- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਤਲ ਦੇ ਮਾਮਲੇ ’ਚ ਬਰੀ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਕਤਲ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਹਰਦੀਪ ਸਿੰਘ ਉਰਫ਼ ਦੀਪੂ ਪੁੱਤਰ ਬਲਵਿੰਦਰ ਸਿੰਘ ਉਰਫ਼ ਲਾਲੀ ਵਾਸੀ ਪਿੰਡ ਮੁੱਦ, ਥਾਣਾ ਸਦਰ, ਨਕੋਦਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਉਕਤ ਦੇ ਖ਼ਿਲਾਫ਼ ਮਿਤੀ 12 ਨਵੰਬਰ 2019 ਨੂੰ ਥਾਣਾ ਨਕੋਦਰ ’ਚ ਮ੍ਰਿਤਕ ਜਤਿੰਦਰ ਸਿੰਘ ਦੇ ਭਰਾ ਪਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਕੇਸ ’ਚ ਨਾਮਜ਼ਦ ਇਕ ਹੋਰ ਵਿਅਕਤੀ ਕਨੋਜ ਉਰਫ਼ ਕੋਜੀ ਪੁੱਤਰ ਜਸਵਿੰਦਰ ਸਿੰਘ ਜੋ ਕਿ ਮੁੱਧ ਦਾ ਹੀ ਰਹਿਣ ਵਾਲਾ ਸੀ, ਦੀ ਕੇਸ ਦੌਰਾਨ ਮੌਤ ਹੋ ਚੁੱਕੀ ਹੈ। ਸ਼ਿਕਾਇਤ ਕਰਤਾ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਦਾ ਭਰਾ 12 ਸਾਲ ਤੋਂ ਇਟਲੀ ’ਚ ਰਹਿ ਰਿਹਾ ਸੀ ਤੇ ਉਹ ਉੱਥੇ ਪੱਕਾ ਹੈ ਤੇ ਪੰਜ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਜਤਿੰਦਰ 11 ਨਵੰਬਰ 2019 ਨੂੰ ਇਟਲੀ ਤੋਂ ਆਪਣੇ ਪਿੰਡ ਮੁੱਧ ਆਇਆ ਸੀ ਤੇ ਆ ਕੇ ਅਗਲੇ ਦਿਨ ਉਹ ਆਪਣੇ ਦੋਸਤ ਹਰਦੀਪ ਨੂੰ ਮਿਲਣ ਗਿਆ ਪਰ ਵਾਪਸ ਨਹੀਂ ਆਇਆ। ਸ਼ੱਕ ਹੋਣ ’ਤੇ ਜਦੋਂ ਅਸੀ ਹਰਦੀਪ ਸਿੰਘ ਘਰ ਜਾ ਕੇ ਵੇਖਿਆ ਤੇ ਜਤਿੰਦਰ ਉੱਥੇ ਮ੍ਰਿਤ ਪਿਆ ਸੀ ਤੇ ਇਹ ਦੋਵੇਂ ਕੋਲ ਹੀ ਸਨ। ਇਸ ਤੋਂ ਬਾਅਦ ਮਾਮਲਾ ਦਰਜ ਕਰਵਾਇਆ ਗਿਆ ਕਿਉਂਕਿ ਸ਼ੱਕ ਸੀ ਕਿ ਇਨ੍ਹਾਂ ਦੋਵਾਂ ਨੇ ਕੋਈ ਨਸ਼ੀਲਾ ਪਦਾਰਥ ਦੇ ਕੇ ਜਤਿੰਦਰ ਨੂੰ ਮਾਰਿਆ ਪਰ ਹਰਦੀਪ ਨੇ ਗ੍ਰਿਫ਼ਤਾਰੀ ਤੋਂ ਬਾਅਦ ਪੁਛਗਿੱਛ ਦੌਰਾਨ ਮੰਨਿਆ ਕਿ ਜਤਿੰਦਰ ਉਸ ਦੇ ਘਰ ਆਇਆ ਸੀ ਤੇ ਉਸ ਕੋਲੋਂ ਨਸ਼ੀਲੇ ਪਦਾਰਥ ਦੀ ਮੰਗ ਕੀਤੀ। ਉਸ ਨੇ ਅਤੇ ਕਨੋਜ ਨੇ ਥੋੜ੍ਹੇ ਜਿਹੇ ਨਸ਼ੀਲਾ ਪਦਾਰਥ ਦਾ ਕਿਤੋਂ ਪ੍ਰਬੰਧ ਕਰਕੇ ਤੇ ਨਾਲ ਨਸ਼ਾ ਛੁਡਾਉਣ ਵਾਲੀ ਦਵਾਈ ਮਿਕਸ ਕਰਕੇ ਇਕ ਟੀਕਾ ਤਿਆਰ ਕਰਕੇ ਹਰਦੀਪ ਨੂੰ ਦਿੱਤਾ. ਜਿਸ ਨਾਲ ਉਸ ਦੀ ਮੌਤ ਹੋ ਗਈ।