-ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਗੁਰੂ ਘਰ ਦੀ ਅਸੀਸ ਪ੍ਰਾਪਤ ਕੀਤੀ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ ਸ਼ੇਖ ਵਿਖੇ ਸ਼ਰਧਾ ਦੇ ਸਮੁੰਦਰ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਮਨਾ ਕੇ ਗੁਰੂ ਦੀਆਂ ਖੁਸ਼ੀ ਅਤੇ ਅਸੀਸ ਪ੍ਰਾਪਤ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਅਤੇ ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਾਰੇ ਸਮਾਗਮ ਪੂਰੀਆਂ ਰੌਣਕਾਂ ਸਹਿਤ ਸੰਪੂਰਨ ਹੋਏ। ਆਖਰੀ ਦਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਉਘੇ ਸਨਅਤਕਾਰ ਦਵਿੰਦਰ ਸਿੰਘ ਰਹੇਜਾ ਸਮੇਤ ਪਰਿਵਾਰ ਵਲੋਂ ਕਰਵਾਏ ਗਏ ਕੀਰਤਨ ਦਰਬਾਰ ਨਾਲ ਸੰਪੂਰਨਤਾ ਹੋਈ, ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਿੰਦਰਪਾਲ ਸਿੰਘ, ਹਰਭੇਜ ਸਿੰਘ ਸਠਿਆਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ, ਭਾਈ ਸਿਮਰਪ੍ਰੀਤ ਸਿੰਘ ਅਤੇ ਭਾਈ ਸੁਰਿੰਦਰਪਾਲ ਸਿੰਘ ਦੇ ਜੱਥਿਆਂ ਨੇ ਅੰਮ੍ਰਿਤਮਈ ਕੀਰਤਨ ਦੀ ਵਰਖਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਕਾਕਾ ਮੰਨਤੇਸਵਰ ਸਿੰਘ ਰਹੇਜਾ ਨੇ ਗੁਰ ਇਤਿਹਾਸ ਦੀ ਸੰਗਤਾਂ ਨਾਲ ਸਾਂਝ ਪਾਈ ਕੇ ਸੰਗਤਾਂ ਦੀ ਅਸੀਸ ਪ੍ਰਾਪਤ ਕੀਤੀ। ਸਮਾਗਮ ਵਿੱਚ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਵਾਰਡ 50 ਤੋਂ ਕੌਂਸਲਰ ਮਨਜੀਤ ਸਿੰਘ ਟੀਟੂ ਹੋਰ ਪ੍ਰਮੁੱਖ ਪੰਥਕ ਸ਼ਖ਼ਸੀਅਤਾਂ ਵੀ ਗੁਰੂ ਅਸਥਾਨ ਤੇ ਨਤਮਸਤਕ ਹੋਈਆਂ ਅਤੇ ਸੰਗਤ ਨੂੰ ਵਧਾਈ ਦਿਤੀ। ਗੁਰਦੁਆਰਾ ਸਾਹਿਬ ਵਲੋਂ ਸਰਪ੍ਰਸਤ ਜਸਵਿੰਦਰ ਸਿੰਘ ਮੱਕੜ, ਪ੍ਰਧਾਨ ਗੁਰਕ੍ਰਿਪਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਟੇਜ ਦੀ ਸੇਵਾ ਜਨਰਲ ਸਕੱਤਰ ਗਿਆਨੀ ਗੁਰਮੀਤ ਸਿੰਘ ਨੇ ਨਿਭਾਈ। ਪ੍ਰਧਾਨ ਗੁਰਕ੍ਰਿਪਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸਤਿੰਦਰਪਾਲ ਸਿੰਘ ਛਾਬੜਾ ਐਡਵੋਕੇਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਕੀਤਾ ਅਤੇ ਨਾਲ ਹੀ ਸਮੂਹ ਸੇਵਾਦਾਰਾਂ ਅਤੇ ਸਭਾ ਸੁਸਾਇਟੀਆਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਸਾਰੇ ਪ੍ਰੋਗਰਾਮਾਂ ਵਿੱਚ ਅਣਥੱਕ ਮਿਹਨਤ ਅਤੇ ਸੇਵਾ ਕਰਕੇ ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ। ਮਾਤਾ ਖੀਵੀ ਸੇਵਾ ਸੁਸਾਇਟੀ ਯੂ.ਕੇ.-ਪੰਜਾਬ ਦੇ ਸਰਪ੍ਰਸਤ ਅਤੇ ਪ੍ਰਸਿੱਧ ਸਮਾਜ ਸੇਵਕ ਇੰਗਲੈਂਡ ਨਿਵਾਸੀ ਸਰਦੂਲ ਸਿੰਘ ਸੋਢੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਗੁਰੂ ਅਤੇ ਸੰਗਤ ਤੋਂ ਅਸੀਸ ਪ੍ਰਾਪਤ ਕੀਤੀ। ਸਮਾਗਮ ਵਿੱਚ ਸਰਪ੍ਰਸਤ ਜਸਵਿੰਦਰ ਸਿੰਘ ਮੱਕੜ, ਬੇਅੰਤ ਸਿੰਘ ਸਰਹੱਦੀ, ਪ੍ਰਧਾਨ ਗੁਰਕ੍ਰਿਪਾਲ ਸਿੰਘ, ਚੇਅਰਮੈਨ ਕੋਰ ਕਮੇਟੀ, ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ, ਕੁਲਵੰਤਬੀਰ ਸਿੰਘ ਕਾਲੜਾ, ਦਵਿੰਦਰ ਸਿੰਘ ਰਹੇਜਾ, ਸਤਿੰਦਰਪਾਲ ਸਿੰਘ ਛਾਬੜਾ, ਇੰਦਰਪਾਲ ਸਿੰਘ ਸਕੱਤਰ, ਚਰਨਜੀਤ ਸਿੰਘ ਲੱਕੀ ਮਾਰਬਲ, ਚਰਨਜੀਤ ਸਿੰਘ ਸਰਾਫ, ਚਰਨਜੀਤ ਸਿੰਘ ਲੁਬਾਣਾ, ਬਲਵਿੰਦਰ ਸਿੰਘ ਸਰਾਫ, ਇੰਦਰਪਾਲ ਸਿੰਘ ਅਰੋੜਾ, ਜਗਜੀਤ ਸਿੰਘ ਖਜਾਨਚੀ, ਪਰਮਜੀਤ ਸਿੰਘ ਨੈਨਾ, ਅਮਰਜੀਤ ਸਿੰਘ ਭਾਟੀਆ, ਹਰਪਾਲ ਸਿੰਘ ਚੱਢਾ, ਅਕਾਲੀ ਰਛਪਾਲ ਸਿੰਘ, ਸੁਖਵਿੰਦਰ ਸਿੰਘ ਟੋਨੀ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਜਗਮੋਹਣ ਸਿੰਘ ਛਾਬੜਾ, ਅਮਨਦੀਪ ਸਿੰਘ ਭੋਲਾ ਛਾਬੜਾ, ਤਰਲੋਚਨ ਸਿੰਘ ਛਾਬੜਾ, ਪਰਮਿੰਦਰ ਸਿੰਘ ਡਿੰਪੀ, ਸਤਪਾਲ ਸਿੰਘ ਸਿਦਕੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸਿਡਾਨਾ, ਹਰਪ੍ਰੀਤ ਸਿੰਘ ਅੰਮ੍ਰਿਤ ਕੰਪਿਊਟਰ, ਡਾਕਟਰ ਹਰਸਿਮਰਨਜੀਤ ਸਿੰਘ ਮੱਕੜ, ਹਰਜੀਤ ਸਿੰਘ ਭਾਟੀਆ ਆਦਿ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜ਼ਰੀ ਭਰੀ। ----------------------------- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-2 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-2 ’ਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਪ੍ਰਬੰਧਕ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਭਾਈ ਨਿਰਮਲ ਸਿੰਘ ਪੰਜਵੜ ਹਜ਼ੂਰੀ ਰਾਗੀ ਸੱਚਖੰਡਿ ਸ੍ਰੀ ਹਰਿਮੰਦਰ ਸਾਹਿਬ,ਭਾਈ ਅਵਤਾਰ ਸਿੰਘ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ। ਗਿਆਨੀ ਦਰਸ਼ਨ ਸਿੰਘ ਵੱਲੋਂ ਗੁਰੂ ਸਾਹਿਬ ਜੀ ਦੀ ਜੀਵਨੀ ’ਤੇ ਚਾਨਣਾ ਪਾਇਆ। ਸਮਾਗਮ ਵਿੱਚ ਪ੍ਰਧਾਨ ਦਲਬੀਰ ਸਿੰਘ ਮਾਹਲ, ਕਰਨੈਲ ਸਿੰਘ ਲੁਬਾਣਾ, ਸ਼ੰਗਾਰਾ ਸਿੰਘ, ਪਲਵਿੰਦਰ ਸਿੰਘ, ਹਰਮੀਤ ਸਿੰਘ ਬਵੇਜਾ, ਪ੍ਰਤਾਪ ਸਿੰਘ, ਸਤਨਾਮ ਸਿੰਘ, ਸਤਪਾਲ ਸਿੰਘ, ਮਨਬੀਰ ਸਿੰਘ, ਰਜਿੰਦਰਪਾਲ ਸਿੰਘ, ਗੁਲਾਰਾ ਸਿੰਘ ਮੁਲਤਾਨੀ, ਜਸਵਿੰਦਰ ਸਿੰਘ ਸੰਧਾ, ਸੁਖਸ਼ਰਨ ਸਿੰਘ, ਸਦਰਸ਼ਨ ਸਿੰਘ, ਰੀਨਾ ਕੁਮਾਰੀ ਦਿਓਲ, ਲਖਵਿੰਦਰ ਕੌਰ, ਰੂਪਕੌਰ ਸਿੰਘ, ਬਲਵਿੰਦਰ ਸਿੰਘ, ਜਗਮੋਹਨ ਸਿੰਘ, ਮਨਜਿੰਦਰ ਸਿੰਘ ਪਰਮਜੀਤ ਸਿੰਘ ਹਾਜ਼ਰ ਸਨ।