- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਜੀਆਈ ਨੇ ਜਲੰਧਰ ਹਾਈਟਸ ਵਿਖੇ ਫਲੱਡਲਿਟ ਗਲੀ ਬਾਕਸ ਕ੍ਰਿਕਟ ਗਰਾਊਂਡ ਦੀ ਸਥਾਪਨਾ ਕੀਤੀ

-ਕਿਹਾ, ਵਸਨੀਕਾਂ ਤੇ ਉੱਭਰਦੇ ਕ੍ਰਿਕਟਰਾਂ ਨੂੰ ਘਰ ਨੇੜੇ ਹੀ ਆਧੁਨਿਕ ਖੇਡ ਸਹੂਲਤਾਂ ਦਾ ਮਿਲੇਗਾ ਲਾਭ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਊਰਜਾ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦੇ ਹੋਏ ਰਚਨਾਤਮਕ ਸਰਗਰਮੀਆਂ ਵੱਲ ਮੋੜਨ ਦੇ ਉਦੇਸ਼ ਨਾਲ, ਏਜੀਆਈ ਇੰਫਰਾ ਲਿਮਿਟਿਡ ਦੀ ਸਹਾਇਕ ਸੰਸਥਾ ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਨੇ ਜਲੰਧਰ ਹਾਈਟਸ-2, ਅਰਬਾਨਾ, 66 ਫੁੱਟੀ ਰੋਡ, ਜਲੰਧਰ ਵਿਖੇ ਇਕ ਆਧੁਨਿਕ ਫਲੱਡਲਾਈਟ ਗਲੀ ਬਾਕਸ ਕ੍ਰਿਕਟ ਗਰਾਊਂਡ ਸਥਾਪਤ ਕੀਤੀ ਹੈ।
ਇਸ ਮੌਕੇ ਏਜੀਆਈ ਇੰਫਰਾ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਸਮਾਂ ਹੌਲੀ-ਹੌਲੀ ਬੀਤ ਰਿਹਾ ਹੈ ਜਦੋਂ ਬੱਚੇ ਖੇਡ ਮੈਦਾਨਾਂ ਦੀ ਘਾਟ ਕਾਰਨ ਤੰਗ ਗਲੀਆਂ ’ਚ ਕ੍ਰਿਕਟ ਖੇਡਦੇ ਸਨ। ਅਜੋਕੀ ਨੌਜਵਾਨ ਪੀੜ੍ਹੀ ਆਧੁਨਿਕ ਖੇਡ ਸਹੂਲਤਾਂ ਨੂੰ ਤਰਜੀਹ ਦਿੰਦੀ ਹੈ ਜੋ ਉਨ੍ਹਾਂ ਨੂੰ ਸੁਰੱਖਿਅਤ, ਰੋਮਾਂਚਕ ਤੇ ਪੇਸ਼ੇਵਰ ਖੇਡ ਮਾਹੌਲ ਪ੍ਰਦਾਨ ਕਰਦੀਆਂ ਹਨ। ਖੇਡਾਂ ਤੇ ਮਨੋਰੰਜਨ ਸਰਗਰਮੀਆਂ ’ਚ ਆ ਰਹੇ ਬਦਲਾਅ ਨੂੰ ਸਮਝਦਿਆਂ, ਏਜੀਆਈ ਨੇ ਰਿਹਾਇਸ਼ੀ ਟਾਊਨਸ਼ਿਪ ’ਚ ਇਹ ਉਪਰਾਲਾ ਕੀਤਾ ਹੈ।
ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਭੰਬਰੀ ਅਨੁਸਾਰ, ਇਹ ਸਹੂਲਤ ਨਾ ਸਿਰਫ਼ ਜ਼ਮੀਨੀ ਪੱਧਰ ਦੇ ਕ੍ਰਿਕਟਰਾਂ ਨੂੰ ਸਾਫ਼-ਸੁਥਰਾ, ਸੁਰੱਖਿਅਤ ਤੇ ਆਕਰਸ਼ਕ ਖੇਡ ਮਾਹੌਲ ਪ੍ਰਦਾਨ ਕਰੇਗੀ, ਸਗੋਂ ਹਰ ਉਮਰ ਵਰਗ ਦੇ ਲੋਕਾਂ ਨੂੰ ਫਿਟਨੈੱਸ, ਮਨੋਰੰਜਨ ਤੇ ਸਮੁੱਚੀ ਤੰਦਰੁਸਤੀ ਲਈ ਖੇਡਾਂ ’ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕਰੇਗੀ। ਭੰਬਰੀ ਨੇ ਇਸ ਆਧੁਨਿਕ ਖੇਡ ਸਹੂਲਤ ਦੀ ਸਥਾਪਨਾ ਲਈ ਏਜੀਆਈ ਇੰਫਰਾ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ, ਏਜੀਆਈ ਇਨਫਰਾਸਟ੍ਰੱਕਚਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਰਿੰਦਰ ਸਿੰਘ ਤੇ ਏਜੀਆਈ ਮੈਜੈਸਟਿਕ ਲਿਵਿੰਗ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਭਿਜੀਤ ਸਿੰਘ ਦਾ ਉਨ੍ਹਾਂ ਦੀ ਦੂਰਦਰਸ਼ੀ ਸੋਚ ਤੇ ਅਟੱਲ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ। ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਵਿਸ਼ਵ-ਪੱਧਰੀ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ, ਖੇਡ ਪ੍ਰਤਿਭਾ ਨੂੰ ਨਿਖਾਰਨ ਤੇ ਨੌਜਵਾਨਾਂ ਤੇ ਸਮਾਜ ’ਚ ਸਿਹਤਮੰਦ ਤੇ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।