- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਜਾਣਕਾਰੀ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਸਾੰਝੀ ਕੀਤੀ। ਉਨ੍ਹਾਂ ਦੱਸਿਆ ਕਿ ਟਰਾਈਲ ਦੀ ਫੀਸ ਸਿਰਫ 300 ਰੁਪਏ ਹੈ ਜਦੋਂਕਿ ਇਸ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ 1 ਸਤੰਬਰ, 2012 ਤੋਂ 31 ਅਗਸਤ, 2014 ਦੇ ਵਿਚਕਾਰ ਹੋਣੀ ਚਾਹੀਦੀ ਹੈ, ਉਹ ਹੀ ਇਸ ਵਿਚ ਭਾਗ ਲੈਣ ਦੇ ਯੋਗ ਹਨ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : 23 ਸਤੰਬਰ ਨੂੰ ਜਲੰਧਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਲੋੰ ਅੰਡਰ-14 ਵਰਗ ਵਿੱਚ ਮੁੰਡਿਆਂ ਲਈ ਟਰਾਇਲ ਕਰਵਾਏ ਜਾ ਰਹੇ ਹਨ। ਇਹ ਟਰਾਇਲ ਸਵੇਰੇ 11 ਵਜੇ ਬਲਟਨ ਪਾਰਕ ਦੇ ਕ੍ਰਿਕਟ ਮੈਦਾਨ ’ਚ ਕਰਵਾਏ ਜਾਣਗੇ। ਇਹ ਜਾਣਕਾਰੀ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਸਾੰਝੀ ਕੀਤੀ। ਉਨ੍ਹਾਂ ਦੱਸਿਆ ਕਿ ਟਰਾਈਲ ਦੀ ਫੀਸ ਸਿਰਫ 300 ਰੁਪਏ ਹੈ ਜਦੋਂਕਿ ਇਸ ’ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ 1 ਸਤੰਬਰ, 2012 ਤੋਂ 31 ਅਗਸਤ, 2014 ਦੇ ਵਿਚਕਾਰ ਹੋਣੀ ਚਾਹੀਦੀ ਹੈ, ਉਹ ਹੀ ਇਸ ਵਿਚ ਭਾਗ ਲੈਣ ਦੇ ਯੋਗ ਹਨ। ਜਿਹੜੇ ਖਿਡਾਰੀਆਂ ਭਾਗ ਲੈਣ ਦੇ ਇਛੁੱਕ ਹਨ, ਉਹ ਆਪਣਾ ਆਧਾਰ ਕਾਰਡ ਅਤੇ ਡਿਜੀਟਲ ਜਨਮ ਸਰਟੀਫਿਕੇਟ ਲੈ ਕੇ ਮੈਦਾਨ ਵਿੱਚ ਚਿੱਟੀ ਕਿੱਟ ਪਹਿਨ ਕੇ ਸਮੇੰ ਸਿਰ ਪਹੁੰਚ ਜਾਣ। ਦੇਰੀ ਨਾਲ ਪਹੁੰਚਣ ਵਾਲਿਆਂ ਨੂੰ ਦਾਖਲਾ ਨਹੀਂ ਮਿਲੇਗਾ।