- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ 'ਚੋਂ 50 ਸਾਲ ਪੁਰਾਣੀ ਨਕਸਲਵਾਦੀ ਸਮੱਸਿਆ ਨੂੰ ਸਮਾਂਬੱਧ ਤਰੀਕੇ ਨਾਲ ਖ਼ਤਮ ਕੀਤਾ ਹੈ। ਇਸ ਤੋਂ ਇਲਾਵਾ ਉੱਤਰ-ਪੂਰਬ (ਨੌਰਥ ਈਸਟ) ਵਿੱਚੋਂ ਵੀ ਅੱਤਵਾਦ ਦਾ ਖ਼ਾਤਮਾ ਕੀਤਾ ਗਿਆ ਹੈ। ਹੁਣ ਵਾਰੀ ਪੰਜਾਬ ਨੂੰ 'ਚਿੱਟਾ ਮੁਕਤ' ਬਣਾਉਣ ਦੀ ਹੈ...

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ 'ਚ ਬੁੱਧਵਾਰ ਨੂੰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਪਹੁੰਚਦੇ ਹੀ ਪੰਡਾਲ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਭਾਜਪਾ ਦੀ 13 ਦਿਨਾ ਨਸ਼ਾ ਮੁਕਤ ਯਾਤਰਾ 18 ਸਤੰਬਰ ਨੂੰ ਸ਼ੁਰੂ ਹੋਈ ਸੀ ਤੇ 117 ਵਿਧਾਨ ਸਭਾ ਹਲਕਿਆਂ 'ਚੋਂ ਲੰਘਦਿਆਂ ਕਰੀਬ 4000 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਜਲੰਧਰ ਪਹੁੰਚੀ।
ਅਮਿਤ ਸ਼ਾਹ ਨੇ ਸੰਬੋਧਨ ਦੌਰਾਨ ਕੇਵਲ ਸਿੰਘ ਢਿੱਲੋਂ, ਇਕਬਾਲ ਲਾਲਪੁਰਾ, ਮਨਪ੍ਰੀਤ ਸਿੰਘ ਬਾਦਲ, ਅਸ਼ਵਨੀ ਸ਼ਰਮਾ, ਤਰੁਣ ਚੁੱਘ, ਸੰਦੀਪ ਪਾਠਕ, ਸ਼ਵੇਤ ਮਲਿਕ, ਸੁਨੀਲ ਜਾਖੜ, ਪ੍ਰਨੀਤ ਕੌਰ, ਵਿਜੈ ਸਾਂਪਲਾ, ਰਾਘਵ ਚੱਢਾ, ਚਰਨਜੀਤ ਸਿੰਘ ਅਟਵਾਲ, ਸਿਰਸਾ, ਆਪਣੇ ਮਿੱਤਰ ਰਵਨੀਤ ਬਿੱਟੂ, ਸਤਨਾਮ ਸੰਧੂ, ਦਿਨੇਸ਼ ਬੱਬੂ, ਅਸ਼ੋਕ ਮਿੱਤਲ, ਬਿਕਰਮਜੀਤ ਸਾਹਨੀ, ਹਰਭਜਨ ਸਿੰਘ, ਜੀਵਨ ਗੁਪਤਾ, ਸੁਸ਼ੀਲ ਰਿੰਕੂ ਸਮੇਤ ਕਈ ਆਗੂਆਂ ਦੇ ਨਾਂ ਲਏ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਪੰਜਾਬ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਬਣਦੀ ਹੈ ਤਾਂ 31 ਦਸੰਬਰ 2029 ਤੋਂ ਪਹਿਲਾਂ-ਪਹਿਲਾਂ ਪੰਜਾਬ ਨੂੰ 'ਚਿੱਟੇ' ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਜਾਵੇਗਾ।
ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਪੂਰੇ ਦੇਸ਼ ਵਿਚ ਦੋ ਮੁੱਖ ਗੱਲਾਂ ਲਈ ਜਾਣਿਆ ਜਾਂਦਾ ਹੈ। ਇਕ ਅੰਨਦਾਤਾ ਤੇ ਦੂਜਾ ਵੀਰ ਜਵਾਨਾਂ ਲਈ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਵਿਚ ਖਾਣ-ਪੀਣ ਦੀਆਂ ਵਸਤੂਆਂ ਦੀ ਲੋੜ ਪਈ, ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰਾਂ ਤੇ ਗੋਦਾਮਾਂ ਨੂੰ ਭਰਨ ਦਾ ਕੰਮ ਕੀਤਾ ਹੈ।
ਆਜ਼ਾਦੀ ਤੋਂ ਪਹਿਲਾਂ ਦਾ ਸਮਾਂ ਹੋਵੇ ਜਾਂ ਆਜ਼ਾਦੀ ਤੋਂ ਬਾਅਦ ਦਾ, ਜਦੋਂ ਵੀ ਦੇਸ਼ ਦੀ ਸੁਰੱਖਿਆ 'ਤੇ ਸੰਕਟ ਆਇਆ, ਪੰਜਾਬ ਦੇ ਜਵਾਨਾਂ ਨੇ ਮਾਂ ਭਾਰਤੀ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇਣ ਵਿਚ ਹਮੇਸ਼ਾ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਜੇਕਰ ਸਭ ਤੋਂ ਵੱਧ ਬਲੀਦਾਨ ਕਿਸੇ ਸੂਬੇ ਨੇ ਦਿੱਤਾ ਹੈ ਤਾਂ ਉਹ ਪੰਜਾਬ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੀਆਂ ਵੀਰ ਮਾਤਾਵਾਂ ਨੂੰ ਹੱਥ ਜੋੜ ਕੇ ਪ੍ਰਣਾਮ ਕੀਤਾ।
ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਉਂਦਿਆਂ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਨੇ ਪੰਜਾਬ 'ਚ ਚਿੱਟੇ ਦੇ ਵਪਾਰ ਨੂੰ ਖੁੱਲ੍ਹੇਆਮ ਚੱਲਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਕਿਸਾਨਾਂ, ਉਦਯੋਗਾਂ, ਕਾਨੂੰਨ-ਵਿਵਸਥਾ ਤੇ ਮਹਿਲਾ ਸੁਰੱਖਿਆ ਵਰਗੇ ਕਈ ਮੁੱਦੇ ਹਨ, ਪਰ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਦਾ ਸਭ ਤੋਂ ਮੁੱਖ ਅਤੇ ਕੇਂਦਰੀ ਮੁੱਦਾ 'ਨਸ਼ਾ ਮੁਕਤ ਪੰਜਾਬ' ਹੀ ਹੋਵੇਗਾ। ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਨਸ਼ਾ ਖ਼ਤਮ ਨਹੀਂ ਕਰ ਸਕਦੀ, ਇਹ ਸਿਰਫ਼ ਭਾਜਪਾ ਹੀ ਕਰ ਸਕਦੀ ਹੈ।
ਅਮਿਤ ਸ਼ਾਹ ਨੇ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਵਲੋਂ ਪਠਾਨਕੋਟ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਯਾਤਰਾ 13 ਦਿਨਾਂ 'ਚ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਅਤੇ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਨੂੰ ਕਵਰ ਕਰਦੀ ਹੋਈ ਇੱਥੇ ਸਮਾਪਤ ਹੋਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ 'ਚੋਂ 50 ਸਾਲ ਪੁਰਾਣੀ ਨਕਸਲਵਾਦੀ ਸਮੱਸਿਆ ਨੂੰ ਸਮਾਂਬੱਧ ਤਰੀਕੇ ਨਾਲ ਖ਼ਤਮ ਕੀਤਾ ਹੈ। ਇਸ ਤੋਂ ਇਲਾਵਾ ਉੱਤਰ-ਪੂਰਬ (ਨੌਰਥ ਈਸਟ) ਵਿੱਚੋਂ ਵੀ ਅੱਤਵਾਦ ਦਾ ਖ਼ਾਤਮਾ ਕੀਤਾ ਗਿਆ ਹੈ। ਹੁਣ ਵਾਰੀ ਪੰਜਾਬ ਨੂੰ 'ਚਿੱਟਾ ਮੁਕਤ' ਬਣਾਉਣ ਦੀ ਹੈ, ਜਿੱਥੇ ਨਸ਼ਾ ਤਸਕਰਾਂ ਨੂੰ ਚੁਣ-ਚੁਣ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇਗਾ।
ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਇਕ ਭਾਵੁਕ ਘਟਨਾ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦੱਸਿਆ ਕਿ ਉਹ ਇਕ ਅਜਿਹੀ ਮਾਂ ਨੂੰ ਮਿਲ ਕੇ ਆਏ ਹਨ, ਜਿਸ ਦੇ ਦੋ ਨੌਜਵਾਨ ਪੁੱਤਰਾਂ ਦੀ ਨਸ਼ੇ ਦੀ ਲਤ ਕਾਰਨ ਮੌਤ ਹੋ ਗਈ। ਉਹ ਮਾਤਾ ਆਪਣੇ ਦੋਵਾਂ ਪੁੱਤਰਾਂ ਦੀਆਂ ਤਸਵੀਰਾਂ ਗੋਦ 'ਚ ਰੱਖ ਕੇ ਅਪੀਲ ਕਰ ਰਹੀ ਸੀ ਕਿ ਨਸ਼ੇ ਦੇ ਇਸ ਜਾਲ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਹੋਰਨਾਂ ਦੇ ਪੁੱਤਰਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।
ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਹਾਦਰੀ ਲਈ ਜਾਣੇ ਜਾਂਦੇ ਸੀ, ਅੱਜ ਉਹੀ ਜਵਾਨੀ ਨਸ਼ੇ ਨੇ ਮਾਰ ਦਿੱਤੀ। ਇਸ ਯਾਤਰਾ ਦੌਰਾਨ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ 'ਚ ਖੜ ਕੇ ਲੋਕਾਂ ਨੇ ਸਾਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿਰਫ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ। ਸੱਥਾਂ ਵਾਲੇ ਵੀਰਾਂ ਨੇ ਕਿਹਾ ਕਿ ਜੇ ਤੁਸੀਂ ਨਾ ਬਚਾਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਖਤਮ ਹੋ ਜਾਣਗੀਆਂ।
ਸਮਾਂ/ਸਰਕਾਰ--------------------------ਫੜਿਆ ਗਿਆ ਨਸ਼ਾ (ਕਿਲੋਗ੍ਰਾਮ 'ਚ)--------ਜ਼ਬਤ ਕੀਤੇ ਨਸ਼ੇ ਦੀ ਕੁੱਲ ਕੀਮਤ
2004 -2014 (ਕਾਂਗਰਸ ਸਰਕਾਰ)------------- 26 ਲੱਖ ਕਿਲੋ------------------------------₹40,000 ਕਰੋੜ
2014 - 2024 (ਮੋਦੀ ਸਰਕਾਰ)----------------1 ਕਰੋੜ 20 ਲੱਖ ਕਿਲੋ--------------------₹1,90,000 ਕਰੋੜ
ਅੰਤ 'ਚ ਅਮਿਤ ਸ਼ਾਹ ਨੇ ਪੰਜਾਬ ਦੇ ਨੌਜਵਾਨਾਂ ਤੇ ਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਤੇ ਖੁਸ਼ਹਾਲ ਬਣਾਉਣ ਲਈ ਕਮਲ ਦੇ ਫੁੱਲ 'ਤੇ ਵੋਟ ਪਾ ਕੇ ਭਾਜਪਾ ਦਾ ਸਮਰਥਨ ਕਰਨ।
ਮੰਚ 'ਤੇ ਕੇਵਲ ਸਿੰਘ ਢਿੱਲੋਂ ਨਾਲ ਬੈਠੇ ਅਮਿਤ ਸ਼ਾਹ।
ਪੰਜਾਬ ਦੇ ਲੋਕ ਨਸ਼ਿਆਂ ਖ਼ਿਲਾਫ਼ ਨਿਰਣਾਇਕ ਲੜਾਈ ਲੜ ਰਹੇ ਹਨ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਕਰਦਿਆਂ ਭਾਜਪਾ ਵੱਲੋਂ 18 ਸਤੰਬਰ ਨੂੰ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਯਾਤਰਾ ਪੰਜਾਬ… https://t.co/69ozWpeS0k
— Amit Shah (@AmitShah) September 30, 2026