ਰੌਜ਼ਾ ਸ਼ਰੀਫ਼ ਮੰਢਾਲੀ ’ਚ ਜੋੜ ਮੇਲਾ ਚਾਦਰ ਦੀ ਰਸਮ ਨਾਲ ਸੰਪੰਨ ਰੌਜ਼ਾ ਸ਼ਰੀਫ਼ ਮੰਢਾਲੀ ਵਿਖੇ ਸਲਾਨਾ ਜੋੜ ਮੇਲਾ ਚਾਦਰ ਦੀ ਰਸਮ ਨਾਲ ਸੰਪੰਨ
Publish Date: Sun, 05 Jul 2026 07:57 PM (IST)
Updated Date: Mon, 06 Jul 2026 04:09 AM (IST)
* ਸਿਆਸੀ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਦਰਬਾਰ ਸੱਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਰੌਜ਼ਾ ਸ਼ਰੀਫ਼ ਮੰਢਾਲੀ ਵਿਖੇ ਗੱਦੀਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਜੀ ਦੀ ਰਹਿਨੁਮਾਈ ਹੇਠ ਪੰਜ ਰੋਜ਼ਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਗਿਆ। ਮੇਲੇ ਦੀ ਸਮਾਪਤੀ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਨ ਉਪਰੰਤ ਹੋਈ। ਪੰਜ ਦਿਨ ਤੇ ਰਾਤ ਚੱਲੇ ਇਸ ਧਾਰਮਿਕ ਮੇਲੇ ਦੌਰਾਨ ਵੱਖ-ਵੱਖ ਦਰਬਾਰਾਂ ਤੋਂ ਸਾਈਂ ਪੱਪਲ ਸ਼ਾਹ ਭਰੋਮਜਾਰਾ (ਪ੍ਰਧਾਨ, ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ), ਸਾਈਂ ਫੱਕਰ ਸ਼ਾਹ ਦਾਦੂਵਾਲ, ਸਾਈਂ ਸੋਢੀ ਸ਼ਾਹ ਲਲਵਾਂ, ਸਾਈਂ ਜੀਤ ਸ਼ਾਹ ਰੁੜਕਾਂ ਕਲਾਂ, ਬੀਬੀ ਮਹਿੰਦਰ ਕੌਰ (ਦਰਬਾਰ ਬਾਬਾ ਗੁਲਾਮੀ ਸ਼ਾਹ, ਬੰਗਾ), ਬਾਬਾ ਮਨਜੀਤ ਸਾਬਰੀ (ਚੇਅਰਮੈਨ, ਐੱਸਡੀਪੀਸੀ ਪੰਜਾਬ), ਸਾਈਂ ਜਸਵੀਰ ਦਾਸ ਸਾਬਰੀ ਖਾਨਖਾਨਾ, ਸਾਈਂ ਲਖਵੀਰ ਸ਼ਾਹ ਕਾਦਰੀ ਕਟਾਰੀਆ, ਬਾਬਾ ਸਾਧੂ ਸ਼ਾਹ ਚਿਸ਼ਤੀ ਕਟਾਰੀਆ ਤੇ ਸਾਈਂ ਸ਼ੰਭੂ ਫਿਲੌਰ ਸਮੇਤ ਕਈ ਸੰਤ-ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ ਬੰਗਾ, ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਰੌਬੀ ਕੰਗ (ਹਲਕਾ ਇੰਚਾਰਜ ਨਵਾਂ ਸ਼ਹਿਰ), ਡਾ. ਕੁਲਦੀਪ ਰਾਏ, ਪਲਵਿੰਦਰ ਸਿੰਘ ਦੁਸਾਂਝ, ਥਾਣੇਦਾਰ ਗੁਰਨਾਮ ਸਿੰਘ ਸਮੇਤ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ’ਚ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ, ਕਵਾਲਾਂ ਤੇ ਨਕਾਲ ਪਾਰਟੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਸੰਗਤਾਂ ਨੂੰ ਰੌਜ਼ਾ ਸ਼ਰੀਫ਼ ਦੇ ਇਤਿਹਾਸ ਨਾਲ ਜਾਣੂ ਕਰਵਾਇਆ ਅਤੇ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਗੱਦੀ ਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਜੀ ਵੱਲੋਂ ਸੰਤ-ਮਹਾਂਪੁਰਸ਼ਾਂ, ਮਹਿਮਾਨਾਂ, ਕਲਾਕਾਰਾਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਨੂਰ ਮੁਹੰਮਦ ਅਤੇ ਆਸ਼ੂ ਚੋਪੜਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਬੀਬੀ ਸੀਤਾ ਦੇਵੀ, ਮੁਹੰਮਦ ਆਸ਼ਿਕ ਨੀਲਾ, ਮੀਰਾ ਸ਼ਰਮਾ (ਸਰਪੰਚ ਮੰਢਾਲੀ), ਧਰਮਿੰਦਰ ਸਿੰਘ ਨੰਬਰਦਾਰ, ਕਮਲਜੀਤ ਕਰ (ਸਾਬਕਾ ਸਰਪੰਚ), ਰੋਸ਼ਨ ਲਾਲ (ਸਰਪੰਚ ਕੁਲਬਮ), ਬਲਜੀਤ ਸਿੰਘ (ਸਾਬਕਾ ਸਰਪੰਚ ਕੁਲਬਮ), ਹੁਸਨ ਲਾਲ ਜੱਬੋਵਾਲ, ਰਜਿੰਦਰ ਸ਼ਰਮਾ, ਜਗਜੀਤ ਪੀਟਾ, ਸੋਹਣ ਲਾਲ ਜੱਬੋਵਾਲ, ਡਾ. ਸਤਨਾਮ ਸਿੰਘ ਪਰਸੋਵਾਲ, ਮਨੀ, ਗੱਗੀ, ਹਨੀ, ਕੁਲਰਾਜ ਮੁਹੰਮਦ, ਚਰਨਜੀਤ ਰਾਏ, ਡਾ. ਮੋਹਣ ਲਾਲ ਬੱਧਣ, ਸੋਨੂੰ ਜੱਸਮਜਾਰਾ, ਡਾ. ਜਗਦੀਸ਼ ਮੁਹੰਮਦ, ਗੋਰਾ ਚੱਕਪ੍ਰੇਮਾ, ਪੱਪੀ ਅਨੀਹਰ, ਸਨੀ, ਬੰਟੀ, ਸੋਨੀ ਮੰਢਾਲੀ, ਚੰਨੀ ਖੋਥੜਾਂ, ਮਾਣਕ ਦੁਸਾਂਝ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸਨ।