- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਗੈਂਗਸਟਰ ਡੋਨੀ ਬਲ ਗਿਰੋਹ

-ਗੈਂਗਸਟਰ ਡੋਨੀ ਬਲ ਗਿਰੋਹ ਦਾ ਮੁੱਖ ਮੈਂਬਰ ਹੈ ਫੜਿਆ ਗਿਆ ਬਿੱਟੂ
-12 ਮਾਰਚ ਨੂੰ ਪੁਲਿਸ ਨੂੰ ਝਕਾਨੀ ਦੇ ਕੇ ਹੋਇਆ ਸੀ ਫ਼ਰਾਰ
---
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ
ਜਲੰਧਰ : ਪੁਲਿਸ ਨੇ ਕੁਝ ਮਹੀਨੇ ਪਹਿਲਾਂ ਇਕ ਵਿਅਕਤੀ ਦਾ ਮੋਟਰਸਾਈਕਲ ਖੋਹ ਕੇ ਭੱਜੇ ਡੋਨੀ ਬਲ ਗਿਰੋਹ ਦੇ ਮੁੱਖ ਮੈਂਬਰ ਨੂੰ ਕਾਬੂ ਕਰ ਕੇ ਉਸ ਕੋਲੋਂ ਨਾਜਾਇਜ਼ ਪਿਸਤੌਲ ਮੈਗਜ਼ੀਨ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਸੀਆਈਏ ਸਟਾਫ ਦੀ ਪੁਲਿਸ ਨੇ ਇਕ ਅਸਲਾ ਤਸਕਰ ਨੂੰ ਵੀ ਨਾਜਾਇਜ਼ ਪਿਸਤੌਲ ਕਾਬੂ ਕੀਤਾ ਹੈ। ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਮਹਿਤਪੁਰ ਦੀ ਪੁਲਿਸ ਨੇ 12 ਮਾਰਚ ਨੂੰ ਨਾਕਾਬੰਦੀ ਦੌਰਾਨ ਇੱਕ ਸਕਾਰਪੀਓ ਤੇ ਸਵਿਫਟ ਗੱਡੀ ਨੂੰ ਜਾਂਚ ਲਈ ਰੋਕਿਆ ਸੀ। ਉਸ ਵਿਚੋਂ ਪੁਲਿਸ ਨੂੰ ਇਕ ਵਿਦੇਸ਼ੀ ਪਿਸਤੌਲ ਮਿਲੀ ਸੀ ਤੇ ਇਸ ਤੋਂ ਇਲਾਵਾ ਪੁਲਿਸ ਨੇ ਗੱਡੀ ਵਿਚੋਂ ਇਕ ਗੈਂਗਸਟਰ ਨੂੰ ਵੀ ਕਾਬੂ ਕੀਤਾ ਸੀ। ਇਸ ਦੌਰਾਨ ਗੱਡੀ ਵਿੱਚ ਮੌਜੂਦ ਸੁਖਵਿੰਦਰ ਸਿੰਘ ਉਰਫ ਬਿੱਟੂ ਜੋ ਕਿ ਡੋਨੀ ਬਲ ਗੈਂਗ ਦਾ ਮੁੱਖ ਮੈਂਬਰ ਹੈ, ਮੌਕੇ ਤੋਂ ਕਿਸੇ ਦਾ ਮੋਟਰਸਾਈਕਲ ਖੋਹ ਕੇ ਭੱਜ ਗਿਆ ਸੀ।
ਬੀਤੇ ਦਿਨੀ ਇੰਸਪੈਕਟਰ ਪੁਸ਼ਪ ਬਾਲੀ ਨੂੰ ਇਨਪੁਟ ਮਿਲੇ ਸਨ ਕੀ ਬਿੱਟੂ ਨੂੰ ਮਹਿਤਪੁਰ ਏਰੀਏ ’ਚ ਦੁਬਾਰਾ ਦੇਖਿਆ ਗਿਆ ਹੈ। ਸਬ-ਇੰਸਪੈਕਟਰ ਕਸ਼ਮੀਰ ਸਿੰਘ ਦੀ ਇਕ ਟੀਮ ਬਣਾ ਕੇ ਇਲਾਕੇ ਵਿੱਚ ਭੇਜੀ ਗਈ ਤੇ ਗਸ਼ਤ ਦੌਰਾਨ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਕੋਲੋਂ ਇਕ ਪਿਸਤੌਲ, ਤਿੰਨ ਮੈਗਜੀਨ, ਨੌਂ ਰੋਂਦ ਅਤੇ ਉਸ ਦੀ ਸਵਿਫਟ ਗੱਡੀ ਵਿੱਚੋਂ ਇੱਕ ਪੰਪ ਐਕਸ਼ਨ ਗੰਨ ਵੀ ਬਰਾਮਦ ਹੋਈ। ਐੱਸਐੱਸਪੀ ਨੇ ਦੱਸਿਆ ਕਿ ਬਿੱਟੂ ਦੀ 2017 ਵਿੱਚ ਜੇਲ੍ਹ ’ਚ ਬੰਦ ਡੋਨੀ ਬੱਲ ਨਾਲ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਜੇਲ੍ਹ ’ਚੋਂ ਬਾਹਰ ਆ ਕੇ ਬਿੱਟੂ ਨੇ ਬਿੱਲਾ ਮੰਡਿਆਲਾ, ਗੋਰਾ ਬਰਿਆਡ, ਗੋਪੀ ਕੋੜਾ ਆਦੀ ਨਾਲ ਰਲ ਕੇ ਆਪਣਾ ਵੱਖਰਾ ਗੈਂਗ ਬਣਾ ਲਿਆ ਸੀ। ਇਨ੍ਹਾਂ ਦੀ ਦੁਸ਼ਮਨੀ ਜੱਗੂ ਭਗਵਾਨਪੁਰੀਆ ਨਾਲ ਸੀ, ਜਿਸ ਕਾਰਨ ਇਹੀ ਆਪਣੇ ਕੋਲ ਨਾਜਾਇਜ਼ ਅਸਲਾ ਰੱਖਦੇ ਸਨ। ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਗਿਰੋਹ ਦੇ ਹੋਰ ਵੀ ਮੈਂਬਰ ਪੁਲਿਸ ਦੇ ਹੱਥੇ ਚੜ੍ਹਨਗੇ।
---
ਡਰੋਲੀ ਕਲਾਂ ਨੇੜਿਓਂ ਹਥਿਆਰ ਸਪਲਾਇਰ ਨੱਪਿਆ
ਸੀਆਈ ਸਟਾਫ ਦੀ ਸਬ ਇੰਸਪੈਕਟਰ ਮਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨਹਿਰ ਪੁਲੀ ਡਰੋਲੀ ਕਲਾਂ ਨੇੜਿਓਂ ਮਨੀਸ਼ ਨਾਂ ਦੇ ਮੁਲਜ਼ਮ ਨੂੰ ਪਿਸਤੌਲ ਤੇ ਦੋ ਰੌਂਦਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦਾ ਅਦਾਲਤ ’ਚੋਂ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਮਨੀਸ਼ ਅਸਲਾ ਤਸਕਰ ਹੈ ਅਤੇ ਇਹੀ ਅਸਲਾ ਲਿਆ ਕੇ ਗੈਂਗਸਟਰਾਂ ਨੂੰ ਵੇਚਦਾ ਹੈ। ਫਿਲਹਾਲ ਪੁਲਿਸ ਉਸ ਕੋਲੋਂ ਡੂੰਘਾਈ ਨਾਲ ਪੁੱਛਗਿਛ ਕਰ ਰਹੀ ਹੈ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੁਣ ਤੱਕ ਇਸ ਨੇ ਕਿੰਨੇ ਹਥਿਆਰ ਸਪਲਾਈ ਕੀਤੇ ਹਨ ਤੇ ਕਿਸ ਨੂੰ ਕੀਤੇ ਹਨ।