ਦੀਆਂ ਟੀਮਾਂ ਭਿੜਨਗੀਆਂ। 2 ਨਵੰਬਰ ਨੂੰ ਚੀਨ ਤੇ ਬੰਗਲਾਦੇਸ਼, ਜਾਪਾਨ ਤੇ ਮਲੇਸ਼ੀਆ ਤੇ ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਮੁਕਾਬਲੇ ਖੇਡੇ ਜਾਣਗੇ। ਟੂਰਨਾਮੈਂਟ ਦੇ ਆਖਰੀ ਪੜਾਅ ਦੇ ਮੁਕਾਬਲੇ ਮੋਹਾਲੀ ’ਚ ਹੋਣਗੇ।
ਇਸ ਦੌਰਾਨ 4 ਨਵੰਬਰ ਨੂੰ ਪੰਜਵੇਂ ਤੇ ਛੇਵੇਂ ਸਥਾਨ ਲਈ ਮੈਚ ਖੇਡਿਆ ਜਾਵੇਗਾ। ਇਸੇ ਦਿਨ ਪਹਿਲੇ ਤੇ ਚੌਥੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਤੇ ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਸੈਮੀਫਾਈਨਲ ਮੁਕਾਬਲੇ ਹੋਣਗੇ। 5 ਨਵੰਬਰ ਨੂੰ ਸ਼ਾਮ 4:30 ਵਜੇ ਕਾਂਸੀ ਦੇ ਤਗਮੇ ਲਈ ਮੁਕਾਬਲਾ ਹੋਵੇਗਾ, ਜਦਕਿ ਸ਼ਾਮ 7 ਵਜੇ ਸੋਨ ਤਗਮੇ ਲਈ ਫਾਈਨਲ ਮੈਚ ਖੇਡਿਆ ਜਾਵੇਗਾ। ਇਸ ਤਰ੍ਹਾਂ ਏਸ਼ੀਆ ਦੀਆਂ ਛੇ ਪ੍ਰਮੁੱਖ ਹਾਕੀ ਟੀਮਾਂ ਵਿਚਾਲੇ ਹੋਣ ਵਾਲੇ ਇਹ ਮੁਕਾਬਲੇ ਹਾਕੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣਨਗੇ।