
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਮੀਦਵਾਰਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰ ਵੀ ਚੋਣਾਂ ’ਚ ਸ਼ਾਮਲ ਹੋ ਗਏ ਸਨ। ਦੋਹਾਂ ਗਰੁੱਪ ਦੇ ਉਮੀਦਵਾਰ ਮੈਂਬਰਾਂ ਨਾਲ ਹੱਥ ਤੇ ਗਲ਼ੇ ਮਿਲ ਰਹੇ ਸਨ। ਸਿਰਫ ਇਹੀ ਚਰਚਾ ਸੀ ਕਿ ਆਖ਼ਰਕਾਰ ਕੌਣ ਜਿੱਤੇਗਾ, ਕੁਕਰੇਜਾ ਜਾਂ ਸਹਿਦੇਵ।

ਜਾਗਰਣ ਸੰਵਾਦਦਾਤਾ, ਜਲੰਧਰ: ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਅਚੀਵਰਜ਼ ਗਰੁੱਪ ਦੇ ਸਕੱਤਰ ਅਹੁਦੇ ਦੇ ਉਮੀਦਵਾਰ ਅਮਿਤ ਕੁਕਰੇਜਾ ਨੇ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਵਿਜੇ ਸਹਿਦੇਵ ਨੂੰ ਹਰਾ ਕੇ ਜਿੱਤ ਦਰਜ ਕਰ ਲਈ ਹੈ। ਚੋਣਾਂ ਦੇ ਚਾਰੇ ਮਹੱਤਵਪੂਰਨ ਅਹੁਦਿਆਂ 'ਤੇ ਅਚੀਵਰਜ਼ ਦੇ ਉਮੀਦਵਾਰਾਂ ਨੇ ਕਬਜ਼ਾ ਕੀਤਾ। ਜੂਨੀਅਰ ਵਾਈਸ ਪ੍ਰੈਜ਼ੀਡੈਂਟ ਅਹੁਦੇ 'ਤੇ ਅਚੀਵਰਜ਼ ਦੇ ਧੀਰਜ ਸੇਠ ਨੇ ਪ੍ਰੋਗ੍ਰੈਸਿਵ ਗਰੁੱਪ ਦੇ ਦਲਜੀਤ ਸਿੰਘ ਛਾਬੜਾ ਨੂੰ ਹਰਾਇਆ। ਇਸ ਦੇ ਨਾਲ ਹੀ, ਅਚੀਵਰਜ਼ ਦੇ ਖਜ਼ਾਨਚੀ ਅਹੁਦੇ ਦੇ ਉਮੀਦਵਾਰ ਸੌਰਭ ਖੁੱਲਰ ਨੇ ਗੁਰਦਰਸ਼ਨ ਸਿੰਘ ਕੋਚਰ ਨੂੰ ਹਰਾ ਕੇ ਜਿੱਤ ਦਰਜ ਕੀਤੀ। ਸੌਰਭ ਖੁੱਲਰ ਨੇ ਪਿਛਲੀਆਂ ਚੋਣਾਂ ’ਚ ਮੇਜਰ ਕੋਚਰ ਨੂੰ ਹਰਾ ਕੇ ਇਸੇ ਅਹੁਦੇ 'ਤੇ ਜਿੱਤ ਦਰਜ ਕੀਤੀ ਸੀ। ਸੰਯੁਕਤ ਸਕੱਤਰ 'ਤੇ ਹਰਪ੍ਰੀਤ ਗੋਲਡੀ ਬਿਨਾਂ ਵਿਰੋਧ ਦੇ ਜਿੱਤ ਚੁੱਕੇ ਹਨ। ਪ੍ਰੋਗ੍ਰੈਸਿਵ ਗਰੁੱਪ ਦੀ ਇਸੇ ਅਹੁਦੇ ਦੀ ਉਮੀਦਵਾਰ ਅਨੂੰ ਮਾਟਾ ਨੂੰ ਕੈਂਸਰ ਹੋਣ ਕਾਰਨ ਨਾਮਜ਼ਦਗੀ ਪੱਤਰ ਵਾਪਸ ਲੈਣਾ ਪਿਆ ਸੀ, ਜਿਸ ਕਰ ਕੇ ਅਚੀਵਰਜ਼ ਦੇ ਗੋਲਡੀ ਨੂੰ ਬਿਨਾਂ ਵਿਰੋਧ ਜੇਤੂ ਐਲਾਨ ਦਿੱਤਾ ਗਿਆ। ਕੁੱਲ 4078 ਮੈਂਬਰਾਂ ਨੇ ਵੋਟਿੰਗ ਕਰਨੀ ਸੀ, ਜਿਨ੍ਹਾਂ ’ਚੋਂ 2652 ਮੈਂਬਰਾਂ ਨੇ ਵੋਟਿੰਗ ਕੀਤੀ। ਇਸ ਤੋਂ ਪਹਿਲਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਉਮੀਦਵਾਰਾਂ ’ਚ ਚੋਣਾਂ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ। ਦੋਹਾਂ ਗਰੁੱਪਾਂ ਦੇ ਉਮੀਦਵਾਰ ਆਪਣੇ ਹੱਕ ’ਚ ਵੋਟਿੰਗ ਕਰਨ ਲਈ ਮੈਂਬਰਾਂ ਤੋਂ ਅਪੀਲ ਕਰ ਰਹੇ ਸਨ। ਕਲੱਬ ਦੇ ਗੇਟ ਅੱਗੇ ਉਮੀਦਵਾਰਾਂ ਦੇ ਸਮਰਥਨ ’ਚ ਲੋਕ ਖੜ੍ਹੇ ਸਨ। ਉਮੀਦਵਾਰਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰ ਵੀ ਚੋਣਾਂ ’ਚ ਸ਼ਾਮਲ ਹੋ ਗਏ ਸਨ। ਦੋਹਾਂ ਗਰੁੱਪ ਦੇ ਉਮੀਦਵਾਰ ਮੈਂਬਰਾਂ ਨਾਲ ਹੱਥ ਤੇ ਗਲ਼ੇ ਮਿਲ ਰਹੇ ਸਨ। ਸਿਰਫ ਇਹੀ ਚਰਚਾ ਸੀ ਕਿ ਆਖ਼ਰਕਾਰ ਕੌਣ ਜਿੱਤੇਗਾ, ਕੁਕਰੇਜਾ ਜਾਂ ਸਹਿਦੇਵ।
ਚੋਣਾਂ ਨੂੰ ਲੈ ਕੇ ਟ੍ਰੈਫਿਕ ਜਾਮ
ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਕਲੱਬ ਵੱਲ ਆਉਣ ਵਾਲੇ ਰਸਤੇ ਨੂੰ ਬੈਰੀਕੇਡ ਲਾ ਕੇ ਬੰਦ ਕੀਤਾ ਹੋਇਆ ਸੀ। ਦੂਜੇ ਪਾਸੇ ਤੋਂ ਗੱਡੀਆਂ ਆ ਤੇ ਜਾ ਰਹੀਆਂ ਸਨ। ਵਾਹਨ ਚਾਲਕਾਂ ਤੇ ਉਮੀਦਵਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟ੍ਰੈਫਿਕ ਜਾਮ ਹੋ ਰਿਹਾ ਸੀ। ਫਿਲਹਾਲ ਸ਼ਾਮ 5 ਵਜੇ ਦੇ ਬਾਅਦ ਬੈਰੀਕੇਡ ਹਟਾ ਦਿੱਤੇ ਗਏ ਸਨ। ਦੋਹਾਂ ਪਾਸੇ ਤੋਂ ਟ੍ਰੈਫਿਕ ਨਿਕਲਣਾ ਸ਼ੁਰੂ ਹੋ ਗਿਆ ਸੀ।
ਮੈਂਬਰਾਂ ਨੇ ਵੋਟ ਪਾ ਕੇ ਰੱਖਿਆ ਸਸਪੈਂਸ
ਚੋਣਾਂ ’ਚ ਮੈਂਬਰ ਵੋਟ ਦੇ ਕੇ ਬਾਹਰ ਆ ਰਹੇ ਸਨ, ਤਾਂ ਹੋਰ ਮੈਂਬਰ ਪੁੱਛ ਰਹੇ ਸਨ ਕਿ ਉਹ ਕਿਸ ਉਮੀਦਵਾਰ ਨੂੰ ਵੋਟ ਦੇ ਕੇ ਆਏ ਹਨ। ਮੈਂਬਰਾਂ ਨੇ ਚੁੱਪੀ ਸਾਧ ਰੱਖੀ ਸੀ। ਕੋਈ ਮੈਂਬਰ ਨਹੀਂ ਦੱਸ ਰਿਹਾ ਸੀ ਕਿ ਉਹ ਕਿਸ ਉਮੀਦਵਾਰ ਨੂੰ ਵੋਟ ਦੇ ਕੇ ਆਏ ਹਨ। ਹਰ ਕੋਈ ਇਹੀ ਕਹਿ ਰਿਹਾ ਸੀ ਕਿ ਜਿਸ ਨੂੰ ਵੋਟ ਦੇਣੀ ਸੀ, ਉਹ ਦੇ ਕੇ ਆ ਗਿਆ ਹੈ। ਨਤੀਜਾ ਸ਼ਾਮ 5 ਵਜੇ ਆ ਹੀ ਜਾਣਾ ਹੈ।
ਇਹ ਜਿੱਤੇ ਕਾਰਜਕਾਰੀ ਉਮੀਦਵਾਰ
- ਪ੍ਰੋ. ਵਿਪਿਨ ਝਾਂਜੀ - 1306
- ਨਿਤਿਨ ਬਹਿਲ - 1082
- ਜੁਬਿਨ ਸ਼ਿੰਗਾਰੀ - 1068
- ਸ਼ਾਲੀਨ ਜੋਸ਼ੀ -1029
- ਮੋਹਿੰਦਰ ਸਿੰਘ - 1024
- ਅਤੁਲ ਤਲਵਾੜ - 999
- ਵਿੰਨੀ ਸ਼ਰਮਾ ਧਵਨ - 998
- ਐੱਮਬੀ ਬਾਲੀ - 947
- ਰਾਜੀਵ ਬਾਂਸਲ - 927
ਅਚੀਵਰਜ਼ ਦੇ ਉਮੀਦਵਾਰਾਂ ਨੂੰ ਪਈਆਂ ਵੋਟਾਂ ਦਾ ਵੇਰਵਾਂ
- ਅਮਿਤ ਕੁਕਰੇਜਾ (ਸਕੱਤਰ) - 2074
- ਧੀਰਜ ਸੇਠ (ਜੂਨੀਅਰ ਵਾਈਸ ਪ੍ਰੈਜ਼ੀਡੈਂਟ) - ਵੋਟ
- ਸੌਰਭ ਖੁੱਲਰ (ਸੰਯੁਕਤ ਸਕੱਤਰ) - 1865 ਵੋਟ ਪਏ