- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਕਰਤਾਰਪੁਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ

-ਹਲਕਾ ਕਰਤਾਰਪੁਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਅਹਿਮ ਮੀਟਿੰਗ
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਕਾਂਗਰਸ ਦੇ ਇੰਚਾਰਜ ਸੇਵਾਮੁਕਤ ਐੱਸਐੱਸਪੀ ਰਜਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ 1 ਅਤੇ 2 ਦੇ ਬੀਐੱਲਏ, ਸਮੂਹ ਬਲਾਕ ਪ੍ਰਧਾਨਾਂ, ਮੰਡਲ ਪ੍ਰਧਾਨਾਂ, ਸਰਪੰਚਾਂ-ਪੰਚਾਂ, ਬਲਾਕ ਸੰਮਤੀ ਮੈਂਬਰਾਂ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਦੌਰਾਨ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਇੰਚਾਰਜ ਤੇ ਐੱਸਆਈਆਰ ਪ੍ਰੋਜੈਕਟ ਦੇ ਕੋਆਰਡੀਨੇਟਰ ਮੈਡਮ ਹਰਸਿਮਰਨ ਬਾਜਵਾ ਉਚੇਚੇ ਤੌਰ ’ਤੇ ਸ਼ਾਮਲ ਹੋਏ।
ਇਸ ਮੌਕੇ ਇਕੱਤਰ ਹੋਏ ਬੀਐੱਲਏ ਤੇ ਪਾਰਟੀ ਵਰਕਰਾਂ ਨੂੰ ਮੈਡਮ ਹਰਸਿਮਰਨ ਬਾਜਵਾ ਨੇ ਪ੍ਰੋਜੈਕਟਰ ਰਾਹੀਂ ਵੋਟ ਦੀ ਕੀਮਤ, ਸੰਵਿਧਾਨਕ ਅਧਿਕਾਰਾਂ, ਬੀਐੱਲਏ, ਅਹੁਦੇਦਾਰਾਂ ਤੇ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਹਲਕਾ ਮੁਖੀ ਸੇਵਾਮੁਕਤ ਐੱਸਐੱਸਪੀ ਰਜਿੰਦਰ ਸਿੰਘ ਨੇ ਸਾਰੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਮੋਤਾ ਸਿੰਘ ਬਲਾਕ ਪ੍ਰਧਾਨ ਕਨਵਰਬੀਰ ਸਰਾਏ (ਉਪ-ਪ੍ਰਧਾਨ ਡੀਡੀਸੀ, ਰਘੁਬੀਰ ਸਿੰਘ ਗਿੱਲ,ਰਾਜਪਾਲ ਸਿੰਘ ਚਕਰਾਲਾ ਪ੍ਰਧਾਨ ਕਿਸਾਨ ਵਿੰਗ ਕਰਤਾਰਪੁਰ, ਜਸਬੀਰ ਸਿੰਘ ਸ਼ੀਰਾ ਗਾਖਲ ਸਾਬਕਾ ਪ੍ਰਧਾਨ ਯੂਥ ਕਾਂਗਰਸ ਤੇ ਜਨਰਲ ਸਕੱਤਰ ਡੀਡੀਸੀ, ਕੁਲਵਿੰਦਰ ਸਿੰਘ ਜਨਰਲ ਸਕੱਤਰ, ਅਰਵਿੰਦ ਢੰਡਾ ਵਾਈਸ ਚੇਅਰਮੈਨ ਐੱਸਸੀ ਵਿੰਗ ਜਲੰਧਰ ਦਿਹਾਤੀ,ਨਰੇਸ਼ ਗੋਰਾ ਸ਼ਹਿਰੀ ਵਾਈਸ ਪ੍ਰਧਾਨ, ਧੰਨਾ ਸਹੋਤਾ ਕੋਆਰਡੀਨੇਟਰ ਐੱਸਸੀ ਵਿੰਗ ਬਲਾਕ-2, ਹੀਰਾ ਲਾਲ ਖੋਸਲਾ ਵਾਈਸ ਚੇਅਰਮੈਨ ਐੱਸਸੀ ਵਿੰਗ ਜਲੰਧਰ ਦਿਹਾਤੀ, ਸਾਬਕਾ ਕੌਂਸਲਰ ਬਾਲ ਮੁਕੰਦ ਬਾਲੀ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਬੱਲ, ਸਾਬਕਾ ਨਗਰ ਕੌਂਸਲ ਪ੍ਰਧਾਨ ਸੂਰਜ ਭਾਨ, ਸਾਬਕਾ ਸਰਪੰਚ ਬਲਵਿੰਦਰ ਸਿੰਘ ਜੰਡੂ ਸਿੰਘਾ, ਸਰਪੰਚ ਜਸਵਿੰਦਰ ਸਿੰਘ ਸੰਗਲ ਸੋਹਲ, ਸਾਬਕਾ ਸਰਪੰਚ ਲਹਿਂਬਰ ਸਿੰਘ ਗੋਬਿੰਦਪੁਰ, ਸਰਪੰਚ ਜਗਜੀਤ ਸਿੰਘ ਜੀਤਾ ਲੱਲੀਆਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਕੁਰਾਲੀ, ਸਰਪੰਚ ਗੁਰਪ੍ਰੀਤ ਸਿੰਘ ਨਵਾਂ ਪਿੰਡ, ਸਰਪੰਚ ਗੋਰਾ ਨੰਗਲ ਸਲੇਮਪੁਰ, ਸਰਪੰਚ ਮਦਨ ਲਾਲ ਬੁਲੋਵਾਲ, ਸਰਪੰਚ ਬਲਵੀਰ ਚੰਦ ਆਲਮਗੀਰ, ਸਰਪੰਚ ਜਸਵਿੰਦਰ ਸਿੰਘ ਹਸਨਮੁੰਡਾ, ਸੰਮਤੀ ਮੈਂਬਰ ਪ੍ਰਿਤਪਾਲ ਸਿੰਘ, ਸੰਮਤੀ ਮੈਂਬਰ ਜਸਕਰਨ ਸਿੰਘ ਸੁਦਾਣਾ, ਪ੍ਰਧਾਨ ਹਰਮੇਸ਼ ਕੁਮਾਰ ਕਾਲਾ ਜਲੋਵਾਲ ਕਲੋਨੀ, ਗੁਰਬਖਸ਼ ਸਿੰਘ ਨੌਗੱਜਾ, ਸੁਰਿੰਦਰ ਸ਼ਿੰਦਾ ਐਮਾਕਾਜੀ, ਸਾਬਕਾ ਸਰਪੰਚ ਰੇਸ਼ਮ ਲਾਲ ਰਾਊਵਾਲੀ, ਦਰਸ਼ਨ ਸਿੰਘ ਬਾਹੀਆ, ਰਾਜਪਾਲ ਰਾਜਾ ਹਸਨ ਮੁੰਡਾ,ਸੋਹਨ ਲਾਲ ਬਾਵਾ ਮੁਸਤਫਾਪੁਰ, ਮਨਦੀਪ ਮੰਨਾ ਮਝੈਲ ਚਾਹੜਕੇ, ਜਸਕਮਲ ਸਿੰਘ ਮਦਾਰਾਂ, ਅਮਨ ਨਾਗਰਾ, ਬਿਮਲਜੀਤ ਕਾਲਾ ਮੀਰਪੁਰ, ਐਡਵੋਕੇਟ ਇੰਦਰਜੀਤ ਸਿੰਘ ਪੱਤੜ ਕਲਾਂ, ਦਵਿੰਦਰ ਸਿੰਘ ਪੱਤੜ ਖੁਰਦ, ਸਤਨਾਮ ਸਭਰਵਾਲ, ਲਾਡੀ ਖੋਸਾ ਬਿਧੀਪੁਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।