- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਠੇਕੇ ਦੇ ਆਧਾਰ ’ਤੇ ਐਜੂਕੇਸ਼ਨ ਇੰਸਟਰਕਟਰ ਤੇ ਪਾਰਟ ਟਾਈਮ ਕਲਰਕ ਦੀ ਅਸਾਮੀ ’ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ 11 ਮਹੀਨਿਆਂ ਲਈ ਠੇਕੇ ਦੇ ਆਧਾਰ ’ਤੇ ਇਕ ਐਜੂਕੇਸ਼ਨ ਇੰਸਟਰਕਟਰ ਅਤੇ ਇਕ ਪਾਰਟ ਟਾਈਮ ਕਲਰਕ ਦੀ ਅਸਾਮੀ ’ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਐਜੂਕੇਸ਼ਨ ਇੰਸਟਰਕਟਰ ਦੀ ਇਕ ਅਸਾਮੀ ਲਈ ਉਮੀਦਵਾਰ ਦੀ ਯੋਗਤਾ ਸੇਵਾਮੁਕਤ ਜੇ.ਸੀ.ਓ./ਹੌਲਦਾਰ (ਆਰਮੀ ਐਜੂਕੇਸ਼ਨ ਕਾਰਪਸ) ਜਾਂ ਸਾਬਕਾ ਸੈਨਿਕ ਦੇ ਆਸ਼ਰਿਤ (ਸਾਇੰਸ ਤੇ ਹਿਸਾਬ ਨਾਲ ਗ੍ਰੈਜੂਏਸ਼ਨ) ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਪਾਰਟ ਟਾਈਮ ਕਲਰਕ ਦੀ ਅਸਾਮੀ ਲਈ ਉਮੀਦਵਾਰ ਸਾਬਕਾ ਸੈਨਿਕ ਕਲਰਕ/ਜੀ.ਡੀ. (ਐੱਸ.ਡੀ.) ਹੋਣਾ ਚਾਹੀਦਾ ਹੈ। ਐਜੂਕੇਸ਼ਨ ਇੰਸਟ੍ਰਕਟਰ ਨੂੰ ਪ੍ਰਤੀ ਮਹੀਨਾ 12000 ਰੁਪਏ ਅਤੇ ਪਾਰਟ ਟਾਈਮ ਕਲਰਕ ਨੂੰ 8500 ਰੁਪਏ ਤਨਖਾਹ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣੇ ਦਸਤਾਵੇਜ਼ ਤੇ ਬਾਇਓਡੇਟਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸ਼ਾਸਤਰੀ ਮਾਰਕੀਟ, ਲਾਡੋਵਾਲੀ ਰੋਡ ਜਲੰਧਰ ’ਚ 17 ਜੁਲਾਈ 2026 ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਸਾਬਕਾ ਸੈਨਿਕਾਂ ਤੇ ਉਨ੍ਹਾਂ ਆਸ਼ਰਿਤਾਂ ਨੂੰ ਤਰਜੀਹ ਦਿੱਤੀ ਜਾਵੇਗੀ।