- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਵੋਕੇਟ ਰਜਿੰਦਰ ਮੰਡ ਦੀ ਮਿ੍ਰਤਕ ਦੇਹ ਦਾ ਗ਼ਗਮੀਨ ਮਹੌਲ ਵਿੱਚ ਹੋਇਆ ਅੰਤਮ ਸਸਕਾਰ,

24 ਜੂਨ ਬੁੱਧਵਾਰ ਨੂੰ ਹੋਵੇਗਾ ਸ਼ਰਧਾਂਜਲੀ ਸਮਾਗਮ
ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਜਲੰਧਰ
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਐਡਵੋਕੇਟ ਰਜਿੰਦਰ ਸਿੰਘ ਮੰਡ ਦਾ ਉਨਾਂ ਦੇ ਪਿੰਡ ਮੰਡ ਮੌੜ ’ਚ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਅਤਿਮ ਯਾਤਰਾ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸੈਂਕੜੇ ਲੋਕ ਸ਼ਾਮਲ ਹੋਏ। ਇਸ ਦੌਰਾਨ ਰਜਿੰਦਰ ਮੰਡ ਦੀ ਪਤਨੀ ਬੀਬੀ ਹਰਦੀਪ ਕੌਰ ਮੰਡ, ਬੇਟੀ ਮਨਪ੍ਰੀਤ ਮੰਡ ਤੇ ਮਾਤਾ ਮਹਿੰਦਰ ਕੌਰ ਦਾ ਵਿਰਲਾਪ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਦੀ ਚਿਖਾ ਨੂੰ ਬੇਟੇ ਮਨਰਾਜ ਮੰਡ (ਬੇਟਾ) ਨੇ ਅਗਨੀ ਵਿਖਾਈ। ਪਰਿਵਾਰਕ ਸੂਤਰਾਂ ਅਨੁਸਾਰ ਐਡਵੋਕੇਟ ਰਜਿੰਦਰ ਮੰਡ ਦਾ ਸ਼ਰਧਾਂਜਲੀ ਸਮਾਗਮ 24 ਜੂਨ ਦਿਨ ਬੁੱਧਵਾਰ ਨੂੰ 11 ਵਜੇ ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ’ਚ ਹੋਵੇਗਾ। ਇਸ ਮੌਕੇ ਸੀਪੀਆਈ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਤੇ ਸਾਬਕਾ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਕਾਮਰੇਡ ਜਗਰੂਪ, ਰਛਪਾਲ ਸਿੰਘ ਬੜਾ ਪਿੰਡ, ਸੰਪਾਦਕ ਚੰਦ ਫਤਿਹਪੁਰੀ, ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕੁਲਦੀਪ ਭੋਲਾ, ਰਛਪਾਲ ਕੈਲੇ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ, ਪ੍ਰਧਾਨ ਕੁਲਵੰਤ ਸਿੰਘ ਸੰਧੂ, ਟਰੱਸਟੀ ਮੰਗਤ ਰਾਮ ਪਾਸਲਾ ਤੇ ਰਣਜੀਤ ਸਿੰਘ ਔਲਖ, ਕੇਸਰ ਨੇ ਮੰਡ ਨੇ ਸ਼ਰਧਾਂਜਲੀ ਦਿੱਤੀ। ਅੰਤਿਮ ਯਾਤਰਾ ’ਚ ਹੋਰਨਾਂ ਤੋਂ ਇਲਾਵਾ ਸੁਕੀਰਤ ਆਨੰਦ, ਡਾ. ਜਸ ਮੰਡ, ਸੇਵਾਮੁਕਤ ਐੱਸਐੱਸਪੀ ਤੇ ਕਾਂਗਰਸ ਪਾਰਟੀ ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ, ਉੱਘੇ ਲੇਖਕ ਬਲਬੀਰ ਪਰਵਾਨਾ, ਮੱਖਣ ਮਾਨ, ਸਵਰਨ ਸਿੰਘ ਟਹਿਣਾ, ਪਰਮਜੀਤ ਸਮਰਾਏ, ਮਹਿੰਦਰ ਸਿੰਘ ਘੋੜਾਬਾਹੀ, ਸੰਤੋਖ ਸਿੰਘ, ਰਘਬੀਰ ਸਿੰਘ ਘੋੜਾਬਾਹੀ, ਜਤਿੰਦਰ ਪੰਮੀ, ਸੱਤਪਾਲ ਡੀਏ, ਸੱਤਪਾਲ ਬੰਬੀਆਂਵਾਲ, ਸੁਮਨਦੀਪ ਅਧਿਆਪਕ ਆਗੂ, ਐਡਵੋਕੇਟ ਸੰਦੀਪ ਸ਼ਰਮਾ, ਐਡਵੋਕੇਟ ਅਮਰੀਕ ਸਿੰਘ ਸੈਣੀ, ਸੁਖਜਿੰਦਰ ਪਾਲ ਸਿੰਘ, ਪ੍ਰਿਤਪਾਲ ਸਿੰਘ, ਨਰਿੰਦਰਪਾਲ ਸਿੰਘ, ਦਵਿੰਦਰ ਮੌੜ ਗਿੱਲ, ਸੁਦਾਗਰ ਸਿੰਘ, ਨਵਾਂ ਜ਼ਮਾਨਾ ਤੋਂ ਰੋਸ਼ਨ ਲਾਲ, ਗਿਆਨ ਚੰਦ ਤੇ ਕਪਿਲ ਕੁਮਾਰ ਤੇ ਪਰਮਜੀਤ ਕਲਸੀ, ਕੁਲਦੀਪ ਭੱਟੀ ਆਦਿ ਸ਼ਾਮਲ ਸਨ। ਉਨ੍ਹਾਂ ਨੂੰ ਸੰਗਰਾਮੀ ਸ਼ਰਧਾਂਜਲੀ ਦਿੰਦਿਆਂ ਸੀਪੀਆਈ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਤੇ ਸਾਬਕਾ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਤੇ ਸਾਬਕਾ ਸੂਬਾ ਸਕੱਤਰ ਕਾਮਰੇਡ ਜਗਰੂਪ, ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਬੜਾ ਪਿੰਡ, ਚੰਦ ਫਤਿਹਪੁਰੀ, ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀਪੀਆਈ ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਭੋਲਾ, ਸੀਪੀਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਛਪਾਲ ਕੈਲੇ, ਸੀਪੀਆਈ ਜ਼ਿਲ੍ਹਾ ਤਰਨ ਤਾਰਨ ਦੇ ਸਕੱਤਰ ਦਵਿੰਦਰ ਸੋਹਲ, ਇਸਤਰੀ ਆਗੂ ਰੁਪਿੰਦਰ ਕੌਰ ਮਾੜੀਮੇਘਾ ਤੇ ਸੰਤੋਸ਼ ਬਰਾੜ ਨੇ ਮ੍ਰਿਤਕ ਦੇਹ ’ਤੇ ਸੂਹਾ ਝੰਡਾ ਪਾਇਆ। ਇਸੇ ਤਰ੍ਹਾਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ, ਪ੍ਰਧਾਨ ਕੁਲਵੰਤ ਸਿੰਘ ਸੰਧੂ, ਟਰੱਸਟੀ ਮੰਗਤ ਰਾਮ ਪਾਸਲਾ ਤੇ ਰਣਜੀਤ ਸਿੰਘ ਔਲਖ, ਕੇਸਰ ਨੇ ਮੰਡ ਹੁਰਾਂ ਦੀ ਮ੍ਰਿਤਕ ਦੇਹ ’ਤੇ ਗ਼ਦਰ ਪਾਰਟੀ ਦਾ ਝੰਡਾ ਪਾਇਆ। ਇਸ ਮੌਕੇ ਰਜਿੰਦਰ ਮੰਡ ਦੇ ਛੋਟੇ ਭਰਾ ਰਮਨਦੀਪ ਮੰਡ ਤੇ ਦਾਮਾਦ ਕੁੰਵਰਵੀਰ ਸਿੰਘ ਵੀ ਮੌਜੂਦ ਸਨ।